ਪ੍ਰੋਜੈਕਟ ਜ਼ਿੰਦਗੀ ਜ਼ਿੰਦਾਬਾਦ: ਕਾਲਜਾਂ ਦੇ 200 ਵਿਦਿਆਰਥੀ ਬਣੇ ‘ਜ਼ਿੰਦਗੀ ਦੇ ਮਾਰਗਰਸ਼ਕ’
ਬਰਨਾਲਾ, 20 ਮਾਰਚ (ਹਿੰ.ਸ.)। ਅੱਲ੍ਹੜ ਉਮਰ ਵਾਲਿਆਂ (ਕਿਸ਼ੋਰਾਂ) ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਾਜ ਸੇਵੀ ਜਥੇਬੰਦੀਆਂ ਰਾਹੀਂ ਜ਼ਿਲ੍ਹਾ ਬਰਨਾਲਾ ਵਿੱਚ ''ਜ਼ਿੰਦਗੀ ਜ਼ਿੰਦਾਬਾਦ'' ਨਾਮ ਦਾ ਵਿਸ਼ੇਸ਼ ਪ੍ਰੋਜੈਕਟ ਜਾਰੀ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਕਾਲਜਾਂ ਵਿ
ਸਿਖਲਾਈ ਪ੍ਰਾਪਤ ਕਰਕੇ ਵਿਦਿਆਰਥੀ ਸਕੂਲਾਂ ’ਚ ਕਰਨਗੇ ਸੈਮੀਨਾਰ ਅਤੇ ਕਿਸ਼ੋਰਾਂ ਨੂੰ ਨਸ਼ਿਆਂ ਨੂੰ ਨਾਂਹ ਕਹਿਣ ਦੀ ਸਿਖਾਉਣਗੇ ਜਾਂਚ


ਬਰਨਾਲਾ, 20 ਮਾਰਚ (ਹਿੰ.ਸ.)। ਅੱਲ੍ਹੜ ਉਮਰ ਵਾਲਿਆਂ (ਕਿਸ਼ੋਰਾਂ) ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਾਜ ਸੇਵੀ ਜਥੇਬੰਦੀਆਂ ਰਾਹੀਂ ਜ਼ਿਲ੍ਹਾ ਬਰਨਾਲਾ ਵਿੱਚ 'ਜ਼ਿੰਦਗੀ ਜ਼ਿੰਦਾਬਾਦ' ਨਾਮ ਦਾ ਵਿਸ਼ੇਸ਼ ਪ੍ਰੋਜੈਕਟ ਜਾਰੀ ਹੈ। ਇਸ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਕਾਲਜਾਂ ਵਿਚੋਂ ਬੁਲਾਰਿਆਂ ਵਜੋਂ ਵਿਦਿਆਰਥੀਆਂ ਦੀ ਚੋਣ ਕਰ ਲਈ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ 'ਜ਼ਿੰਦਗੀ ਜ਼ਿੰਦਾਬਾਦ' ਮਿਸ਼ਨ ਦੀ ਟੀਮ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਬਰਨਾਲਾ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਹੈ ਕਿਸ਼ੋਰ ਉਮਰ ਦੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਨਸ਼ਿਆਂ ਨੂੰ ਨਾਂਹ ਕਹਿਣਾ ਸਿਖਾਉਣਾ ਹੈ। ਇਸ ਪ੍ਰੋਜੈਕਟ ਵਿੱਚ ਸਿੱਖਿਆ ਵਿਭਾਗ, ਪੁਲਿਸ ਵਿਭਾਗ ਤੇ ਸਿਹਤ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸ਼ੁਰੂਆਤੀ ਪੱਧਰ 'ਤੇ ਸਬੰਧਤ ਵਿਭਾਗਾਂ ਅਤੇ ਕਾਲਜਾਂ ਦੇ ਅਮਲੇ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਪ੍ਰੋਜੈਕਟ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ ਗਈ। ਦੂਜੇ ਪੜਾਅ ਤਹਿਤ ਜ਼ਿਲ੍ਹੇ ਦੇ 16 ਕਾਲਜਾਂ ਦਾ ਸ਼ਡਿਊਲ ਤਿਆਰ ਕਰਵਾ ਕੇ ਬਹਿਸ ਮੁਕਾਬਲੇ ਕਰਵਾਏ ਗਏ ਤਾਂ ਜੋ ਵਿਦਿਆਰਥੀਆਂ ਵਿੱਚੋਂ ਚੰਗੇ ਬੁਲਾਰਿਆਂ ਦੀ ਚੋਣ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਕਾਲਜਾਂ ਵਿੱਚ ਬਹਿਸ ਮੁਕਾਬਲੇ ਕਰਵਾ ਕੇ 200 ਵਿਦਿਆਰਥੀਆਂ ਦੀ ਪ੍ਰਭਾਵਸ਼ਾਲੀ ਬੁਲਾਰਿਆਂ ਵਜੋਂ ਚੋਣ ਕਰ ਲਈ ਗਈ ਹੈ ਜਿਨ੍ਹਾਂ ਨੂੰ ਜ਼ਿੰਦਗੀ ਦੇ ਮਾਰਗਰਸ਼ਕ (ਲਾਈਫ ਨੇਵੀਗੇਟਰ) ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਅਨੁਸਾਰ ਕਿਸ਼ੋਰਾਂ ਨੂੰ ਨਸ਼ੇ ਦੀ ਲਤ ਜ਼ਿਆਦਾਤਰ ਦੋਸਤਾਂ ਕੋਲੋਂ ਲੱਗਦੀ ਹੈ ਜਿੱਥੋਂ ਉਹ ਨਸ਼ੇ ਦੀ ਪਹਿਲੀ ਡੋਜ਼ ਲੈਂਦੇ ਹਨ। 83 ਫ਼ੀਸਦੀ ਨਸ਼ੇ ਦੀ ਲਤ ਦੋਸਤਾਂ ਦੇ ਦਬਾਅ ਹੇਠ ਲੱਗੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੋਸਤੀ ਦੇ ਪ੍ਰਭਾਵ ਹੇਠ ਅਕਸਰ ਹੀ ਹੋ ਜਾਂਦਾ ਹੈ ਪਰ ਇਸ ਅਵਸਥਾ ਵਿਚ ਹੀ ਜ਼ਰੂਰਤ ਹੈ ਕਿ ਬੱਚੇ ਨਸ਼ੇ ਨੂੰ ਨਾਂਹ ਕਰਨਾ ਸਿੱਖਣ। ਬੱਚਿਆਂ ਨੂੰ ਦੋਸਤਾਂ ਦੇ ਦਬਾਅ ਤੋਂ ਬਚਣ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਵੇਗਾ। ਇਸ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਸਨ ਦੀ ਮਦਦ ਨਾਲ ਇਸ ਪ੍ਰੋਜੈਕਟ ਨੂੰ ਜਨਤਕ ਮੁਹਿੰਮ ਬਣਾਇਆ ਜਾਵੇਗਾ ਅਤੇ ਜ਼ਿੰਦਗੀ ਦੇ ਮਾਰਗਦਰਸ਼ਕ ਸਿਰਨਾਵੇਂ ਹੇਠ ਸਮਾਜ ਵਿਚੋਂ ਹੀ ਰਾਹ ਦਸੇਰਾ ਲੋਕਾਂ ਦੀ ਫੌਜ ਤਿਆਰ ਕੀਤੀ ਜਾਵੇਗੀ ਜੋ ਨਸ਼ੇ ਦੀ ਚੇਨ ਨੂੰ ਤੋੜਨ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਇਸ ਪ੍ਰੋਗਰਾਮ ਨੂੰ ਜ਼ਿੰਦਗੀ ਜ਼ਿੰਦਾਬਾਦ ਦਾ ਨਾਮ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande