ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬੀ. ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ
ਚੰਡੀਗੜ੍ਹ, 19 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋ
ਸੁਖਬੀਰ ਸਿੰਘ ਬਾਦਲ


ਚੰਡੀਗੜ੍ਹ, 19 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨਾਲ ਸਬੰਧਤ ਵੱਖ-ਵੱਖ ਵਰਗਾਂ ਦੇ ਸੀਨੀਅਰ ਆਗੂਆਂ ਨੂੰ ਬੀ.ਸੀ ਵਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਡਾ. ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਮਨਜੀਤ ਸਿੰਘ ਜੀ.ਕੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਤੇਜਾ ਸਿੰਘ ਮਹਿਲ ਬਰਨਾਲਾ ਨੂੰ ਬੀ.ਸੀ ਵਿੰਗ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਸੁੱਚਾ ਸਿੰਘ ਸੁਚੇਤਗੜ੍ਹ ਨੂੰ ਬੀ. ਸੀ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ।ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਗੁਰਮੀਤ ਸਿੰਘ ਕੁਲਾਰ, ਗੁਰਦੀਪ ਸ੍ਰਿਘ ਲੰਬੀ, ਚਰਨਜੀਤ ਸਿੰਘ ਭਾਰੀ, ਕਸ਼ਮੀਰ ਸਿੰਘ ਗੰਡੀਵਿੰਡ, ਜੋਗਿੰਦਰ ਸਿੰਘ ਫਿਰੋਜਪੁਰ, ਨਰਿੰਦਰਪਾਲ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮਸੋਣ, ਨਰਿੰਦਰ ਸਿੰਘ ਸੇਖਵਾਂ, ਜਥੇਦਾਰ ਤਾਰਾ ਸਿੰਘ ਸੇਖੂਪੁਰ, ਚੌਧਰੀ ਮੁਹੰਮਦ ਸਦੀਕ, ਗੁਰਦੇਵ ਸਿੰਘ ਠੇਕੇਦਾਰ ਫਰੀਦਕੋਟ, ਜਰਨੈਲ ਸਿੰਘ ਕਲਸੀ, ਹਰਪਾਲ ਸਿੰਘ ਸਰਾਉ, ਸੁਖਵਿੰਦਰ ਸਿੰਘ ਭਾਟ, ਬਾਵਾ ਸਿੰਘ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੋਪੜ੍ਹ ਅਤੇ ਲਾਭ ਸਿੰਘ ਐਡਰਸ਼ਾਈਨ ਦੇ ਨਾਮ ਸ਼ਾਮਲ ਹਨ।ਜਨਰਲ ਸਕੱਤਰ: ਪਰਵਿੰਦਰ ਸਿੰਘ ਸਮਰਾਲਾ, ਭੁਪਿੰਦਰਪਾਲ ਸਿੰਘ ਜਾਡਲਾ, ਜਤਿੰਦਰ ਸਿੰਘ ਲੱਧਾਮੁੰਡਾ, ਗੁਰਵਿੰਦਰ ਸਿੰਘ ਧੀਮਾਨ, ਮਨਜੀਤ ਸਿੰਘ ਧਾਮੁ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਗੁਰਚਰਨ ਸਿੰਘ ਕੜਵਾਲ, ਸੁਖਵਿੰਦਰ ਸਿੰਘ ਦਾਨੀਪੁਰ, ਮੁਹੰਮਦ ਹਾਰੂਨ ਮਲੇਰਕੋਟਲਾ, ਬਿਕਰਮਜੀਤ ਸਿੰਘ ਕਲਸੀ ਹੁਸ਼ਿਆਰਪੁਰ, ਹਰਿੰਦਰ ਸਿੰਘ ਕਾਲਾ ਸਾਬਕਾ ਐਮ.ਸੀ ਫਰੀਦਕੋਟ, ਨਰੈਣ ਦਾਸ ਕਾਲੀ ਸਾਬਕਾ ਐਮ.ਸੀ ਫਰੀਦਕੋਟ, ਸੁਰਿੰਦਰਪਾਲ ਸਿੰਘ ਜੌੜਾ ਰਾਮਪੂਰਾ ਫੂਲ, ਗੁਰਦੀਪ ਸਿੰਘ ਮਾਣਕ, ਸੁਖਵਿੰਦਰ ਸਿੰਘ ਸੁਖਵਿੰਦਰ ਰੀਪਰ ਮਾਨਸਾ ਅਤੇ ਭੁਪਿੰਦਰ ਸਿੰਘ ਮਹਿੰਦੀਪੁਰ ਦੇ ਨਾਮ ਸ਼ਾਮਲ ਹਨ।

ਜਿਹਨਾਂ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸਵਰਨ ਸਿੰਘ ਮਹੋਲੀ ਕੌਂਸਲਰ, ਜਸਵਿੰਦਰ ਸਿੰਘ ਜੱਸੀ, ਹਰਮਨਪ੍ਰੀਤ ਸਿੰਘ, ਜੰਡਿਆਣਾ, ਜਗਜੀਤ ਸਿੰਘ ਖਾਲਸਾ, ਬਲਦੇਵ ਸਿੰਘ ਰਾਜੂ ਪੱਪੂ, ਹਰਦਿਆਲ ਸਿੰਘ ਭੱਟੀ, ਜਸਵਿੰਦਰ ਸਿੰਘ ਪਠਾਨਕੋਟ, ਸ਼ੰਕਰ ਜੰਡੀ, ਸੁਰਜੀਤ ਸਿੰਘ ਪਠਾਨਕੋਟ, ਕਰਤਾਰ ਸਿੰਘ ਕੰਡਾ ਜਲੰਧਰ, ਬਾਰੂ ਖਾਨ ਮਲੇਰਕੋਟਲਾ, ਹੇਮਰਾਜ ਝਾਂਡੀਆ ਰੋਪੜ, ਮਨਜੀਤ ਸਿੰਘ ਧੁੰਨਾ ਫਗਵਾੜਾ, ਪ੍ਰਿਤਪਾਲ ਸਿੰਘ ਘਟੋਰ ਫਗਵਾੜਾ, ਚਰਨਜੀਤ ਸਿੰਘ ਸਰਪੰਚ ਨਵਾਂਸ਼ਹਿਰ, ਜੋਗਿੰਦਰ ਸਿੰਘ ਕੋਟ ਸਦਰਖਾਂ, ਵਿਸ਼ਾਲ ਪਠਾਨਕੋਟ, ਧਰਮਿੰਦਰ ਸਿੰਘ ਬਰਨਾਲਾ, ਕੁਲਵੰਤ ਸਿੰਘ ਨਾਭਾ, ਛੋਟਾ ਸਿੰਘ ਮਾਨਸਾ, ਅੰਮ੍ਰਿਤਪਾਲ ਸਿੰਘ ਰਾਏਪੁਰ ਚਮਕੌਰ ਸਾਹਿਬ, ਮਨਜੀਤ ਸਿੰਘ ਬਾਸੋਵਾਲ, ਸੁੱਚਾ ਸਿੰਘ ਸਰਸਾ ਨੰਗਲ ਅਤੇ ਹਰਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ।ਜਿਹਨਾਂ ਆਗੂਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਜਗਜੀਤ ਸਿੰਘ ਲੋਟੇ, ਜਗਜੀਤ ਸਿੰਘ ਜੋੜਾਂ, ਮੱਖਣ ਸਿੰਘ ਚੋਹਾਨ, ਭੁਪਿੰਦਰ ਸਿੰਘ ਚੋਹਲਾ, ਡਾ. ਰਜਿੰਦਰ ਸਿੰਘ ਤਲਵੰਡੀ ਭਾਈਕੇ, ਮਲਕੀਤ ਸਿੰਘ ਮੀਤਾ ਸੁਸਰਾਲੀ, ਰਾਮ ਪ੍ਰਤਾਪ ਮਹਿਰਾ, ਡਾ. ਰਾਮ ਆਸਰਾ, ਹਰਦੇਵ ਸਿੰਘ ਬੀਕਾਪੁਰ, ਧਰਮਚੰਦ ਟਿੱਬਾ ਟੱਪਰੀਆਂ ਰੋਪੜ ਅਤੇ ਮਨਜੀਤ ਸਿੰਘ ਰਾਜਪੂਤ ਦੇ ਨਾਮ ਸ਼ਾਮਲ ਹਨ। ਪ੍ਰਚਾਰ ਸਕੱਤਰ: ਬਲਵੀਰ ਸਿੰਘ ਢਾਡੀ ਅਤੇ ਸੁਖਵਿੰਦਰ ਸਿੰਘ ਮਲਹੋਤਰਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande