ਵਿਧਾਇਕ ਜੌੜਾਮਾਜਰਾ ਦੀ ਟੀਮ ਨੇ ਸਮਾਣਾ ਹਲਕੇ ਦੇ ਲੋਕਾਂ ਨੂੰ ਦਸਤਾਵੇਜੀ ਫ਼ਿਲਮ ਦਿਖਾਈ
ਸਮਾਣਾ, 21 ਮਾਰਚ (ਹਿੰ.ਸ.)। ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਵੱਲੋਂ ਬਣਾਈ ਗਈ ਦਿੱਲੀ ਦੇ ਫਰਜ਼ੀ ਸ਼ਰਾਬ ਘੁਟਾਲੇ ਬਾਬਤ ਦਸਤਾਵੇਜੀ ਫ਼ਿਲਮ ਸਮਾਣਾ ਹਲਕੇ ਦੇ ਪਿੰਡਾਂ ਵਿੱਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਪਟਿਆਲਾ ਬਲਾਕ ਸੰਮਤੀ ਦੇ ਵਾਈਸ ਚ
ਦਸਤਾਵੇਜੀ ਫ਼ਿਲਮ ਦੇਖਦੇ ਲੋਕ।


ਸਮਾਣਾ, 21 ਮਾਰਚ (ਹਿੰ.ਸ.)। ਪ੍ਰਸਿੱਧ ਯੂਟਿਊਬਰ ਧਰੁਵ ਰਾਠੀ ਵੱਲੋਂ ਬਣਾਈ ਗਈ ਦਿੱਲੀ ਦੇ ਫਰਜ਼ੀ ਸ਼ਰਾਬ ਘੁਟਾਲੇ ਬਾਬਤ ਦਸਤਾਵੇਜੀ ਫ਼ਿਲਮ ਸਮਾਣਾ ਹਲਕੇ ਦੇ ਪਿੰਡਾਂ ਵਿੱਚ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਟੀਮ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਅਤੇ ਪਟਿਆਲਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਬਲਕਾਰ ਸਿੰਘ ਰਾਜਗੜ੍ਹ ਦੀ ਅਗਵਾਈ ਹੇਠ ਲੋਕਾਂ ਨੂੰ ਦਿਖਾਈ।

ਇਸ ਦੌਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਸ ਫ਼ਿਲਮ ਰਾਹੀਂ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਆਪ ਸੀਨੀਅਰ ਆਗੂਆਂ ਨੂੰ ਬਦਨਾਮ ਕਰਨ ਲਈ ਆਮ ਆਦਮੀ ਪਾਰਟੀ ਵਿਰੁੱਧ ਰਚੀ ਗਈ ਸਾਜਸ਼ ਦਾ ਪਰਦਾ ਫਾਸ਼ ਕੀਤਾ ਗਿਆ ਹੈ।

ਵਿਧਾਇਕ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਗਈ ਐਕਸਾਈਜ ਪਾਲਿਸੀ ਰਾਹੀਂ ਦਿੱਲੀ ਦਾ ਖ਼ਜ਼ਾਨਾ ਭਰਨ ਨੂੰ ਕੇਂਦਰ ਸਰਕਾਰ ਵੱਲੋਂ ਘੁਟਾਲਾ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਘੁਟਾਲਾ ਹੋਇਆ ਹੀ ਨਹੀਂ ਉਸ ਫਰਜ਼ੀ ਘੁਟਾਲੇ ਦੇ ਦੋਸ਼ ਵਿੱਚ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਸੁੱਟਣਾ ਹੁਣ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਚਾਈ ਨੂੰ ਕੋਈ ਵੀ ਲੁਕੋ ਕੇ ਨਹੀਂ ਰੱਖ ਸਕਦਾ, ਇਸ ਲਈ ਪਿੰਡੁ-ਪਿੰਡ ਲੋਕਾਂ ਨੂੰ ਇਹ ਫ਼ਿਲਮ ਦਿਖਾਈ ਜਾਵੇਗੀ।

ਇਸ ਦੌਰਾਨ ਗੁਰਦੇਵ ਸਿੰਘ ਟਿਵਾਣਾ ਨੇ ਦੱਸਿਆ ਕਿ ਪਿੰਡ ਰਾਜਗੜ੍ਹ ਤੇ ਸੂਲਰ ਵਿਖੇ ਦਿਖਾਈ ਗਈ ਇਸ ਦਸਤਾਵੇਜੀ ਫ਼ਿਲਮ ਵਿੱਚ ਕੇਂਦਰ ਦੀ ਸਰਕਾਰ ਦੀ ਵਿਰੋਧੀ ਪਾਰਟੀ ਨੂੰ ਬਦਨਾਮ ਕਰਨ ਅਤੇ ਉਚ ਅਦਾਲਤ ਵੱਲੋਂ ਲਗਾਈ ਗਈ ਫਟਕਾਰ ਨੂੰ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਦੇਖਕੇ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਰਿਹਾ ਹੈ, ਪਰੰਤੂ ਉਨ੍ਹਾਂ ਨੂੰ ਇਹ ਡਰ ਹੈ ਕਿ ਕੇਂਦਰ ਸਰਕਾਰ ਇਸ ਨੂੰ ਬੈਨ ਕਰ ਦੇਵੇਗੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande