
ਸੁਨਾਮ, 23 ਮਾਰਚ (ਹਿੰ.ਸ.)। ਸੁਨਾਮ ਦੇ ਚੈੱਕਮੇਟ ਚੈੱਸ ਕਲੱਬ ਵੱਲੋਂ ਨਿਵੇਕਲੀ ਪਹਿਲ ਕਰਦਿਆਂ 'ਚੈੱਕਮੇਟ ਚੈਂਪੀਅਨਜ਼ ਟਰਾਫੀ 2025-26' ਦਾ ਸਫਲਤਾਪੂਰਵਕ ਉਦਘਾਟਨ ਕੀਤਾ ਗਿਆ। ਇਹ ਚੈਂਪੀਅਨਸ਼ਿਪ ਇਸ ਪੱਖੋਂ ਖਾਸ ਹੈ ਕਿ ਇਹ ਵਰਲਡ ਚੈਂਪੀਅਨਸ਼ਿਪ ਕੰਸੈਪਟ 'ਤੇ ਅਧਾਰਿਤ ਹੈ, ਜੋ ਕਿ ਭਾਰਤ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਉੱਚ ਪੱਧਰੀ ਫਾਰਮੈਟ ਨਾਲ ਕਰਵਾਈ ਜਾ ਰਹੀ ਹੈ।
ਇਸ ਸਮਾਗਮ ਵਿੱਚ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਵੱਲੋਂ ਹੀ ਸਮਾਗਮ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਹੋਰਨਾਂ ਨੌਜਵਾਨਾਂ ਨੂੰ ਵੀ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਨਾ ਦਿੱਤੀ।
ਇਸ ਮੌਕੇ ਚੈੱਕਮੇਟ ਚੈੱਸ ਕਲੱਬ ਵੱਲੋਂ ਨਵੀਨ ਕੁਮਾਰ, ਹਰਪ੍ਰੀਤ ਮੁੰਡੇ, ਪੀਊਸ਼ ਕਾਂਸਲ, ਦੀਪਿੰਦਰ ਟਿਵਾਣਾ, ਦਿਨੇਸ਼ ਗੇਰਾ, ਸੁਖਵੀਰ ਕੌਰ, ਕਮਲਪ੍ਰੀਤ ਕੌਰ, ਹਰੀ ਸਿੰਘ, ਗੌਰਵ ਗੁਪਤਾ, ਸੰਜੇ ਗੋਇਲ, ਗਗਨ ਔਲਖ ਅਤੇ ਟੀਮ ਦੇ ਹੋਰ ਮੈਂਬਰ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ