
ਫ਼ਿਰੋਜ਼ਪੁਰ, 22 ਮਾਰਚ (ਹਿੰ.ਸ.)। ਕੈਨੇਡਾ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਫ਼ਿਰੋਜ਼ਪੁਰ ਦੇ ਕਸਬਾ ਜੀਰਾ ਦੇ ਰਹਿਣ ਵਾਲੇ 22 ਸਾਲਾ ਅਨਮੋਲ ਵਰਮਾ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਰੀਬ 4 ਸਾਲ ਪਹਿਲਾਂ ਕੈਨੇਡਾ ਗਏ ਅਨਮੋਲ ਨੂੰ ਬੀਤੇ ਕੱਲ ਸਵੇਰ ਸਮੇਂ ਸਾਈਲੈਂਟ ਅਟੈਕ ਕਾਰਨ ਇਹ ਮੌਤ ਹੋਈ ਹੈ। ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪ੍ਰਵਾਰ ਵਿਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ ਕੱਚਾ ਗਾਦੜੀਵਾਲਾ ਰੋਡ ਜੀਰਾ ਦੇ ਰਹਿਣ ਵਾਲੇ ਧਰਮ ਵੀਰ ਕੁਮਾਰ ਦੇ ਪੁੱਤਰ ਨਵਦੀਪ ਵਰਮਾ ਅਤੇ ਅਨਮੋਲ ਵਰਮਾ 4 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਲਈ ਗਏ ਸਨ। ਕੰਮ ਤੋਂ ਪਰਤ ਕੇ ਦੋਵੇਂ ਭਰਾ ਰੋਟੀ ਖਾ ਕੇ ਸੌਂ ਗਏ, ਸਵੇਰੇ ਜਦੋਂ ਉਸਦੇ ਵੱਡੇ ਭਰਾ ਨਵਦੀਪ ਵਰਮਾ ਨੇ ਆਪਣੇ ਛੋਟੇ ਭਰਾ ਅਨਮੋਲ ਵਰਮਾ ਨੂੰ ਕੰਮ ’ਤੇ ਜਾਣ ਲਈ ਉਠਾਇਆ ਤਾਂ ਉਸਦੀ ਸਾਈਲੈਂਟ ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਸੀ। ਪਰਿਵਾਰ ਵੱਲੋਂ ਆਪਣੇ ਬੱਚੇ ਦੀ ਲਾਸ਼ ਨੂੰ ਵਾਪਸ ਲਿਆਉਣ ਲਈ ਕੋਸ਼ਿਸ ਕਰ ਰਿਹਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ