ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਆਖਰੀ ਦਿਨ ਬੇਬੀ ਸ਼ੋਅ ’ਚੋਂ ਮੰਨਤ ਤੇ ਜਸਕੀਰਤ ਕੌਰ ਰਹੀਆਂ ਮੋਹਰੀ
ਪਟਿਆਲਾ, 02 ਮਾਰਚ (ਹਿੰ.ਸ.)। ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਦੀ ਸਰਪ੍ਰਸਤੀ ’ਚ ਲਗਾਏ ਗਏ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੇ ਆਖਰੀ ਦਿਨ ਬੇਬੀ ਸ਼ੋਅ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼
ਤਸਵੀਰ:- ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਰੂਪਵੰਤ ਕੌਰ, ਪ੍ਰੋ. ਮਮਤਾ ਸ਼ਰਮਾ, ਜਗਪ੍ਰੀਤ ਕੌਰ,ਡਾ. ਨਰਿੰਦਰ ਸਿੰਘ ਤੇਜਾ ਤੇ ਡਾ. ਸੁਖਦਰਸ਼ਨ ਸਿੰਘ ਚਹਿਲ।


ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਰੂਪਵੰਤ ਕੌਰ, ਪ੍ਰੋ. ਮਮਤਾ ਸ਼ਰਮਾ, ਜਗਪ੍ਰੀਤ ਕੌਰ,ਡਾ. ਨਰਿੰਦਰ ਸਿੰਘ ਤੇਜਾ ਤੇ ਡਾ. ਸੁਖਦਰਸ਼ਨ ਸਿੰਘ ਚਹਿਲ।


ਪਟਿਆਲਾ, 02 ਮਾਰਚ (ਹਿੰ.ਸ.)। ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਦੀ ਸਰਪ੍ਰਸਤੀ ’ਚ ਲਗਾਏ ਗਏ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੇ ਆਖਰੀ ਦਿਨ ਬੇਬੀ ਸ਼ੋਅ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐਸ.ਡੀ.ਐਮ. ਰਾਜਪੁਰਾ ਤੇ ਅਸ਼ੋਕ ਕੁਮਾਰ ਐਸ.ਡੀ.ਐਮ. ਪਾਤੜਾ ਦੀ ਦੇਖ-ਰੇਖ ’ਚ ਹੋਏ ਇਨ੍ਹਾਂ ਮੁਕਾਬਲਿਆਂ ’ਚ ਵਿਿਦਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨੀ (ਗੈਸਟ ਆਈਟਮ) ਦੇ ਤੌਰ ’ਤੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ, ਲੀਗਲ ਅਫ਼ਸਰ ਰਣਜੀਤ ਕੌਰ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਪ੍ਰਿੰ. ਮਨਦੀਪ ਕੌਰ, ਹੈਡਮਿਸਟ੍ਰੈਸ ਰਪਿੰਦਰ ਗਰੇਵਾਲ ਤੇ ਡਾ. ਨਰਿੰਦਰ ਸਿੰਘ ਤੇਜਾ ਨੇ ਅਦਾ ਕੀਤੀ।

ਬੇਬੀ ਸ਼ੋਅ ਦੌਰਾਨ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ’ਚੋਂ ਜਸਕੀਰਤ ਕੌਰ ਪਹਿਲੇ, ਸ਼ਾਨਮੀਤ ਕੌਰ ਦੂਸਰੇ ਤੇ ਤਾਨਵੀ ਤੀਸਰੇ ਸਥਾਨ ’ਤੇ ਰਹੀ। ਪੰਜ ਸਾਲ ਤੋਂ ਵੱਧ ਉਮਰ ਵਰਗ ਦੇ ਬੱਚਿਆਂ ’ਚੋਂ ਮੰਨਤ ਪਹਿਲੇ, ਜਸ਼ਨਨੀਤ ਸਿੰਘ ਤੇ ਮਨਸ਼ੀਸਪਾਲ ਸਿੰਘ ਦੂਸਰੇ, ਅਰਸ਼ਨੂਰ ਸਿੰਘ ਤੇ ਅਵਿਰਾਜ ਸਿੰਘ ਤੀਸਰੇ ਸਥਾਨ ’ਤੇ ਰਹੇ। ਦਿਵਾਂਸ਼ੀ ਨੂੰ ਸਰਵੋਤਮ ਪੇਸ਼ਕਾਰ ਤੇ ਅਮਨਨੂਰ ਕੌਰ ਨੂੰ ਸਭ ਤੋਂ ਵੱਧ ਸਵੈਵਿਸ਼ਵਾਸੀ ਕਲਾਕਾਰ ਚੁਣਿਆ ਗਿਆ।

ਇਨ੍ਹਾਂ ਮੁਕਾਬਲਿਆਂ ’ਚ ਵੱਡੀ ਗਿਣਤੀ ’ਚ ਬੱਚਿਆਂ ਨੇ ਹਿੱਸਾ ਲਿਆ ਅਤੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦਿਖਾਈਆਂ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਪ੍ਰੋ. ਮਮਤਾ ਸ਼ਰਮਾ ਤੇ ਜਗਪ੍ਰੀਤ ਕੌਰ ਨੇ ਕੀਤੀ। ਰੂਪਵੰਤ ਕੌਰ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਤੇਜਾ ਤੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਕੀਤਾ। ਇਸ ਮੌਕੇ ਮਾ. ਕੁਲਦੀਪ ਸਿੰਘ, ਲਖਵਿੰਦਰ ਸਿੰਘ, ਭਾਵਨਾ ਸ਼ਰਮਾ, ਰੁਪਿੰਦਰ ਕੌਰ, ਕਿਰਨਾ ਦੇਵੀ, ਰੀਨਾ, ਬਲਜੀਤ ਕੌਰ, ਆਸ਼ੂ ਰਾਣੀ, ਜਸਪ੍ਰੀਤ ਕੌਰ ਅਤੇ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande