ਜਲਾਲਾਬਾਦ ਵਿੱਚ 150 ਲੀਟਰ ਨਾਜਾਇਜ਼ ਲਾਹਣ ਬਰਾਮਦ, ਪੁਲਿਸ ਨੇ ਕੀਤੀ ਨਸ਼ਟ
ਜਲਾਲਾਬਾਦ, 22 ਮਾਰਚ (ਹਿੰ.ਸ.)। ਫਾਜ਼ਿਲਕਾ ਅਧੀਨ ਜਲਾਲਾਬਾਦ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜਲਾਲਾਬਾਦ ਦੇ ਪਿੰਡ ਮਾਹਲਮ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਛੱਪੜ ਵਿੱਚ ਛਿਪਾ ਕੇ ਰੱਖੇ ਨਾਜਾਇਜ਼ ਲਾਹਣ ਦੇ
ਲਾਹਣ ਨੂੰ ਨਸ਼ਟ ਕਰਦੀ ਹੋਈ ਪੁਲਿਸ


ਜਲਾਲਾਬਾਦ, 22 ਮਾਰਚ (ਹਿੰ.ਸ.)। ਫਾਜ਼ਿਲਕਾ ਅਧੀਨ ਜਲਾਲਾਬਾਦ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਜਲਾਲਾਬਾਦ ਦੇ ਪਿੰਡ ਮਾਹਲਮ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਛੱਪੜ ਵਿੱਚ ਛਿਪਾ ਕੇ ਰੱਖੇ ਨਾਜਾਇਜ਼ ਲਾਹਣ ਦੇ ਡਰੱਮ ਬਰਾਮਦ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਵਾਰ ਲਾਹਣ ਦੇ ਡਰੱਮਾਂ ਦੇ ਵਿਚਕਾਰ ਗੁਲਾਬ ਜਾਮਣ ਵੀ ਮਿਲੇ ਹਨ। ਫਿਲਹਾਲ ਮੌਕੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਧੰਦੇ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ। ਜਲਾਲਾਬਾਦ ਦੇ ਪਿੰਡ ਮਾਹਲਮ, ਪਾਲੀਵਾਲਾ, ਕਾਠਗੜ੍ਹ ਅਤੇ ਢਾਣੀ ਪ੍ਰੇਮ ਸਿੰਘ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ ਨਾਜਾਇਜ਼ ਲਾਹਣ ਦਾ ਜ਼ਖੀਰਾ ਬਰਾਮਦ ਕਰਕੇ ਨਸ਼ਟ ਕੀਤਾ ਗਿਆ ਹੈ। ਇਸੇ ਕਾਰਵਾਈ ਦੌਰਾਨ ਪਿੰਡ ਦੇ ਛੱਪੜ ਵਿੱਚ ਲੁਕਾ ਕੇ ਰੱਖੇ ਲਾਹਣ ਦੇ ਕੁਝ ਡਰੱਮ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਕਰੀਬ 150 ਲੀਟਰ ਲਾਹਣ ਹੈ, ਜਿਸ ਵਿੱਚ ਲਾਹਣ ਦੇ ਨਾਲ-ਨਾਲ ਗੁਲਾਬ ਜਾਮਣ ਵੀ ਪਾਏ ਗਏ ਸਨ।

ਪੁਲਿਸ ਟੀਮ ਨੇ ਮੌਕੇ 'ਤੇ ਹੀ ਬਰਾਮਦ ਕੀਤੀ ਗਈ ਲਾਹਣ ਨੂੰ ਵਹਾ ਕੇ ਨਸ਼ਟ ਕਰ ਦਿੱਤਾ ਅਤੇ ਇਸ ਦੀ ਸੂਚਨਾ ਸਬੰਧਤ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਅਗਲੇਰੀ ਕਾਰਵਾਈ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਇਹ ਡਰੱਮ ਛੱਪੜ ਵਿੱਚ ਕਿਸ ਤਰ੍ਹਾਂ ਪਹੁੰਚੇ ਅਤੇ ਕਿਸ ਨੇ ਇੱਥੇ ਲੁਕਾ ਕੇ ਰੱਖੇ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande