ਅਜਨਾਲਾ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਲਦੀ ਬੁੱਤ ਸਥਾਪਿਤ ਕਰਾਂਗੇ - ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 23 ਮਾਰਚ (ਹਿੰ.ਸ.)। ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰ
ਸ਼ਹੀਦੀ ਦਿਹਾੜੇ ਸਮਾਗਮ ‘ਚ ਸ਼ਾਮਲ ਹੋਣ ਮੌਕੇ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ  ਕੁਲਦੀਪ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਅਮਿਤ ਔਲ, ਤੇ ਹੋਰਾਂ ਨਾਲ।


ਅੰਮ੍ਰਿਤਸਰ/ਅਜਨਾਲਾ, 23 ਮਾਰਚ (ਹਿੰ.ਸ.)। ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਅਗਵਾਈ ਵਾਲੀ ਸੂਬਾ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਅੱਜ ਦੇਸ਼ ਦੀ ਏਕਤਾ ਦੀ ਮਜਬੂਤੀ ਅਤੇ ਪੰਜਾਬ ਦੀਆਂ ਸਾਬਕਾ ਕਾਂਗਰਸ, ਅਕਾਲੀ, ਭਾਜਪਾ ਸਰਕਾਰਾਂ ਵਲੋਂ ਕਥਿਤ ਲੋਕ ਮਾਰੂ ਤੇ ਲੁੱਟ ਖਸੁੱਟ ਨੀਤੀਆਂ ਅਪਣਾ ਕੇ ਸੋਨੇ ਦੀ ਚਿੜੀ ਕਹਾਉਂਦੇ ਪੰਜਾਬ ਦੀ ਕੀਤੀ ਦੁਰਗਤੀ ਦੀਆਂ ਅਲਾਮਤਾਂ ਨੂੰ ਨਵਿਰਤ ਕਰਕੇ ਰੰਗਲਾ ਪੰਜਾਬ ਦੀ ਮੁੜ ਸਿਰਜਣਾ ਹੀ ਇਕੋ ਇਕ ਪ੍ਰਮੁੱਖ ਏਜੰਡਾ ਹੈ।

ਧਾਲੀਵਾਲ ਅੱਜ ਪਾਰਟੀ ਦੇ ਹਲਕਾ ਪੱਧਰੀ ਮੁੱਖ ਦਫਤਰ ਅਜਨਾਲਾ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ ਦੀ ਅਗਵਾਈ ‘ਚ ਕਰਵਾਏ ਗਏ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਵੱਜੋਂ ਸੰਬੋਧਨ ਕਰ ਰਹੇ ਸਨ। ਸਮਾਗਮ ‘ਚ ਸ਼ਾਮਲ ਹੋਣ ਮੌਕੇ ਇਨਕਲਾਬੀ ਨਾਅਰਿਆਂ ਦੀ ਗੂੰਜ ‘ਚ ਧਾਲੀਵਾਲ ਸਮੇਤ ਸਮਾਗਮ ‘ਚ ਮੌਜੂਦ ਪ੍ਰਮੁੱਖ ਆਹੁਦੇਦਾਰਾਂ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਫੋਟੋ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਉਨ੍ਹਾਂ ਸੱਦਾ ਦਿੱਤਾ ਕਿ ਪੰਜਾਬ ਸਮੇਤ ਦੇਸ਼ ਵਾਸੀ ਸ਼ਹੀਦੇ ਆਜ਼ਮ ਭਗਤ ਸਿੰਘ ਸਮੇਤ ਅਣਗਿਣਤ ਦੇਸ਼ ਭਗਤਾਂ ਦੀ ਸੋਚ ਦੇ ਵਾਰਿਸ ਬਨਣ ਲਈ ਅੱਗੇ ਆਉਣ ਕਿਉਂਕਿ ਦੇਸ਼ ਭਗਤਾਂ ਵਲੋਂ ਆਪਣੀਆਂ ਜਾਨਾਂ ਦੀ ਅਹੂਤੀ ਦੇ ਕੇ ਅਜਾਦ ਕਰਵਾਇਆ ਗਿਆ ਭਾਰਤ ਫਿਰ ਸਾਮਰਾਜਵਾਦ ਦੇ ਕੋਝੇ ਮਨਸੂਬਿਆਂ ਕਾਰਣ ਰਾਜਨੀਤਿਕ , ਸਮਾਜਿਕ , ਸਭਿਆਚਾਰਕ ਤੇ ਆਰਥਿਕ ਤੌਰ ਤੇ ਸਾਮਰਾਜ ਦੇ ਮੁੱਖ ਅੱਡੇ ਅਮਰੀਕਾ ਅੱਗੇ ਗਹਿਣੇ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਿਸ ਵਿੱਚ ਇਕ ਪ੍ਰਮੁੱਖ ਕੋਸ਼ਿਸ਼ ਵੱਜੋਂ ਅਮਰੀਕਾ ਵਲੋਂ ਭਾਰਤ ਦੀਆਂ ਵਸਤਾਂ ਤੇ ਠੋਕੇ ਗਏ 18 ਫੀਸਦੀ ਟੈਰਿਫ ਦੇ ਮੁਕਾਬਲੇ ਅਮਰੀਕਾ ਨੂੰ ਭਾਰਤ ‘ਚ ਖੇਤੀ ਅਧਾਰਿਤ ਤੇ ਹੋਰ ਆਪਣੀਆਂ ਵਸਤਾਂ ਵੇਚਣ ਲਈ ਜ਼ੀਰੋ ਟੈਰਿਫ ਦੀ ਖੁੱਲ੍ਹ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਵਲੋਂ ਬਕਾਇਦਾ ਅਮਰੀਕਾ -ਭਾਰਤ ਵਪਾਰ ਸਮਝੌਤਾ ਕੀਤਾ ਗਿਆ ਹੈ।

ਧਾਲੀਵਾਲ ਨੇ ਕਿਹਾ ਕਿ ਮਹਾਨ ਅਜਾਦੀ ਸੰਗਰਾਮੀਏ ਸ਼ਹੀਦੇ ਆਜ਼ਮ ਭਗਤ ਸਿੰਘ ਸਮੇਤ ਹੋਰ ਕੌਮੀ ਸ਼ਹੀਦਾਂ ਵਲੋਂ ਲਏ ਗਏ ਸੁਪਨਿਆਂ ‘ਚੋਂ ਮੁੱਖ ਸਿੱਖਿਆ , ਸਿਹਤ ਤੇ ਰੁਜਗਾਰ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਚਣਬੱਧ ਹਨ ਅਤੇ ਇਸੇ ਵਚਣਬੱਧਤਾ ਤਹਿਤ ਸਿੱਖਿਆ , ਸਿਹਤ ਤੇ ਰੁਜਗਾਰ ਦੀ ਕ੍ਰਾਂਤੀ ਲਿਆ ਕੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ। ਧਾਲੀਵਾਲ ਨੇ ਐਲਾਨ ਦੁਹਰਾਇਆ ਕਿ ਜਲਦੀ ਹੀ ਅਜਨਾਲਾ ਵਿਖੇ ਮਾਝਾ ਵਿਰਾਸਤ ਟਰੱਸਟ ਤੇ ਨਗਰ ਪੰਚਾਇਤ ਅਜਨਾਲਾ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਆਦਮ ਕੱਦ ਬੁੱਤ ਸਥਾਪਿਤ ਕੀਤਾ ਜਾਵੇਗਾ। ਜਿਸ ਵਾਸਤੇ ਬਕਾਇਦਾ ਸਥਾਨ ਦੀ ਚੋਣ ਕਰਨ ਲਈ ਪ੍ਰਕਿਰਿਆ ਜਾਰੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਉੱਪ ਚੇਅਰਮੈਨ ਗੀਤਾ ਗਿੱਲ, ਸ਼ਹਿਰੀ ਪ੍ਰਧਾਨ ਅਮਿਤ ਔਲ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮਾਹਲ, ਸਾਬਕਾ ਕੌਂਸਲਰ ਸੁਰਿੰਦਰ ਬੱਬੂ ਮਹਾਜਨ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਕੌਂਸਲਰ ਅਵਿਨਾਸ਼, ਕੌਂਸਲਰ ਰਾਜਬੀਰ ਕੌਰ ਚਾਹਲ ਤੇ ਉਨ੍ਹਾਂ ਦੇ ਪਤੀ ਯੁਵਾ ਆਗੂ ਸ਼ਿਵ ਚਾਹਲ, ਐਡਵੋਕੇਟ ਸੰਦੀਪ ਕੌਸ਼ਲ ਗੱਟੂ, ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਹਰਪ੍ਰੀਤ ਸਿੰਘ ਸੋਹਲ ਆਦਿ ਆਗੂਆਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande