ਵਿੱਦਿਅਕ ਸੰਸਥਾ ਡੀ.ਡੀ.ਆਈ ਸਕੂਲ ਦੇ ਵੈਨ ਡਰਾਈਵਰਾਂ ਵਲੋਂ ਨਸ਼ਾ ਮੁਕਤ ਰੈਲੀ
ਫਤਿਹਗੜ੍ਹ ਚੂੜੀਆਂ, 01 ਮਾਰਚ (ਹਿੰ.ਸ.)। ਪਿੰਡ ਪਿੰਡੀ ਦੀ ਵਿੱਦਿਅਕ ਸੰਸਥਾ ਡੀ.ਡੀ.ਆਈ ਸਕੂਲ ਦੇ ਵੈਨ ਡਰਾਈਵਰਾਂ ਵਲੋਂ ਨਸ਼ਾ ਮੁਕਤ ਰੈਲੀ ਸਕੂਲ ਐੱਮ.ਡੀ ਇੰਦਰਜੀਤ ਸਿੰਘ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਸਕੂਲ ਪ੍ਰਿੰਸੀਪਲ ਸਵਲੀਨ ਭਾਟੀਆ ਦੀ ਰਹਿਨੁਮਾਈ ਹੇਠ ਕੱਢੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜ
ਨਸ਼ਾ ਮੁਕਤ ਰੈਲੀ ਨੂੰ ਰਵਾਨਾ ਕਰਨ ਸਮੇਂ ਪਤਵੰਤੇ।


ਫਤਿਹਗੜ੍ਹ ਚੂੜੀਆਂ, 01 ਮਾਰਚ (ਹਿੰ.ਸ.)। ਪਿੰਡ ਪਿੰਡੀ ਦੀ ਵਿੱਦਿਅਕ ਸੰਸਥਾ ਡੀ.ਡੀ.ਆਈ ਸਕੂਲ ਦੇ ਵੈਨ ਡਰਾਈਵਰਾਂ ਵਲੋਂ ਨਸ਼ਾ ਮੁਕਤ ਰੈਲੀ ਸਕੂਲ ਐੱਮ.ਡੀ ਇੰਦਰਜੀਤ ਸਿੰਘ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਸਕੂਲ ਪ੍ਰਿੰਸੀਪਲ ਸਵਲੀਨ ਭਾਟੀਆ ਦੀ ਰਹਿਨੁਮਾਈ ਹੇਠ ਕੱਢੀ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸ.ਡੀ.ਐੱਮ ਡਾ. ਨਵਜੋਤ ਸ਼ਰਮਾ ਆਰ.ਟੀ.ਓ ਗੁਰਦਾਸਪੁਰ, ਡਾ. ਅਰਸ਼ਦੀਪ ਸਿੰਘ ਸਮੇਤ ਐੱਮ.ਡੀ ਭਾਟੀਆ ਤੇ ਪ੍ਰਿੰਸੀਪਲ ਸਵਲੀਨ ਵਲੋਂ ਸਾਂਝੇ ਤੌਰ ’ਤੇ ਇਸ ਨਸ਼ਾ ਮੁਕਤ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਇਹ ਰੈਲੀ ਫਤਿਹਗੜ ਚੂੜੀਆਂ ਦੇ ਡੀ.ਡੀ.ਆਈ ਸਕੂਲ ਤੋਂ ਸ਼ੁਰੂ ਹੋ ਕੇ ਪੁਰਾਣਾ ਬੱਸ ਸਟੈਂਡ, ਡੇਰਾ ਬਾਬਾ ਨਾਨਕ ਰੋਡ, ਪਿੰਡ ਢਾਂਡੇ, ਲਾਲੇਨੰਗਲ, ਡੋਗਰ, ਮਾਲੇਵਾਲ, ਤਲਵੰਡੀ, ਨਿੱਕੋਸਰਾਂ ਤੇ ਸ਼ਾਹਪੁਰ ਜਾਜਨ ਰਾਹੀਂ ਹੁੰਦੀ ਹੋਈ ਜ਼ਿਲਾ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਝੰਗੀ, ਸਹਿਜ਼ਾਦਾ, ਰਾਮਪੁਰ, ਰਮਦਾਸ ਵਿਚੋਂ ਹੋ ਕੇ ਵਾਪਸ ਡੀ.ਡੀ.ਆਈ ਸਕੂਲ ਵਿਖੇ ਪਹੁੰਚੀ।

ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਐੱਸ.ਡੀ.ਐੱਮ ਡਾ. ਨਵਜੋਤ ਅਤੇ ਡਾ. ਅਰਸ਼ਦੀਪ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਡੀ.ਡੀ.ਆਈ ਸਕੂਲ ਵਲੋਂ ਜੋ ਇਹ ਉਪਰਾਲਾ ਕੀਤਾ ਗਿਆ ਹੈ, ਉਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਸਕੂਲ ਵਲੋਂ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਤੇ ਰੈਲੀਆਂ ਕਰਵਾਈਆਂ ਜਾਂਦੀਆਂ ਰਹਿਣਗੀਆਂ।

ਇਸ ਦੌਰਾਨ ਐੱਮ.ਡੀ ਭਾਟੀਆ ਅਤੇ ਪ੍ਰਿੰਸੀਪਲ ਸਵਲੀਨ ਵਲੋਂ ਐੱਸ.ਡੀ.ਐੱਮ ਡਾ. ਨਵਜੋਤ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕਿਹਾ ਕਿ ਉਹ ਧੰਨਵਾਦੀ ਹਨ ਕਿ ਡਾ. ਸ਼ਰਮਾ ਦੇ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਇਸ ਪ੍ਰੋਗਰਾਮ ਲਈ ਕੱਢਿਆ ਹੈ। ਉਨ੍ਹਾਂ ਕਿਹਾ ਕਿ ਵੈਨ ਡਰਾਈਵਰਾਂ ਨੇ ਇਹ ਰੈਲੀ ਕੱਢ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਚੌਗਿਰਦੇ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ। ਇਸ ਮੌਕੇ ਅਲੀਵਾਲ ਦੇ ਐੱਸ.ਐੱਚ ਓ ਲਖਵਿੰਦਰ ਸਿੰਘ, ਚੌਂਕੀ ਇੰਚਾਰਜ ਘਣੀਆਂ ਕੇ ਬਾਂਗਰ ਦੇ ਏ.ਐੱਸ.ਆਈ ਚਰਨਜੀਤ ਸਿੰਘ, ਆਪ ਆਗੂ ਨਿਵੇਸ਼ ਨੰਦਾ ਮਾਧਵ ਬੇਦੀ ਵੀ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande