ਕੁੱਟਮਾਰ ਕਰਨ ਵਾਲੇ 11 ਵਿਅਕਤੀਆਂ ਤੇ ਪਰਚਾ ਦਰਜ
ਜਲਾਲਾਬਾਦ, 24 ਮਾਰਚ (ਹਿੰ.ਸ.)। ਫਾਜ਼ਿਲਕਾ ਦੇ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਕੁੱਟਮਾਰ ਕਰਨ ਵਾਲੇ 11 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐਸ ਆਈ ਅਮਨਦੀਪ ਕੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਹਿਤ ਕੁਮਾਰ ਪੁੱਤਰ ਚੰਨ ਕੁਮਾਰ ਵਾਸੀ ਵਾਰਡ ਨੰਬਰ 13 ਦਸ਼ਮੇਸ਼ ਨਗਰੀ ਜਲਾਲਾਬਾਦ ਨੇ ਸ਼ਿਕਾ
ਕੁੱਟਮਾਰ ਕਰਨ ਵਾਲੇ 11 ਵਿਅਕਤੀਆਂ ਤੇ ਪਰਚਾ ਦਰਜ


ਜਲਾਲਾਬਾਦ, 24 ਮਾਰਚ (ਹਿੰ.ਸ.)। ਫਾਜ਼ਿਲਕਾ ਦੇ ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਕੁੱਟਮਾਰ ਕਰਨ ਵਾਲੇ 11 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਐਸ ਆਈ ਅਮਨਦੀਪ ਕੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਹਿਤ ਕੁਮਾਰ ਪੁੱਤਰ ਚੰਨ ਕੁਮਾਰ ਵਾਸੀ ਵਾਰਡ ਨੰਬਰ 13 ਦਸ਼ਮੇਸ਼ ਨਗਰੀ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗਗਨਦੀਪ ਉਰਫ ਸੂਭਮ ਉਰਫ ਗੰਗੂ ਪੰਡਿਤ ਪੁੱਤਰ ਮਹਿੰਦਰਪਾਲ ਵਾਸੀ ਮੰਨੇ ਵਾਲਾ, ਲਖਵਿੰਦਰ ਸਿੰਘ, ਵਿਜੇ ਵਾਸੀ ਢਾਬ ਘੜਿਆਲ, ਲਵ ਪੁੱਤਰ ਲਾਡੀ ਵਾਸੀ ਬਸਤੀ ਭਗਵਾਨ ਪੁਰਾ, ਮੋਨੂ ਪੁੱਤਰ ਰਾਜੂ ਸਿੰਘ ਵਾਸੀ ਬਸਤੀ ਭਗਵਾਨਪੁਰਾ ਅਤੇ 6 ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਉਸ ਦੀ ਜਾਨੋਂ ਮਾਰ ਦੇਨ ਦੀ ਨੀਅਤ ਨਾਲ ਕੁੱਟਮਾਰ ਕੀਤੀ, ਗਾਲੀ ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਨ੍ਹਾਂ ਤੇ ਧਾਰਾ 109, 140(1), 115(2), 191(3), 190 ਬੀਐਨਐਸ ਅਤੇ 25/27/54/59 ਆਰਮਜ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande