ਮੁੱਖ ਮੰਤਰੀ ਮਾਨ ਵਲੋਂ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਬਿੰਬ ਦਾ ਸਨਮਾਨ
ਹੁਸ਼ਿਆਰਪੁਰ, 23 ਮਾਰਚ (ਹਿੰ.ਸ.)। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਬਿੰਬ ਪੁੱਤਰ ਵਤਨ ਸਿੰਘ ਨੇ ਯੂਨੀਅਨ ਬੈਂਕ ਆਫ ਇੰਡੀਆ ਸਾਲ 2015 ਵਿਚ ਬਤੌਰ ਡਿਪਟੀ ਜਨਰਲ ਮੈਨੇਜਰ, ਖੇਤਰੀ ਦਫਤਰ ਲੁਧਿਆਣਾ ਤੋਂ ਰਿਟਾਇਰਮੈਂਟ ਤੋ ਬਾਅਦ ਜੈਵਿਕ ਖੇਤੀ ਨਾਲ ਜੁੜਕੇ ਪਿੰਡ ਬੀਰਮ
ਕਿਸਾਨ ਸੁਰਜੀਤ ਸਿੰਘ ਬਿੰਬ ਨੂੰ ਸਨਮਾਨਿਤ ਕਰਦੇ ਮੁੱਖ ਮੰਤਰੀ ਪੰਜਾਬ ਭਗੰਵਤ ਸਿੰਘ ਮਾਨ


ਹੁਸ਼ਿਆਰਪੁਰ, 23 ਮਾਰਚ (ਹਿੰ.ਸ.)। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਬਿੰਬ ਪੁੱਤਰ ਵਤਨ ਸਿੰਘ ਨੇ ਯੂਨੀਅਨ ਬੈਂਕ ਆਫ ਇੰਡੀਆ ਸਾਲ 2015 ਵਿਚ ਬਤੌਰ ਡਿਪਟੀ ਜਨਰਲ ਮੈਨੇਜਰ, ਖੇਤਰੀ ਦਫਤਰ ਲੁਧਿਆਣਾ ਤੋਂ ਰਿਟਾਇਰਮੈਂਟ ਤੋ ਬਾਅਦ ਜੈਵਿਕ ਖੇਤੀ ਨਾਲ ਜੁੜਕੇ ਪਿੰਡ ਬੀਰਮਪੁਰ ਵਿਖੇ ਬਿੰਬ ਨੈਚੁਰਲ ਫਾਰਮ ਸਥਾਪਿਤ ਕਰਕੇ ਰਸਾਇਣ ਮੁਕਤ ਖੇਤੀ ਨੂੰ ਅਪਣਾ ਕੇ ਆਪਣਾ ਮਨ ਬਣਾਇਆ। ਇਸ ਕਿਸਾਨ ਨੇ ਆਪਣੀ 15 ਏਕੜ ਜਮੀਨ ਉਪਰ ਜੈਵਿਕ ਤਰੀਕਿਆਂ ਨਾਲ ਖੇਤੀ ਸ਼ੁਰੂ ਕੀਤੀ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਫਸਲ ਵਿਗਿਆਨ ਦੀ ਐਮ ਐਸ ਸੀ ਕਰਨ ਵਾਲਾ ਇਹ ਕਿਸਾਨ ਆਪਣੇ ਰਕਬੇ ਵਿਚੋ 9 ਏਕੜ ਵਿਚ ਕਮਾਦ ਦੀ ਬੀਜਾਈ ਬੈੱਡ ਤਕਨੀਕ ਰਾਹੀਂ ਕਰਦਾ ਹੈ ਅਤੇ ਅੰਤਰ ਫਸਲੀ ਵਿਧੀ ਵਿਚ ਆਲੂ ਮਟਰ, ਹਲਦੀ, ਗਾਜਰ, ਲਸਣ, ਪਿਆਜ ਅਤੇ ਰਾਜਮਾ ਦੀ ਖੇਤੀ ਕਰਦਾ ਹੈ। ਇਨ੍ਹਾਂ ਸਾਰੀਆਂ ਸਹਿ ਫਸਲਾਂ ਦੀ ਰਹਿੰਦ-ਖੂੰਹਦ ਮਿੱਟੀ ਵਿਚ ਵਾਹ ਦੇਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਖੁਰਾਕੀ ਤੱਤਾਂ ਦੀ ਮਾਤਰਾ ਬਰਕਰਾਰ ਰਹਿੰਦੀ ਹੈ ਇਸ ਨਾਲ ਉਪਰੋਕਤ ਕਿਸਾਨ ਦੇ 2 ਏਕੜ ਰਕਬੇ ਤੋ ਕੁਦਰਤੀ ਤਰੀਕਿਆਂ ਨਾਲ ਕਣਕ ਦੀ ਕਾਸ਼ਟ ਕਰਦਾ ਹੈ, ਕਮਾਦ ਤੋਂ ਗੁੜ ਤਿਆਰ ਕਰਕੇ ਸਿੱਧਾ ਗਾਹਕ ਤੱਕ ਵੇਚਣਾ ਅਤੇ ਦੇਸੀ ਕਿਸਮਾਂ ਦੀ ਕਣਕ ਦਾ ਆਟਾ ਵੇਚਣ ਨਾਲ ਇਹ ਕਿਸਾਨ ਸਵੈ-ਮੰਡੀਕਰਣ ਦੀ ਮਿਸਾਲ ਪੇਸ਼ ਕਰਦਾ ਹੈ।

ਇਕ ਕਨਾਲ ਥਾਂ ਵਿਚ ਬਣਾਏ ਹੋਲੀ ਹਾਊਸ ਵਿਚ ਸ਼ਿਮਲਾ ਮਿਰਚ, ਬੈਂਗਣ ਅਤੇ ਖੀਰਾ ਦੀ ਸੁਰੱਖਿਅਤ ਕਾਸ਼ਟ ਦੀ ਯੁਗਤ ਵੀ ਇਸ ਕਿਸਾਨ ਨੇ ਅਪਣਾਈ ਹੈ ਆਪਣੇ ਉਤਪਾਦਾਂ ਨੂੰ ਗਾਹਕਾਂ ਤਕ ਪਹੁੰਚਾਉਣ ਲਈ ਸੁਰਜੀਤ ਸਿੰਘ ਸੋਸ਼ਲ ਮੀਡੀਆ ਪਲੇਟਫਾਰਮਾ ਦੀ ਵਰਤੋਂ ਵੀ ਕਰਦਾ ਹੈ। ਪੀ ਏ ਯੂ ਨਾਲ ਲਗਾਤਾਰ ਜੁੜੇ ਇਸ ਕਿਸਾਨ ਨੇ ਜੈਵਿਕ ਕਿਸਾਨ ਕਲੱਬ ਦੀ ਮੈਂਬਰਸਿਪ ਵੀ ਹਾਸਲ ਕੀਤੀ ਹੋਈ ਹੈ। ਫਸਲਾਂ ਦੇ ਖੁਰਾਕੀ ਤੱਤਾ ਦੀ ਪੂਰਤੀ ਲਈ ਕਿਸਾਨ ਗਡੋਆ ਖਾਦ ਦੀ ਵਰਤੋਂ ਕਰਦਾ ਹੈ ਅਤੇ ਫਸਲਾ ਦੀ ਪੈਦਾਵਾਰ ਤੋ ਇਹ ਕਿਸਾਨ ਅੰਦਾਜਣ 15 ਲਖ ਆਮਦਨ ਹਾਸਲ ਕਰਦਾ ਹੈ।

ਵਾਤਾਵਰਨ ਅਤੇ ਮਨੁੱਖੀ ਸਿਹਤ ਦੀ ਸਾਂਭ ਸੰਭਾਲ ਦੇ ਉਦੇਸ਼ ਨੂੰ ਲੈਕੇ ਜੈਵਿਕ ਖੇਤੀ ਅਪਣਾਉਣ ਵਾਲੇ ਸਿਰਮੋਰ ਕਿਸਾਨ ਸੁਰਜੀਤ ਸਿੰਘ ਬਿੰਬ ਨੂੰ 2026 ਦੇ ਕਿਸਾਨ ਮੇਲੇ ਵਿਚ ਸੀ ਆਰ ਆਈ ਪੰਪਸ ਪੁਰਸਕਾਰ ਪ੍ਰਦਾਨ ਕਰਨ ਵਿਚ ਪੰਜਾਬ ਖੇਤੀਬਾੜੀ ਯੂਨੀਵਰਸੀਟੀ ਲੁਧਿਆਣਆ ਨੇ ਮੁੱਖ ਭੁਮਿਕਾ ਨਿਭਾਈ। ਇਹ ਪੁਰਸਕਾਰ ਯੂਨੀਵਰਸੀਟੀ ਵਿਚ ਹੋਏ ਕਿਸਾਨ ਮੇਲੇ ਵਿਚ ਮੁਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪ੍ਰਦਾਨ ਕੀਤਾ ਗਿਆ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande