ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਵਿੱਤੀ ਸਾਲ ’ਚ ਹਿਮਾਚਲ ਨੂੰ 504.29 ਕਰੋੜ ਰੁਪਏ ਜਾਰੀ : ਪ੍ਰਤਾਪ ਜਾਧਵ
ਨਵੀਂ ਦਿੱਲੀ, 20 ਮਾਰਚ (ਹਿੰ.ਸ.)। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪ ਜਾਧਵ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵਿੱਤੀ ਸਾਲ 2025-26 ਲਈ ਹਿਮਾਚਲ ਪ੍ਰਦੇਸ਼ ਨੂੰ 504.29 ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵਿੱਤੀ ਸਾਲ 2025-26 ਲ
ਇੰਦੂ ਗੋਸਵਾਮੀ।


ਨਵੀਂ ਦਿੱਲੀ, 20 ਮਾਰਚ (ਹਿੰ.ਸ.)। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪ ਜਾਧਵ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵਿੱਤੀ ਸਾਲ 2025-26 ਲਈ ਹਿਮਾਚਲ ਪ੍ਰਦੇਸ਼ ਨੂੰ 504.29 ਕਰੋੜ ਰੁਪਏ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵਿੱਤੀ ਸਾਲ 2025-26 ਲਈ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉਤਰਾਖੰਡ, ਜੰਮੂ ਕਸ਼ਮੀਰ ਅਤੇ ਲੱਦਾਖ ਲਈ ਕ੍ਰਮਵਾਰ 572.66 ਕਰੋੜ ਰੁਪਏ, 480.71 ਕਰੋੜ ਰੁਪਏ, 1,953.77 ਕਰੋੜ ਰੁਪਏ, 254.54 ਕਰੋੜ ਰੁਪਏ, 563.15 ਕਰੋੜ ਰੁਪਏ, 669.32 ਕਰੋੜ ਰੁਪਏ, 141.86 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਜਾਣਕਾਰੀ ਰਾਜ ਸਭਾ ਮੈਂਬਰ ਇੰਦੂ ਗੋਸਵਾਮੀ ਨੂੰ ਉਨ੍ਹਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਦਨ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ, ਵਿੱਤੀ ਸਾਲ 2025-26 ਲਈ ਉੱਤਰ ਪ੍ਰਦੇਸ਼ ਲਈ ਸਭ ਤੋਂ ਵੱਧ 5,027.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਲਕਸ਼ਦੀਪ ਲਈ ਸਭ ਤੋਂ ਘੱਟ 10.55 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande