
ਬਠਿੰਡਾ, 21 ਮਾਰਚ (ਹਿੰ.ਸ.)। ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ 19ਵੇਂ ਵਿਰਾਸਤ ਦਾ ਬੀਤੀ ਰਾਤ ਸ਼ਾਨੋ ਸ਼ੌਕਤ ਨਾਲ ਆਗਾਜ਼ ਕੀਤਾ ਗਿਆ। ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਮੇਲੇ ਦੇ ਪਹਿਲੇ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਅਮੀਰ ਵਿਰਸੇ ਦਾ ਮਾਲਕ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਵਿਰਾਸਤ ਮੇਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਇਸ ਤਰ੍ਹਾਂ ਦੇ ਸਮਾਗਮ ਵੱਡਾ ਰੋਲ ਅਦਾ ਕਰਦੇ ਹਨ।
ਕੈਬਿਨੇਟ ਮੰਤਰੀ ਖੁੱਡੀਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਸਾਡੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਚ ਪੂਰਾ ਸਹਿਯੋਗ ਕਰਦੇ ਹਨ। ਇਸ ਮੌਕੇ ਕਲਾਕਾਰ ਬੀਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਲੋਕ ਸੰਦੇਸ਼ ਦੌਰਾਨ ਹਾਜ਼ਰੀਨ ਦਾ ਮਨੋਰੰਜਨ ਕੀਤਾ। ਗਾਇਕ ਗੁਰਜੀਤ ਜੀਤੀ ਨੇ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਿਆ। ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ਚ ਆਏ ਜੁਗਨੀ ਗਰੁੱਪ ਨੇ ਭੰਗੜਾ ਪੇਸ਼ ਕੀਤਾ ।
ਮਾਲਵਾ ਹੈਰੀਟੇਜ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਮੇਲੇ ਦੇ ਪਹਿਲੇ ਦਿਨ ਵਿਰਾਸਤੀ ਕਾਫ਼ਲਾ ਕੱਢਿਆ ਗਿਆ। ਕਾਫ਼ਲੇ ਦੀ ਸ਼ੁਰੂਆਤ ਗੁਰੂਦੁਆਰਾ ਹਾਜੀ ਰਤਨ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਮੇਅਰ ਬਠਿੰਡਾ ਪਦਮਜੀਤ ਮਹਿਤਾ, ਮਾਲਵਾ ਫਾਊਂਡੇਸ਼ਨ ਦੇ ਸਰਪ੍ਰਸਤ ਹਰਵਿੰਦਰ ਸਿੰਘ ਖਾਲਸਾ ਅਤੇ ਹੋਰ ਮੋਹਤਵਰ ਲੋਕ ਹਾਜ਼ਰ ਸਨ। ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਕਾਫ਼ਲਾ ਸ਼ਹਿਰ ਦੇ ਵੱਖ ਵੱਖ ਖੇਤਰਾਂ ਚੋਂ ਹੁੰਦਾ ਹੋਈਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਮੁਕੰਮਲ ਹੋਈਆ।
60 ਸੈਲਫ ਹੈਲਪ ਗਰੁੱਪਾਂ ਦੇ ਸਟਾਲ : ਜ਼ਿਲ੍ਹਾ ਬਠਿੰਡਾ ਦੀ ਵੱਖ ਵੱਖ ਸਵੈ-ਸੇਵੀ ਗਰੁੱਪਾਂ ਵੱਲੋਂ ਆਪਣੇ ਵੱਲੋਂ ਬਣਾਏ ਉਤਪਾਦ ਮੇਲੇ ਵਿਖੇ ਵੇਚੇ ਜਾ ਰਹੇ ਹਨ। ਉਨ੍ਹਾਂ ਗਰੁੱਪਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਚ ਸਟਾਲ ਦਿੱਤੇ ਗਏ ਹਨ ਤਾਂ ਜੋ ਇਨ੍ਹਾਂ ਨੂੰ ਆਪਣੀਆਂ ਬਣਾਈਆਂ ਚੀਜਾਂ ਵੇਚਣ ਲਈ ਢੁੱਕਵੀਂ ਥਾਂ ਅਤੇ ਬਜਾਰ ਮਿਲੇ।
ਸੈਲਫੀ ਪੁਆਇੰਟ ਰਿਹਾ ਖਿੱਚ ਦਾ ਕੇਂਦਰ : ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਲਈ ਮੇਲੇ ਚ ਚਾਰ ਵਿਸ਼ੇਸ਼ ਸੈਲਫੀ ਪੁਆਇੰਟ ਬਣਾਏ ਗਏ ਹਨ ਜਿਹੜੇ ਮੇਲੇ ਤੇ ਆਏ ਲੋਕਾਂ ਲਈ ਖਿੱਚ ਦਾ ਕੇਂਦਰ ਰਹੇ।ਇਸ ਮੌਕੇ ਸੀਨੀਅਰ ਪੁਲੀਸ ਕਪਤਾਨ ਜਯੋਤੀ ਯਾਦਵ ਬੈਂਸ, ਚੇਅਰਮੈਨ ਐਡਵੋਕੇਟ ਨਵਦੀਪ ਸਿੰਘ, ਅਮਰਦੀਪ ਸਿੰਘ ਰਾਜਨ ਬਠਿੰਡਾ, ਮੇਅਰ ਪਦਮਜੀਤ ਮਹਿਤਾ, ਚੇਅਰਮੈਨ, ਚੇਅਰਮੈਂਨ ਜਤਿੰਦਰ ਸਿੰਘ ਭੱਲਾ, ਚੇਅਰਮੈਨ ਨੀਲ ਗਰਗ, ਰਾਕੇਸ਼ ਪੁਰੀ, ਹਰਦੀਪ ਸਿੰਘ ਸਰਾਂ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ