ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ’ਚ ਰੈਜੀਡੈਂਸ਼ਲ ਵਿੰਗ ਲਈ ਟ੍ਰਾਇਲ ਸ਼ੁਰੂ
ਹੁਸ਼ਿਆਰਪੁਰ, 01 ਮਾਰਚ (ਹਿੰ.ਸ.)। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਜਵੰਤੀ ਆਊਟਡੋਰ ਸਟੇਡੀਅਮ ਵਿੱਚ ਲੜਕੀਆਂ ਲਈ ਬਾਸਕਿਟਬਾਲ, ਐਥਲੈਟਿਕਸ ਅਤੇ ਵਾਲੀਬਾਲ ਖੇਡਾਂ ਲਈ ਰੈਜੀਡੈਂਸ਼ਲ ਵਿੰਗ ਸਫਲਤਾਪੂਰਵਕ ਚੱਲ ਰਿਹਾ ਹੈ। ਜ਼ਿਲ੍ਹੇ ਦੀਆਂ ਹੋਣਹਾਰ ਅਤੇ ਟੈਲੈਂਟਡ ਖਿਡਾਰਨਾ
ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ’ਚ ਰੈਜੀਡੈਂਸ਼ਲ ਵਿੰਗ ਲਈ ਟ੍ਰਾਇਲ ਸ਼ੁਰੂ


ਹੁਸ਼ਿਆਰਪੁਰ, 01 ਮਾਰਚ (ਹਿੰ.ਸ.)। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਜਵੰਤੀ ਆਊਟਡੋਰ ਸਟੇਡੀਅਮ ਵਿੱਚ ਲੜਕੀਆਂ ਲਈ ਬਾਸਕਿਟਬਾਲ, ਐਥਲੈਟਿਕਸ ਅਤੇ ਵਾਲੀਬਾਲ ਖੇਡਾਂ ਲਈ ਰੈਜੀਡੈਂਸ਼ਲ ਵਿੰਗ ਸਫਲਤਾਪੂਰਵਕ ਚੱਲ ਰਿਹਾ ਹੈ। ਜ਼ਿਲ੍ਹੇ ਦੀਆਂ ਹੋਣਹਾਰ ਅਤੇ ਟੈਲੈਂਟਡ ਖਿਡਾਰਨਾਂ ਇੱਥੇ ਆ ਕੇ ਆਪਣੇ ਟ੍ਰਾਇਲ ਦੇ ਸਕਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰੈਜੀਡੈਂਸ਼ਲ ਵਿੰਗ ਵਿੱਚ ਦਾਖਲਾ ਪ੍ਰਾਪਤ ਕਰ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਚੁਣਿਆ ਗਇਆ ਖਿਡਾਰਨਾਂ ਨੂੰ ਸਰਕਾਰ ਵੱਲੋਂ ਮੁਫ਼ਤ ਖੇਡ ਸਮੱਗਰੀ ਅਤੇ ਤਜਰਬੇਕਾਰ ਕੋਚਾਂ ਦੀ ਰਹਿਨੁਮਾਈ ਹੇਠ ਉੱਚ ਦਰਜੇ ਦੀ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਿਡਾਰਨਾਂ ਦੀ ਰਿਹਾਇਸ਼ ਲਈ ਏ.ਸੀ. ਹੋਸਟਲ ਦੀ ਸਹੂਲਤ ਵੀ ਉਪਲਬਧ ਕਰਵਾਈ ਗਈ ਹੈ, ਤਾਂ ਜੋ ਉਹ ਬਿਹਤਰ ਮਾਹੌਲ ਵਿੱਚ ਆਪਣੀ ਤਿਆਰੀ ਕਰ ਸਕਣ।ਜ਼ਿਲ੍ਹਾ ਖੇਡ ਅਫ਼ਸਰ ਨੇ ਹੋਰ ਦੱਸਿਆ ਕਿ ਰੈਜੀਡੈਂਸ਼ਲ ਵਿੰਗ ਵਿੱਚ ਦਾਖਲ ਹੋਣ ਵਾਲੀ ਹਰ ਖਿਡਾਰਨ ਨੂੰ ਸਰਕਾਰ ਦੇ ਨਿਰਧਾਰਤ ਮਾਪਦੰਡਾਂ ਅਨੁਸਾਰ ਰੋਜ਼ਾਨਾ 480 ਰੁਪਏ ਦੇ ਹਿਸਾਬ ਨਾਲ ਪੋਸ਼ਟਿਕ ਅਤੇ ਸੰਤੁਲਿਤ ਡਾਇਟ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਖਿਡਾਰਨਾਂ ਦੀ ਸਰੀਰਕ ਤਾਕਤ ਅਤੇ ਪ੍ਰਦਰਸ਼ਨ ਵਿੱਚ ਵਾਧਾ ਹੋਵੇਗਾ।ਗੁਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੀਆਂ ਨੌਜਵਾਨ ਖਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਨ। ਇਹ ਰੈਜੀਡੈਂਸ਼ਲ ਵਿੰਗ ਖਿਡਾਰਨਾਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande