ਵਿਧਾਇਕ ਸਵਨਾ ਤੇ ਖੁਸ਼ਬੂ ਸਵਨਾ ਨੇ ਸਾਧੂ ਆਸ਼ਰਮ ਵਿਖੇ ਆਯੋਜਿਤ ਡਾਂਡੀਆ ਸ਼ਾਮ ’ਚ ਕੀਤੀ ਸ਼ਿਰਕਤ
ਫਾਜ਼ਿਲਕਾ, 23 ਮਾਰਚ (ਹਿੰ.ਸ.)। ਨਵਰਾਤਿਆਂ ਦੇ ਸ਼ੁੱਭ ਮੌਕੇ ’ਤੇ ਫਾਜ਼ਿਲਕਾ ਸਾਧੂ ਆਸ਼ਰਮ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਧਰਮਪਤਨੀ ਖੁਸ਼ਬੂ ਸਾਵਨ, ਸੁੱਖਾ ਸਵਨਾ ਨੇ ਪਰਿਵਾਰ ਸਮੇਤ ਪਹੁੰਚੇ। ਇਸ ਦੌਰਾਨ ਜਿੱਥੇ ਸ਼ਹਿਰ ਵਾਸੀਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ ਉੱਥੇ ਹੀ
ਸਮਾਗਮ ’ਚ ਹਿੱਸਾ ਲੈਂਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਧਰਮਪਤਨੀ ਖੁਸ਼ਬੂ ਸਾਵਨ ਅਤੇ ਹੋਰ।


ਫਾਜ਼ਿਲਕਾ, 23 ਮਾਰਚ (ਹਿੰ.ਸ.)। ਨਵਰਾਤਿਆਂ ਦੇ ਸ਼ੁੱਭ ਮੌਕੇ ’ਤੇ ਫਾਜ਼ਿਲਕਾ ਸਾਧੂ ਆਸ਼ਰਮ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਧਰਮਪਤਨੀ ਖੁਸ਼ਬੂ ਸਾਵਨ, ਸੁੱਖਾ ਸਵਨਾ ਨੇ ਪਰਿਵਾਰ ਸਮੇਤ ਪਹੁੰਚੇ। ਇਸ ਦੌਰਾਨ ਜਿੱਥੇ ਸ਼ਹਿਰ ਵਾਸੀਆਂ ਨੇ ਇਸ ਸਮਾਗਮ ਦਾ ਖੂਬ ਆਨੰਦ ਮਾਣਿਆ ਉੱਥੇ ਹੀ ਵਿਧਾਇਕ ਤੇ ਉਨ੍ਹਾਂ ਦੀ ਪਤਨੀ ਖੁਸ਼ਬੂ ਸਵਨਾ ਨੇ ਵੀ ਡਾਂਡੀਆ ਖੇਡ ਕੇ ਇਸ ਸ਼ਾਮ ਦਾ ਖੂਬ ਆਨੰਦ ਮਾਣਿਆ।

ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਖੁਸ਼ਬੂ ਸਵਨਾ ਨੇ ਕਿਹਾ ਕਿ ਅੱਜ ਦੀ ਇਹ ਸ਼ਾਮ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਕਿਹਾ ਕਿ ਸਾਡੇ ਇਹ ਪਰੰਪਰਾਇਕ ਮਨੋਰੰਜਨ ਦੇ ਨਾਚ ਕਾਫ਼ੀ ਸਮੇਂ ਤੋਂ ਚਲੇ ਆ ਰਹੇ ਹਨ ਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦਾ ਖੂਬ ਆਨੰਦ ਮਾਣਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੀ ਇਸ ਸ਼ਾਮ ਦਾ ਆਨੰਦ ਮਾਣਨ ਦਾ ਉਨ੍ਹਾਂ ਨੂੰ ਮੌਕੇ ਮਿਲਿਆ ਹੈ ਤੇ ਸਾਧੂ ਆਸ਼ਰਮ ਫਾਜ਼ਿਲਕਾ ਦੇ ਅਹੁਦੇਦਾਰਾਂ ਦੇ ਵੀ ਧੰਨਵਾਦੀ ਹਨ ਜਿਨ੍ਹਾਂ ਨੇ ਸਾਨੂੰ ਇਸ ਸ਼ਾਮ ਦਾ ਹਿੱਸਾ ਬਣਨ ਲਈ ਪ੍ਰੇਰਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande