ਫਰੀਦਕੋਟ : ਵਿਕਸਿਤ ਭਾਰਤ ਯੂਥ ਪਾਰਲੀਮੈਂਟ ਤਹਿਤ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਕੀਤਾ ਆਯੋਜਨ
ਫਰੀਦਕੋਟ, 01 ਮਾਰਚ (ਹਿੰ.ਸ.)। ਮੇਰਾ ਯੁਵਾ ਭਾਰਤ ਫਰੀਦਕੋਟ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਦੇ ਸਹਿਯੋਗ ਨਾਲ ਜਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਸੀਨੀਅਰ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਮਨਜੀਤ ਸਿੰਘ ਭੁੱਲਰ ਦੀ ਦੇਖ ਰੇਖ ਹੇਠ ਪੰਡਿਤ ਚੇਤਨ ਦੇਵ ਸਰਕਾਰੀ ਬੀਐਡ ਕਾਲੇਜ ਫਰੀਦਕੋਟ ਵਿਚ
ਜੇਤੂਆਂ ਦਾ ਸਨਮਾਨ ਕਰਦੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ।


ਫਰੀਦਕੋਟ, 01 ਮਾਰਚ (ਹਿੰ.ਸ.)। ਮੇਰਾ ਯੁਵਾ ਭਾਰਤ ਫਰੀਦਕੋਟ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਦੇ ਸਹਿਯੋਗ ਨਾਲ ਜਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਸੀਨੀਅਰ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਮਨਜੀਤ ਸਿੰਘ ਭੁੱਲਰ ਦੀ ਦੇਖ ਰੇਖ ਹੇਠ ਪੰਡਿਤ ਚੇਤਨ ਦੇਵ ਸਰਕਾਰੀ ਬੀਐਡ ਕਾਲੇਜ ਫਰੀਦਕੋਟ ਵਿਚ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਨੇ ਸਭ ਨੂੰ ਜੀ ਆਇਆ ਕਿਹਾ। ਇਸ ਵਿਚ ਵੱਖ ਵੱਖ ਸਕੂਲਾਂ ਕਾਲਜਾ ਦੇ ਬੱਚਿਆਂ ਨੇ ਇਸ ਯੂਥ ਪਾਰਲੀਮੈਂਟ ਵਿਚ ਹਿੱਸਾ ਲਿਆ।

ਸਮਾਰੋਹ ਵਿਚ ਮੁੱਖ ਮਹਿਮਾਨ ਜੱਜ ਵਜੋਂ ਪ੍ਰੋਫੈਸਰ ਦਲਬੀਰ ਸਿੰਘ ਸ਼ਾਮਲ ਹੋਏ ਅਤੇ ਪ੍ਰਿੰਸੀਪਲ ਡਾ. ਸਮਰਾਟ ਖੰਨਾ, ਮਨਦੀਪ ਸਿੰਘ ਬਰਾੜ, ਪ੍ਰੋਫੈਸਰ ਜਸਬੀਰ ਕੌਰ ਜੱਸੀ ਅਤੇ ਪ੍ਰੋਫੈਸਰ ਕਰਮਜੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਦੌਰਾਨ ਸੀਨੀਅਰ ਲੇਖਾ ਅਤੇ ਪ੍ਰੋਗਰਾਮ ਅਫਸਰ ਮਨਜੀਤ ਸਿੰਘ ਭੁੱਲਰ ਨੇ ਵਿਦਿਆਰਥੀਆ ਨੂੰ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਰਾਸ਼ਟਰੀ ਪਹਿਲ ਹੈ ਜਿਸਦਾ ਮਕਸਦ ਨੌਜਵਾਨਾਂ ਨੂੰ ਸੰਸਦੀ ਪ੍ਰਣਾਲੀ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਵਿਚ ਨੇਤਰਤਵ ਵਿਚਾਰ ਪ੍ਰਗਟ ਕਰਨ ਅਤੇ ਦੇਸ਼ ਨਿਰਮਾਣ ਦੀ ਭਾਵਨਾ ਪੈਦਾ ਕਰਨਾ ਹੈ ਜਿਸਦਾ ਮੁੱਖ ਉਦੇਸ ਜਿਲਾ ਪੱਧਰ ਦੇ ਨੌਜਵਾਨਾਂ ਨੂੰ ਲੋਕਤੰਤਰ ਦੀ ਸਮਝ ਦੇਣਾ ਭਾਸ਼ਣ ਕਲਾ ਦਾ ਵਿਕਾਸ, ਦੇਸ ਦੇ ਮੁੱਦਿਆ ਤੇ ਵਿਚਾਰ ਵਟਾਂਦਰਾ ਅਤੇ 2047 ਤਕ ਵਿਕਸਿਤ ਭਾਰਤ ਦੀ ਸੋਚ ਤਿਆਰ ਕਰਨਾਂ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ

ਗੁਰਦਿੱਤ ਸਿੰਘ ਸੇਖੋਂ ਹਲਕਾ ਵਿਦਾਇਕ ਫਰੀਦਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਸਿਰਫ਼ ਨੌਜਵਾਨਾਂ ਨੂੰ ਬੋਲਣਾ ਨਹੀ ਸਿਖਾਉਂਦਾ ਬਲਕਿ ਸੁਣਨਾ ਸੋਚਣਾ ਅਤੇ ਸਮੱਸਿਆ ਦਾ ਹੱਲ ਲੱਭਣਾ ਵੀ ਸਿਖਾਉਂਦਾ ਹੈ। ਇਹ ਭਵਿੱਖ ਦੇ ਨੇਤਾਵਾ ਨੂੰ ਤਿਆਰ ਕਰਨ ਵੱਲ ਮੇਰਾ ਯੁਵਾ ਭਾਰਤ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਦਾ ਇੱਕ ਵਿਸ਼ੇਸ਼ ਕਦਮ ਹੈ ਅਤੇ ਮੇਰਾ ਯੁਵਾ ਭਾਰਤ ਫਰੀਦਕੋਟ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਪ੍ਰੋਫੈਸਰ ਦਲਬੀਰ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਜ਼ਿਲਾ ਯੁਵਾ ਅਧਿਕਾਰੀ ਮੋਹਿਤ ਕੁਮਾਰ ਸੈਣੀ ਨੇ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਬਾਰੇ ਬੱਚਿਆਂ ਸਾਹਮਣੇ ਵਿਚਾਰ ਪੇਸ਼ ਕੀਤੇ ਅਤੇ ਜੇਤੂ ਬੱਚਿਆਂ ਦਾ ਜੱਜਾ ਵਲੋਂ ਤਿਆਰ ਕੀਤਾ ਗਿਆ ਫਾਈਨਲ ਰਿਜ਼ਲਟ ਅਨਾਊਂਸ ਕੀਤਾ। ਮੁੱਖ ਜੱਜ ਸਾਹਿਬਾਨ ਅਤੇ ਆਏ ਹੋਏ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande