ਬੀਬੀਐਮਬੀ ਰੈਡ ਕ੍ਰਾਸ ਮੇਲਾ 5 ਅਪ੍ਰੈਲ ਨੂੰ, ਤਿਆਰੀਆਂ ਜਾਰੀ
ਤਲਵਾੜਾ, 19 ਮਾਰਚ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਰੈਡ ਕ੍ਰਾਸ ਮੇਲਾ ਇਸ ਸਾਲ 5 ਅਪ੍ਰੈਲ 2026 ਨੂੰ ਹੋਣ ਜਾ ਰਿਹਾ ਹੈ। ਇਸ ਲਈ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ। ਇਸਦਾ ਉਦਘਾਟਨ ਬੋਰਡ ਤੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਅਤੇ ਉਨ੍ਹਾਂ ਦੀ ਧਰਮ ਪਤਨੀ ਦੀਪਤੀ ਤ੍ਰਿਪਾਠੀ ਵੱਲੋਂ ਕੀਤਾ ਜਾਵੇਗਾ।
ਮੁੱਖ ਇੰਜਨੀਅਰ ਰਾਕੇਸ਼ ਗੁਪਤਾ


ਤਲਵਾੜਾ, 19 ਮਾਰਚ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਰੈਡ ਕ੍ਰਾਸ ਮੇਲਾ ਇਸ ਸਾਲ 5 ਅਪ੍ਰੈਲ 2026 ਨੂੰ ਹੋਣ ਜਾ ਰਿਹਾ ਹੈ। ਇਸ ਲਈ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ। ਇਸਦਾ ਉਦਘਾਟਨ ਬੋਰਡ ਤੇ ਚੇਅਰਮੈਨ ਇੰਜਨੀਅਰ ਮਨੋਜ ਤ੍ਰਿਪਾਠੀ ਅਤੇ ਉਨ੍ਹਾਂ ਦੀ ਧਰਮ ਪਤਨੀ ਦੀਪਤੀ ਤ੍ਰਿਪਾਠੀ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਦਿੱਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਰੈਡ ਕ੍ਰਾਸ ਮੇਲਾ ਬੀਬੀਐਮਬੀ ਟਾਉਨਸ਼ਿਪ ਦੇ ਸੈਕਟਰ 2 ਵਿਚ ਨਰਸਰੀ ਗ੍ਰਾਉਂਡ ਵਿਚ ਹੋਵੇਗਾ ਅਤੇ ਇਸ ਦਾ ਉਦਘਾਟਨ 5 ਅਪ੍ਰੈਲ ਨੂੰ ਸਵੇਰੇ 10:30 ਵਜੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਵਿਚ ਖਾਣ ਪੀਣ, ਹੱਥਾਂ ਦੀਆਂ ਬਣੀਆਂ ਵਸਤਾਂ ਅਤੇ ਸਿਹਤ ਸੰਭਾਲ ਸੰਬਧੀ ਵੱਖ ਵੱਖ ਸਟਾਲ ਖਿੱਚ ਦਾ ਕੇਂਦਰ ਹੋਣਗੇ ਅਤੇ ਮੇਲੇ ਦੇ ਅੰਤ ਤੇ ਲੱਕੀ ਡਰਾਅ ਵੀ ਕੱਢੇ ਜਾਣਗੇ। ਇਸ ਵਾਰ ਕੱਢੇ ਜਾਣ ਵਾਲੇ ਕੁਝ ਪ੍ਰਮੁੱਖ ਲੱਕੀ ਡ੍ਰਾਅ ਹਨ, ਐਲਈਡੀ ਸਮਾਰਟ ਟੀਵੀ, ਰੈਫਰੀਜਰੇਟਰ, ਟੈਬ, ਸਾਇਕਲ (ਗਿਅਰ ਤੇ ਡਿਸਕ ਬ੍ਰੇਕ ਵਾਲਾ), ਮੋਬਾਇਲ ਫੋਨ, ਮਾਇਕ੍ਰੋਵੇਵ ਓਵਨ, ਸਮਾਰਟ ਵਾਚ, ਸਮਾਰਟ ਬੈਂਡ, ਬਲਿਊ ਟੂੱਥ ਸਪੀਕਰ, ਇਲੈਕਟ੍ਰਿਕ ਚੌਪਰ ਤੇ ਹੋਰ। ਇਸ ਤੋਂ ਬਿਨ੍ਹਾਂ ਰੈਡ ਕ੍ਰਾਸ ਮੇਲੇ ਵਿਚ ਗਈ ਰੌਚਕ ਖੇਡਾਂ ਵਿਚ ਵਿਸੇਸ਼ ਖਿੱਚ ਦਾ ਕੇਂਦਰ ਹੋਣਗੀਆਂ ਅਤੇ ਬੱਚਿਆਂ ਲਈ ਵੀ ਕਈ ਆਕਰਸ਼ਣ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਬੀਬੀਐਮਬੀ ਪ੍ਰਸ਼ਾਸਨ ਹਰ ਤਿਆਰੀ ਕਰ ਰਿਹਾ ਹੈ।

ਬੀਬੀਐਮਬੀ ਰੈਡ ਕ੍ਰਾਸ ਸੰਸਥਾ ਦੇ ਚੇਅਰਪਰਸਨ ਸੀਮਾ ਗੁਪਤਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੈਡ ਕ੍ਰਾਸ ਮੇਲੇ ਵਿਚ ਜੋ ਆਮਦਨ ਹੁੰਦੀ ਹੈ ਉਹ ਰੈਡਕ੍ਰਾਸ ਵੱਲੋਂ ਗਰੀਬ, ਬੇਸਹਾਰਾ ਅਤੇ ਲੋੜਵੰਦ ਮਰੀਜਾਂ ਦੀ ਸੇਵਾ ਵਿਚ ਖਰਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ 5 ਅਪ੍ਰੈਲ 2026 ਨੂੰ ਰੈਡ ਕ੍ਰਾਸ ਮੇਲੇ ਵਿਚ ਵਧ ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande