ਵਿਸ਼ਵ ਤਪਦਿਕ ਦਿਵਸ ਮੌਕੇ ਟੀ.ਬੀ. ਦੇ 50 ਮਰੀਜ਼ਾਂ ਨੂੰ ਰਾਸ਼ਨ ਕਿਟਾਂ ਵੰਡੀਆਂ
ਹੁਸ਼ਿਆਰਪੁਰ, 24 ਮਾਰਚ (ਹਿੰ.ਸ.)। ਜਨ-ਜਨ ਦਾ ਰੱਖੋ ਧਿਆਨ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਅੱਜ ਵਿਸ਼ਵ ਤਪਦਿਕ ਦਿਵਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਟ੍ਰੈਨਿਗ ਸੈਂਟਰ ਵਿਖੇ 50 ਟੀ.ਬੀ. ਦੇ ਮਰੀਜ਼ਾਂ ਨੂੰ ਰਾਸ਼ਨ ਕਿਟਾਂ ਵੰਡੀਆਂ ਗਈਆਂ ਅਤੇ ਇਸੇ ਦੌਰਾਨ ਟੀ.ਬੀ. ਦੇ ਖਾਤਮੇ ਲਈ ਇੱਕ ਜਾਗਰੂ
ਸਮਾਗਮ ਦੌਰਾਨ ਟੀ.ਬੀ. ਦੇ ਖਾਤਮੇ ਲਈ ਇੱਕ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।


ਹੁਸ਼ਿਆਰਪੁਰ, 24 ਮਾਰਚ (ਹਿੰ.ਸ.)। ਜਨ-ਜਨ ਦਾ ਰੱਖੋ ਧਿਆਨ ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਅੱਜ ਵਿਸ਼ਵ ਤਪਦਿਕ ਦਿਵਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਟ੍ਰੈਨਿਗ ਸੈਂਟਰ ਵਿਖੇ 50 ਟੀ.ਬੀ. ਦੇ ਮਰੀਜ਼ਾਂ ਨੂੰ ਰਾਸ਼ਨ ਕਿਟਾਂ ਵੰਡੀਆਂ ਗਈਆਂ ਅਤੇ ਇਸੇ ਦੌਰਾਨ ਟੀ.ਬੀ. ਦੇ ਖਾਤਮੇ ਲਈ ਇੱਕ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ.ਸ਼ਕਤੀ ਸ਼ਰਮਾ , ਡਾਕਟਰ ਸ਼ਮਿੰਦਰ ਕੌਰ, ਡਾਕਟਰ ਸਤੀਸ਼ ਪੁਨਧੀਰ (ਵਰਲਡ ਹੈਲਥ ਪਾਰਟਨਰ), ਅਖਿਲੇਸ਼ ਸ਼ਰਮਾ (ਡਾਇਰੈਕਟਰ ਪ੍ਰੋਗਰਾਮ), ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਹਰਜੀਤ ਸਿੰਘ (ਡੀ.ਪੀ.ਸੀ.), ਨਰਿੰਦਰ ਸਿੰਘ (ਡੀ.ਪੀ.ਸੀ.), ਸੁਖਜੀਤ ਕੌਰ (ਡੀ. ਐਨ. ਐਮ.), ਕੁਲਦੀਪ ਸਿੰਘ (ਐਸ.ਟੀ.ਐਸ.), ਦੀਪਕ ਕੁਮਾਰ (ਐਮ.ਪੀ. ਐਚ. ਡਬਲ. ਸੀ. ਐਮ.), ਰੇਨੂ ਬਾਲਾ (ਟੀ.ਬੀ. ਐਚ. ਵੀ.), ਨੇਹਾ ਧੀਮਾਨ ਅਤੇ ਸ਼ਰੂਤੀ ਸੋਨਾਲੀਕਾ ਗਰੁੱਪ ਵੱਲੋਂ ਹਾਜ਼ਰ ਹੋਏ।

ਟੀ.ਬੀ. ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਮਨਦੀਪ ਕਮਲ ਨੇ ਦੱਸਿਆ ਕਿ ਇਸ ਸਾਲ ਇਹ ਦਿਵਸ ਹਾਂ! ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ: ਭਾਰਤ ਦੀ ਅਗਵਾਈ ਹੇਠ, ਜਨ ਭਾਗੀਦਾਰ ਨਾ ਸੰਚਲਿਤ ਵਿਸ਼ੇ ਤਹਿਤ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ।ਜਿਸ ਦਾ ਮੱਕਸਦ ਲੋਕਾਂ ਵਿੱਚ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਟੀ.ਬੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਹੈ। ਸਰਕਾਰ ਵੱਲੋਂ 100 ਦਿਨਾਂ ਟੀ.ਬੀ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਉਹਨਾਂ ਕਿਹਾ ਪੰਚਾਇਤਾਂ ਨੂੰ ਵੀ ਟੀ.ਬੀ ਦੇ ਖਾਤਮੇ ਲਈ ਅੱਗੇ ਆਉਣ ਦੀ ਜਰੂਰਤ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ ਜੇਕਰ ਸਮੇਂ ਸਿਰ ਇਲਾਜ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਐਨ.ਟੀ.ਈ.ਪੀ. ਅਧੀਨ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦੀ ਬਿਮਾਰੀ ਦੀ ਜਾਂਚ ਦੀਆਂ ਸਹੂਲਤਾਂ, ਬਲਗਮ ਦੀ ਜਾਂਚ ਅਤੇ ਛਾਤੀ ਦਾ ਐਕਸਰੇ ਮੁਫ਼ਤ ਉਪਲੱਬਧ ਹਨ। ਟੀ.ਬੀ. ਦੀ ਸਹੀ ਅਤੇ ਜਲਦੀ ਜਾਂਚ ਲਈ ਸਾਰੇ ਜਿਲ੍ਹਿਆਂ ਵਿੱਚ ਸੀ.ਬੀ.ਨੈਟ ਅਤੇ ਟਰੂਨੈਟ ਮਸ਼ੀਨਾ ਲਗਾਈਆਂ ਗਈਆਂ ਹਨ। ਹਰ ਕਿਸਮ ਦੀ ਟੀ.ਬੀ. ਦਾ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ੳਪਲੱਬਧ ਹੈ।

ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਸ਼ਕਤੀ ਸ਼ਰਮਾ ਜ਼ਿਲ੍ਹਾ ਟੀ.ਬੀ.ਅਫ਼ਸਰ ਨੇ ਦੱਸਿਆ ਕਿ ਸਰਕਾਰ ਵੱਲੋ ਟੀ.ਬੀ. ਦੇ ਹਰੇਕ ਮਰੀਜ ਨੂੰ ਇਲਾਜ ਦੌਰਾਨ ਨਿਕਸ਼ੈ ਪੋਸ਼ਣ ਯੋਜਨਾ ਅਧੀਨ ਪੋਸ਼ਟਿਕ ਖੁਰਾਕ ਦੀ ਮਦਦ ਲਈ ਹਰੇਕ ਮਹੀਨੇ 1000/- ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਜਾਂਦੀ ਹੈ। ਜਿਸਦੇ ਤਹਿਤ ਅੱਜ ਸੋਨਾਲੀਕਾ ਗਰੁੱਪ ਵੱਲੋਂ 50 ਮਰੀਜ਼ਾਂ ਨੂੰ ਰਾਸ਼ਨ ਕਿਟਾਂ ਉਪਲਬਧ ਕਰਵਾਈਆਂ ਗਈਆਂ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande