ਵਿਸ਼ਵ ਟੀ.ਬੀ ਵਿਰੋਧੀ ਦਿਵਸ ਮੌਕੇ ਕਰਵਾਈ ਜਾਗਰੂਕਤਾ ਵਰਕਸ਼ਾਪ
ਤਰਨ ਤਾਰਨ, 24 ਮਾਰਚ (ਹਿੰ.ਸ.)। ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵਿਖੇ ਵਿਸ਼ਵ ਟੀ.ਬੀ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਟਿਊਬਰ-ਕਲੋਸਿਸ(ਟੀ.ਬੀ) ਮਾਈਕ੍
ਵਿਸ਼ਵ ਟੀ.ਬੀ ਵਿਰੋਧੀ ਦਿਵਸ ਮੌਕੇ ਕਰਵਾਈ ਜਾਗਰੂਕਤਾ ਵਰਕਸ਼ਾਪ ਦਾ ਦ੍ਰਿਸ਼


ਤਰਨ ਤਾਰਨ, 24 ਮਾਰਚ (ਹਿੰ.ਸ.)। ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵਿਖੇ ਵਿਸ਼ਵ ਟੀ.ਬੀ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਟਿਊਬਰ-ਕਲੋਸਿਸ(ਟੀ.ਬੀ) ਮਾਈਕ੍ਰੋ-ਬੈਕਟੀਰੀਆ ਤੋਂ ਹੋਣ ਵਾਲੀ ਭਿਆਨਕ ਬਿਮਾਰੀ ਹੈ, ਜੋ ਕਿ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ, ਪਰ ਜ਼ਿਆਦਾਤਰ ਇਹ ਫੇਫੜਿਆਂ ਵਿਚ ਆਮ ਪਾਈ ਜਾਂਦੀ ਹੈ। ਇਸ ਬਿਮਾਰੀ ਨੂੰ ਫ਼ੈਲਾਉਣ ਵਾਲੇ ਬੈਕਟੀਰੀਆ ਦੀ ਖੋਜ 24 ਮਾਰਚ, 1882 ਨੂੰ ਸਰ ਰਾਬਰਟ ਕਾਕ ਨੇ ਕੀਤੀ ਸੀ। ਇਸੇ ਲਈ ਹਰ ਸਾਲ 24 ਮਾਰਚ ਨੂੰ ਵਿਸ਼ਵ ਟੀ.ਬੀ ਦਿਵਸ ਮਨਾਇਆ ਜਾਂਦਾ ਹੈ, ਤਾਂ ਜੋ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਭਾਰਤ ਸਰਕਾਰ ਵੱਲੋਂ 2026 ਤੱਕ ਟੀ.ਬੀ ਦੇ ਖ਼ਾਤਮੇ ਲਈ ਟੀਚਾ ਨਿਰਧਾਰਿਤ ਕੀਤਾ ਗਿਆ ਹੈ।ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਨੇ ਕਿਹਾ ਕਿ ਇਸ ਬਿਮਾਰੀ ਦੇ ਮੁੱਖ ਲੱਛਣ 2 ਹਫ਼ਤਿਆਂ ਤੋਂ ਵੱਧ ਪੁਰਾਣੀ ਖਾਂਸੀ, ਸਵੇਰੇ-ਸ਼ਾਮ ਬੁਖ਼ਾਰ ਹੋ ਜਾਣਾ, ਭੁੱਖ ਘੱਟ ਲੱਗਣਾ, ਖੰਘ ਨਾਲ ਬਲਗਮ ਅਤੇ ਖ਼ੂਨ ਆਉਣਾ ਆਦਿ ਹੈ।ਇਸ ਲਈ ਜੇਕਰ ਕੋਈ ਵੀ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਆਪਣਾ ਮੁਫ਼ਤ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਸਾਵਧਾਨੀਆਂ ਜਿਵੇਂ ਖਾਂਸੀ ਜਾਂ ਛਿੱਕ ਸਮੇਂ ਮੂੰਹ 'ਤੇ ਰੁਮਾਲ ਰੱਖਣਾ, ਖੁੱਲ੍ਹੇ ਵਿਚ ਨਾ ਥੁੱਕਣਾ, ਪੌਸ਼ਟਿਕ ਭੋਜਨ ਖਾਣਾ, ਬੀੜੀ-ਸਿਗਰੇਟ ਦਾ ਪਰਹੇਜ਼ ਕਰਨਾ, ਦਵਾਈ ਦਾ ਕੋਰਸ ਪੂਰਾ ਕਰਨਾ, ਆਲੇ-ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਣਾ ਅਤੇ ਕਸਰਤ ਕਰਨਾ ਆਦਿ ਨਾਲ ਅਸੀਂਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖ ਸਕਦੇ ਹਾਂ।

ਇਸ ਮੌਕੇ ਮੈਡੀਕਲ ਅਫਸਰ ਡਾ. ਰੌਬਿਨ ਨੇ ਕਿਹਾ ਕਿ ਟੀ.ਬੀ ਤੋਂ ਸੁਰੱਖਿਆ ਲਈ ਨਵਜਾਤ ਬੱਚਿਆਂ ਲਈ ਬੀ.ਸੀ.ਜੀ ਦਾ ਟੀਕਾ ਜਨਮ ਸਮੇਂ ਲਗਾਇਆ ਜਾਂਦਾ ਹੈ ਅਤੇ ਹੁਣ ਇਸ ਪ੍ਰੋਗਰਾਮ ਤਹਿਤ ਆਮ ਜਨਤਾ ਲਈ ਵੀ ਐਮ.ਟੀ.ਬੀ.ਵੈਕ ਨਾਮਕ ਵੈਕਸੀਨ ਦੀ ਸ਼ੁਰੂਆਤ ਜਲਦ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਪਾਲ ਕੌਰ, ਡਾ. ਭਾਰਤੀ ਧਵਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਇੰਦਰਜੀਤ ਸਿੰਘ ਭੁੱਲਰ ਅਤੇ ਸਮੂਹ ਸਟਾਫ ਹਾਜਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande