
ਪਟਿਆਲਾ, 22 ਮਾਰਚ (ਹਿੰ.ਸ.)। ਪੀਐਮਆਰਏ (ਪੰਜਾਬ ਮੈਡੀਕਲ ਰੀਪ੍ਰੈਜ਼ੈਂਟੇਟਿਵ ਐਸੋਸੀਏਸ਼ਨ) ਪਟਿਆਲਾ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਐਸੋਸਿਏਸ਼ਨ ਵੱਲੋਂ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਅਤੇ ਹਰਪਾਲ ਜੁਨੇਜਾ ਵੱਲੋਂ ਪੂਰਨ ਤੌਰ ‘ਤੇ ਐਸੋਸੀਏਸ਼ਨ ਦੇ ਸਾਰੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਆਰਵਿੰਦਰ ਸ਼ਰਮਾ (ਨੋਰਥ ਹੈਡ) ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇੱਕ ਸਾਫ਼ ਸੁਥਰੀ ਸਖਸੀਅਤ ਨੂੰ ਇਹ ਮਾਣ ਬਖਸ਼ਿਆ ਅਤੇ ਅਸੀਂ ਹਰਪਾਲ ਜੁਨੇਜਾ ਨੂੰ ਵਿਸ਼ਵਾਸ਼ ਦਵਾਉਂਦੇ ਹਾਂ ਕੇ ਹਮੇਸ਼ਾ ਆਪ ਦਾ ਸਾਥ ਦੇਵਾਂਗੇ।
ਇਸ ਮੌਕੇ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਹਰਸ਼ ਵਾਹਨ, ਸਕੱਤਰ ਰਾਜਨ ਸ਼ਰਮਾ, ਅਰਵਿੰਦਰ ਸ਼ਰਮਾ (ਨੌਰਥ ਹੈੱਡ), ਮੁਨੀਸ਼, ਰਮਨ ਲੁਭਾਨਾ, ਮਨਜੋਤ ਭੰਡਾਰੀ, ਸਚਿਨ, ਸੁਨੀਲ, ਅਜੀਤ, ਜਤਿਨ ਆਦਿ ਹੋਰ ਵੀ ਕਈ ਮੈਂਬਰ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ