19ਵਾਂ ਵਿਰਾਸਤ ਮੇਲਾ ਬਠਿੰਡਾ 20 ਤੋਂ 22 ਮਾਰਚ ਤੱਕ ਪਿੰਡ ਜੈਪਾਲਗੜ੍ਹ ਵਿਖੇ
ਬਠਿੰਡਾ, 02 ਮਾਰਚ (ਹਿੰ.ਸ.)। ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 19ਵਾਂ ਵਿਰਾਸਤ ਮੇਲਾ 20 ਤੋਂ 22 ਮਾਰਚ ਤੱਕ ਕਰਵਾਇਆ ਜਾਵੇਗਾ। ਇਸ ਮੇਲੇ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣ ਦੇ ਮੰਤਵ ਨਾਲ ਮੇਲੇ ਚ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ਿਲ੍ਹਾ ਬਠਿੰਡਾ ਚ ਔਰਤਾਂ ਵਲੋਂ ਚਲਾਏ ਜਾਂਦੇ ਸੈਲਫ਼
19ਵਾਂ ਵਿਰਾਸਤ ਮੇਲਾ ਬਠਿੰਡਾ 20 ਤੋਂ 22 ਮਾਰਚ ਤੱਕ ਪਿੰਡ ਜੈਪਾਲਗੜ੍ਹ ਵਿਖੇ


ਬਠਿੰਡਾ, 02 ਮਾਰਚ (ਹਿੰ.ਸ.)। ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 19ਵਾਂ ਵਿਰਾਸਤ ਮੇਲਾ 20 ਤੋਂ 22 ਮਾਰਚ ਤੱਕ ਕਰਵਾਇਆ ਜਾਵੇਗਾ। ਇਸ ਮੇਲੇ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣ ਦੇ ਮੰਤਵ ਨਾਲ ਮੇਲੇ ਚ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਜ਼ਿਲ੍ਹਾ ਬਠਿੰਡਾ ਚ ਔਰਤਾਂ ਵਲੋਂ ਚਲਾਏ ਜਾਂਦੇ ਸੈਲਫ਼ ਹੈਲਪ ਗਰੁੱਪਾਂ ਨੂੰ ਵੀ ਆਪਣੀਆਂ ਬਣਾਈਆਂ ਗਈਆਂ ਚੀਜ਼ਾਂ ਵੇਚਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਇਨ੍ਹਾਂ ਔਰਤਾਂ ਨੂੰ ਇਸ ਕਿੱਤੇ ਰਾਹੀਂ ਚੰਗੀ ਆਮਦਨ ਮਿਲੇ।

ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਇਹ ਮੇਲਾ ਬੜੀ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ । ਮੇਲੇ ਚ ਉੱਘੇ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਨਾਲ ਲੋਕਾਂ ਦਾ ਮਨ ਮੋਹਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਮੇਸ਼ਾ ਵਾਂਗ ਰਵਾਇਤੀ ਖੇਡਾਂ, ਖਾਣੇ, ਪਹਿਰਾਵੇ, ਸਾਜ਼, ਨਾਚ, ਝੂਲੇ ਬਣਨਗੇ ਮੇਲੇ ਦੀ ਸ਼ਾਨ ਬਣਨਗੇ। ਇਸ ਵਾਰ ਨਾਲ ਹੀ ਪ੍ਰਸ਼ਾਸਨ ਵੱਲੋਂ ਖੇਡ ਸਟੇਡੀਅਮ ਵਿਖੇ ਇਸ ਮੇਲੇ ਨੂੰ ਵੱਡਾ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਝੂਲੇ, ਸਟਾਲਾਂ ਆਦਿ ਵੀ ਸ਼ਾਮਲ ਹੋਣਗੇ। ਨਾਲ ਹੀ ਪੰਜਾਬੀ ਪਹਿਰਾਵੇ ਨਾਲ ਸਬੰਧਿਤ ਪਰਾਂਦੇ, ਜੁੱਤੀਆਂ, ਫੁਲਕਾਰੀਆਂ, ਚਰਖੇ ਆਦਿ ਦੀਆਂ ਦੁਕਾਨਾਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਵਿੱਚ ਰਵਾਇਤੀ ਖੇਡਾਂ ਜਿਵੇਂ ਕਿ ਕੁਸ਼ਤੀ, ਰੱਸਾ ਕਸੀ, ਬਾਜ਼ੀ ਪਾਉਣਾ ਆਦਿ ਵੀ ਸ਼ਾਮਲ ਹੋਣਗੇ।

ਉਨ੍ਹਾਂ ਦੱਸਿਆ ਕਿ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਪ੍ਰਾਹੁਣਾਚਾਰੀ ਕਮੇਟੀ, ਸਵਾਗਤੀ ਕਮੇਟੀ, ਰਹਿਣ ਦੇ ਪ੍ਰਬੰਧਾਂ ਸਬੰਧੀ ਕਮੇਟੀ, ਦੁਕਾਨਾਂ ਜਾਰੀ ਕਰਨ ਸਬੰਧੀ ਕਮੇਟੀ, ਸਫਾਈ, ਸੁਰੱਖਿਆ, ਖਾਣੇ ਦੀ ਟੈਸਟਿੰਗ ਸਬੰਧੀ, ਸਿਹਤ ਸਬੰਧੀ ਆਦਿ ਕਮੇਟੀਆਂ ਸ਼ਾਮਲ ਹਨ।

ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਇਸ ਮੇਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬਠਿੰਡਾ ਦੀ ਧਰਤੀ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਇਸ ਨੇ ਪੰਜਾਬੀ ਰਵਾਇਤਾਂ ਨੂੰ ਸੰਭਾਲ ਕੇ ਰੱਖਿਆ ਹੈ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਸੰਭਾਲ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਅਤੇ ਮੇਲੇ ਚ ਹੁੰਮ-ਹੁਮਾ ਕੇ ਪੁੱਜਣ। ਉਨ੍ਹਾਂ ਸਾਰਿਆਂ ਨੂੰ ਮੇਲੇ ਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande