
ਕਪੂਰਥਲਾ, 02 ਮਾਰਚ (ਹਿੰ.ਸ.)। ਸਰਵਾਈਕਲ ਕੈਂਸਰ ਭਾਰਤ ਵਿਚ ਮਹਿਲਾਵਾਂ ਵਿਚ ਮੌਤ ਦਾ ਇੱਕ ਵੱਡਾ ਕਾਰਨ ਹੈ। ਇਹ ਜਾਣਕਾਰੀ ਦਿੰਦਿਆ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਦਸਿਆ ਕਿ ਮਹਿਲਾਵਾਂ ਵਿੱਚ ਸਮੇਂ ਰਹਿੰਦਿਆਂ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਸਰਕਾਰ ਵੱਲੋਂ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਹ ਐੱਚਪੀਵੀ ਵੈਕਸੀਨ 14 ਸਾਲ ਦੀਆਂ ਕੁੜੀਆਂ ਨੂੰ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿਚ ਮੁਫ਼ਤ ਲਗਾਈ ਜਾਵੇਗੀ। ਡਾ. ਸੰਜੀਵ ਭਗਤ ਨੇ ਇਹ ਵੀ ਦੱਸਿਆ ਕਿ ਇਸ ਟੀਕੇ ਨੂੰ ਲਗਾਉਣ ਨਾਲ ਮਹਿਲਾਵਾਂ ਵਿੱਚ ਸਰਵਾਈਕਲ ਕੈਂਸਰ ਦੇ ਖਤਰੇ ਨੂੰ 90 ਤੋਂ 95 ਫੀਸਦੀ ਤਕ ਘਟਾਇਆ ਜਾ ਸਕਦਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ