ਪੰਜਾਬ ਨੂੰ ਬਚਾਉਣ ਲਈ ਸੂਝਵਾਨ ਲੋਕਾਂ ਦਾ ਇਕੱਠੇ ਹੋਣਾ ਜਰੂਰੀ : ਨਿਰੰਜਨ ਸਿੰਘ
ਜਲੰਧਰ , 02 ਮਾਰਚ (ਹਿੰ.ਸ.)| ਮੌਜੂਦਾ ਦੌਰ ਵਿੱਚ ਪੰਜਾਬ ਅਜਿਹੇ ਬਵੰਡਰ ਵਿੱਚ ਫਸ ਚੁੱਕਾ ਹੈ ਕਿ ਇਸ ਨੂੰ ਬਚਾਉਣ ਲਈ ਸੂਝਵਾਨ ਲੋਕਾਂ ਦਾ ਇੱਕ ਪਲੇਟਫਾਰਮ ਤੇ ਇਕੱਤਰ ਹੋਣਾ ਜਰੂਰੀ ਹੋ ਗਿਆ ਹੈ, ਨਹੀਂ ਤਾਂ ਇਤਿਹਾਸ ਸਾਡੇ ਸਮੇਂ ਨੂੰ ਬੌਧਿਕ ਕੰਗਾਲਤਾ ਦੇ ਕਾਲੇ ਦੌਰ ਵਜੋਂ ਯਾਦ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍
ਪੰਜਾਬ ਨੂੰ ਬਚਾਉਣ ਲਈ ਸੂਝਵਾਨ ਲੋਕਾਂ ਦਾ ਇਕੱਠੇ ਹੋਣਾ ਜਰੂਰੀ : ਨਿਰੰਜਨ ਸਿੰਘ


ਜਲੰਧਰ , 02 ਮਾਰਚ (ਹਿੰ.ਸ.)| ਮੌਜੂਦਾ ਦੌਰ ਵਿੱਚ ਪੰਜਾਬ ਅਜਿਹੇ ਬਵੰਡਰ ਵਿੱਚ ਫਸ ਚੁੱਕਾ ਹੈ ਕਿ ਇਸ ਨੂੰ ਬਚਾਉਣ ਲਈ ਸੂਝਵਾਨ ਲੋਕਾਂ ਦਾ ਇੱਕ ਪਲੇਟਫਾਰਮ ਤੇ ਇਕੱਤਰ ਹੋਣਾ ਜਰੂਰੀ ਹੋ ਗਿਆ ਹੈ, ਨਹੀਂ ਤਾਂ ਇਤਿਹਾਸ ਸਾਡੇ ਸਮੇਂ ਨੂੰ ਬੌਧਿਕ ਕੰਗਾਲਤਾ ਦੇ ਕਾਲੇ ਦੌਰ ਵਜੋਂ ਯਾਦ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਮਾਡਲ ਕਲੋਨੀ ਜਲੰਧਰ ਵਿਖੇ ਸਥਿਤ ਆਪਣੀ ਰਿਹਾਇਸ਼ ਤੇ ਸਿਵਲ ਸੁਸਾਇਟੀ ਮੋਗਾ ਦੇ ਮੈੰਬਰਾਂ ਨਾਲ ਰਸਮੀ ਮਿਲਣੀ ਦੌਰਾਨ ਕੀਤਾ, ਜੋ ਉਨ੍ਹਾਂ ਨੂੰ 8 ਮਾਰਚ ਨੂੰ ਸਿਵਲ ਸੁਸਾਇਟੀ ਮੋਗਾ ਵੱਲੋਂ ਕਰਵਾਏ ਜਾ ਰਹੇ 'ਪੰਜਾਬ ਦੀ ਗੱਲ' ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਦਾ ਸੱਦਾ ਦੇਣ ਗਏ ਸਨ। ਉਨ੍ਹਾਂ ਦੱਸਿਆ ਕਿ ਮੈਂਨੂੰ ਖੁਸ਼ੀ ਹੈ ਕਿ ਚਿੰਤਕ ਲੋਕਾਂ ਦੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਸ਼ੁਰੂਆਤ ਮੋਗੇ ਦੀ ਸੰਘਰਸ਼ੀ ਧਰਤੀ ਤੋਂ ਹੋਣ ਜਾ ਰਹੀ ਹੈ ਜੋ ਕਿ ਮੇਰਾ ਦਾਦਕਾ ਜਿਲ੍ਹਾ ਹੈ।

ਜ਼ਿਕਰਯੋਗ ਹੈ ਕਿ ਨਿਰੰਜਨ ਸਿੰਘ ਜੀ ਦੇ ਦਾਦਾ ਜੀ ਸ. ਰਾਮ ਸਿੰਘ 'ਬਾਦਲੂ' ਪਿੰਡ ਰਾਜੇਆਣਾ ਬਾਘਾਪੁਰਾਣਾ ਜਿਲ੍ਹਾ ਮੋਗਾ ਨਾਲ ਸਬੰਧਤ ਸਨ ਤੇ 1942 ਵਿੱਚ ਉਨ੍ਹਾਂ ਦੇ ਦਾਦਾ ਜੀ ਨੂੰ ਭਾਰਤ ਛੱਡੋ ਅੰਦੋਲਨ ਦੌਰਾਨ ਅੰਗਰੇਜਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਨ੍ਹਾਂ ਦੀਆਂ ਜਮੀਨਾਂ ਜਬਤ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਜੇਲ੍ਹ ਜਾਣ ਤੋਂ ਬਾਅਦ ਪਰਿਵਾਰ ਮਹਿਲ ਕਲਾਂ ਚਲਾ ਗਿਆ ਸੀ। ਉਨ੍ਹਾਂ ਇਸ ਮੌਕੇ ਮੋਗਾ ਜਿਲ੍ਹੇ ਦੇ ਚੇਤਨ ਲੋਕਾਂ ਨੂੰ 8 ਮਾਰਚ ਨੂੰ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਬੱਸ ਸਟੈਂਡ ਮੋਗਾ ਵਿਖੇ ਦੁਪਹਿਰ 2 ਵਜੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜੇ ਐਨ ਯੂ ਦੇ ਪੁਰਾਣੇ ਵਿਦਿਆਰਥੀ ਪ੍ਰੋ. ਪੀ ਐਸ ਭੋਗਲ, ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜਰ ਅਜੇ ਗੋਰਾ ਸੂਦ ਅਤੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ ਵੀ ਹਾਜ਼ਰ ਸਨ।

---------------

ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ


 rajesh pande