ਵੈਟਨਰਜ਼ ਆਊਟਰੀਚ ਪ੍ਰੋਗਰਾਮ ਤਹਿਤ ਐਕਸ ਸਰਵਿਸਮੈਨ ਰੈਲੀ 18 ਮਾਰਚ ਨੂੰ
ਜਲੰਧਰ, 17 ਮਾਰਚ (ਹਿੰ.ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੰਗਾਲ ਸੈਪਰਸ ਵੱਲੋਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵੈਟਨਰਜ਼ ਆਊਟਰੀਚ ਪ੍ਰੋਗਰਾਮ ਤਹਿਤ 18 ਮਾਰਚ ਸਵੇਰੇ 9 ਤੋਂ ਦੁਪਹਿ
ਵੈਟਨਰਜ਼ ਆਊਟਰੀਚ ਪ੍ਰੋਗਰਾਮ ਤਹਿਤ ਐਕਸ ਸਰਵਿਸਮੈਨ ਰੈਲੀ 18 ਮਾਰਚ ਨੂੰ


ਜਲੰਧਰ, 17 ਮਾਰਚ (ਹਿੰ.ਸ.)। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੰਗਾਲ ਸੈਪਰਸ ਵੱਲੋਂ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵੈਟਨਰਜ਼ ਆਊਟਰੀਚ ਪ੍ਰੋਗਰਾਮ ਤਹਿਤ 18 ਮਾਰਚ ਸਵੇਰੇ 9 ਤੋਂ ਦੁਪਹਿਰ 2.30 ਵਜੇ ਤੱਕ ਵਜਰਾ ਸੈਨਿਕ ਇੰਸਟੀਚਿਊਟ, ਜਲੰਧਰ ਕੈਂਟ ਵਿਖੇ ਐਕਸ ਸਰਵਿਸਮੈਨ ਰੈਲੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਹੈ ਕਿ ਇਸ ਰੈਲੀ ਵਿੱਚ ਬੰਗਾਲ ਇੰਜੀਨੀਅਰ ਗਰੁੱਪ ਤੇ ਸੈਂਟਰ, ਰੁੜਕੀ ਦੇ ਕਮਾਂਡੈਂਟ ਬ੍ਰਿਗੇਡੀਅਰ ਕਰੁਣ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ‘ਤੇ ਸਿਰਕਤ ਕਰਨਗੇ। ਰੈਲੀ ਵਿੱਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਪੈਨਸ਼ਨਾਂ, ਪਾਰਟ-2 ਆਰਡਰ, ਸਪਰਸ਼, ਐਕਸ ਸਰਵਿਸਮੈਨ ਕੰਟ੍ਰੀਬਿਊਟਰੀ ਹੈਲਥ ਸਕੀਮ (ਈ.ਸੀ.ਐਸ.ਐਚ.), ਪੈਨਸ਼ਨਵੰਡ, ਬੈਂਕਿੰਗ ਆਧਾਰ ਕਾਰਡ, ਮੈਡੀਕਲ ਨਾਲ ਜੁੜੇ ਮਾਮਲਿਆਂ ਦਾ ਮੌਕੇ ‘ਤੇ ਹੱਲ ਕੀਤਾ ਜਾਵੇਗਾ।

ਇਸ ਰੈਲੀ ਵਿੱਚ ਵੱਖ-ਵੱਖ ਰਿਕਾਰਡ ਦਫ਼ਤਰਾਂ, ਈ.ਸੀ.ਐਸ.ਐਚ. ਪੋਲੀਕਲੀਨਿਕ, ਵੱਖ-ਵੱਖ ਬੈਂਕਾਂ ਦੀਆਂ ਸ਼ਾਖਾਵਾਂ ਅਤੇ ਜ਼ਿਲ੍ਹਾ ਸੈਨਿਕ ਬੋਰਡ ਵੱਲੋਂ ਸਟਾਲ ਲਗਾਏ ਜਾਣਗੇ। ਉਨ੍ਹਾਂ ਨੇ ਸਾਬਕਾ ਸੈਨਿਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰੈਲੀ ਵਿੱਚ ਪਹੁੰਚ ਕੇ ਇਸ ਮੌਕੇ ਦਾ ਲਾਭ ਦਾ ਸੱਦਾ ਦਿੱਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande