ਪੰਜਾਬ ਭਰ ਵਿੱਚ ਗੈਸ ਸਿਲੰਡਰ ਨਾ ਮਿਲਣ ਤੇ ਕਾਲਾ ਬਜਾਰੀ ਕਾਰਨ ਲੋਕਾਂ ਵਿੱਚ ਮਚੀ ਹਾਹਾਕਾਰ : ਪ੍ਰੋ. ਬਡੂੰਗਰ
ਪਟਿਆਲਾ, 16 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਚੱਲ ਰਹੇ ਯੁੱਧ ਕਾਰਨ ਕੁਦਰਤੀ ਸਰੋਤਾਂ ਦੀ ਕਮੀ ਪੇਸ਼ ਹੋਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਗੈਸ ਸਪਲਾਈ ਸਬੰਧੀ ਕੋਈ ਪਰੇਸ਼ਾਨੀ ਅਤੇ ਕਿੱਲਤ ਨਾ ਹੋਣ
ਪ੍ਰੋ. ਕਿਰਪਾਲ ਸਿੰਘ ਬਡੂੰਗਰ


ਪਟਿਆਲਾ, 16 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਚੱਲ ਰਹੇ ਯੁੱਧ ਕਾਰਨ ਕੁਦਰਤੀ ਸਰੋਤਾਂ ਦੀ ਕਮੀ ਪੇਸ਼ ਹੋਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਗੈਸ ਸਪਲਾਈ ਸਬੰਧੀ ਕੋਈ ਪਰੇਸ਼ਾਨੀ ਅਤੇ ਕਿੱਲਤ ਨਾ ਹੋਣ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਗੁੰਮਰਾਹਕੁੰਨ ਸਾਬਤ ਹੋ ਰਹੇ ਹਨ ਕਿਉਂਕਿ ਪੰਜਾਬ ਭਰ ਵਿੱਚ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਗੈਸ ਸਿਲੰਡਰਾਂ ਦੀ ਕਾਲਾ ਬਜਾਰੀ ਸਿਖ਼ਰਾਂ ਉੱਤੇ ਹੈ।

ਪ੍ਰੋ. ਬਡੂੰਗਰ ਨੇ ਕਿਹਾ ਕਿ ਗੈਸ ਏਜੰਸੀਆਂ ਅਤੇ ਸਥਾਨਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਗਰੀਬ ਖਪਤਕਾਰਾਂ ਨਾਲ ਧੱਕੇਸ਼ਾਹੀ ਤੇ ਲੁੱਟ ਕੀਤੀ ਜਾ ਰਹੀ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਗੈਸ ਸਲੰਡਰਾਂ ਦੀ ਆ ਰਹੀ ਵੱਡੇ ਪੱਧਰ ’ਤੇ ਕਿੱਲਤ ਕਾਰਨ ਲੋਕਾਂ ਨੂੰ ਗੈਸ ਏਜੰਸੀਆਂ ਤੋਂ ਸਿਲੰਡਰ ਲੈਣ ਲਈ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਜੋ ਲੋਕ ਤੜਕੇ ਸਾਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਗੈਸ ਸਲੰਡਰ ਲੈਣ ਦੀ ਉਡੀਕ ਕਰਦੇ ਹਨ ਆਖਰਕਾਰ ਉਹਨਾਂ ਨੂੰ ਇਹ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਗੈਸ ਸਲੰਡਰ ਖਤਮ ਹੋ ਗਏ ਹਨ ਉਹਨਾਂ ਕਿਹਾ ਕਿ ਇਸ ਤੋਂ ਵੱਧ ਖਪਤਕਾਰਾਂ ਦੀ ਹੋਰ ਕੀ ਪਰੇਸ਼ਾਨੀ ਹੋ ਸਕਦੀ ਹੈ।

ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਗੈਸ ਸਿਲਡਰਾਂ ਦੀ ਆ ਰਹੀ ਪਰੇਸ਼ਾਨੀ ਕਾਰਨ ਲਾਈਨ ਵਿੱਚ ਲੱਗੇ ਇੱਕ ਬਜ਼ੁਰਗ ਨੂੰ ਤਾਂ ਆਪਣੀ ਜਾਨ ਤੋਂ ਹੱਥ ਗਵਾਉਣੇ ਪੈ ਗਏ ਕਿਉਂਕਿ ਉਹ ਕੜਕਦੀ ਧੁੱਪ ਵਿੱਚ ਗੈਸ ਸਿਲਡਰ ਲੈਣ ਲਈ ਲੰਬੀ ਲਾਈਨ ਵਿੱਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸਨੂੰ ਹਾਰਟ ਅਟੈਕ ਆਉਣ ਕਾਰਨ ਆਪਣੀ ਜਾਨ ਗਵਾਉਣੀ ਪਈ।

ਉਨ੍ਹਾਂ ਕਿਹਾ ਕਿ ਭਾਵੇਂ ਹਾਲ ਹੀ ’ਚ ਕੌਮੀ ਖਪਤਕਾਰ ਦਿਵਸ ਸਰਕਾਰਾਂ ਵੱਲੋਂ ਮਨਾਇਆ ਗਿਆ ਹੈ, ਪਰੰਤੂ ਗਰੀਬ ਖਪਤਕਾਰ ਦੀ ਹੋ ਰਹੀ ਅੰਨੀ ਲੁੱਟ ਕਾਰਨ ਖਪਤਕਾਰ ਵਿਅਰਥ ਹੋ ਰਹੇ ਹੋ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਦਾ ਕਿਸ ਪਾਸੇ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ ਕਿ ਅੱਜ ਗੈਸ ਸਿਲੰਡਰਾਂ ਦੀ ਕਾਲਾ ਬਜ਼ਾਰੀ ਤੇ ਕੰਟਰੋਲ ਕਿਉਂ ਨਹੀਂ ਕੀਤਾ ਜਾ ਰਿਹਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande