670 ਘਰਾਂ ਨੂੰ ਮਿਲੇਗਾ ਨਵਾਂ ਸੀਵਰੇਜ ਕੁਨੈਕਸ਼ਨ, ਪਿੰਡ ਭੈਣੀ ਸਾਹਿਬ ’ਚ ਹੋਵੇਗਾ ਵੱਡਾ ਵਿਕਾਸ
ਲੁਧਿਆਣਾ, 25 ਮਾਰਚ (ਹਿੰ.ਸ.)। ਪੰਜਾਬ ਸਰਕਾਰ ਨੇ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਇਤਿਹਾਸਕ ਪਿੰਡ ਸ੍ਰੀ ਭੈਣੀ ਸਾਹਿਬ ਲਈ 1335.89 ਲੱਖ ਰੁਪਏ ਦੀ ਇੱਕ ਵੱਡੀ ਸੀਵਰੇਜ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 670 ਘਰਾਂ ਦੇ ਕੁਨੈਕਸ਼ਨਾਂ ਦੇ ਨਾਲ 1.80 ਕਿਲੋਮੀਟਰ ਮੇਨ/ਇੰਟਰਸ
ਹਰਦੀਪ ਸਿੰਘ ਮੁੰਡੀਆਂ


ਲੁਧਿਆਣਾ, 25 ਮਾਰਚ (ਹਿੰ.ਸ.)। ਪੰਜਾਬ ਸਰਕਾਰ ਨੇ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਇਤਿਹਾਸਕ ਪਿੰਡ ਸ੍ਰੀ ਭੈਣੀ ਸਾਹਿਬ ਲਈ 1335.89 ਲੱਖ ਰੁਪਏ ਦੀ ਇੱਕ ਵੱਡੀ ਸੀਵਰੇਜ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ 670 ਘਰਾਂ ਦੇ ਕੁਨੈਕਸ਼ਨਾਂ ਦੇ ਨਾਲ 1.80 ਕਿਲੋਮੀਟਰ ਮੇਨ/ਇੰਟਰਸੈਪਟਿੰਗ ਸੀਵਰ ਅਤੇ 18.13 ਕਿਲੋਮੀਟਰ ਲੇਟਰਲ ਸੀਵਰ ਵਿਛਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ ਇੱਕ ਮੇਨ ਪੰਪਿੰਗ ਸਟੇਸ਼ਨ ਅਤੇ 1.0 ਐਮ.ਐਲ.ਡੀ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ) ਵੀ ਸ਼ਾਮਲ ਹੈ।

ਇਸ ਪ੍ਰੋਜੈਕਟ ਦੀ ਮੰਗ ਪਿੰਡ ਸ੍ਰੀ ਭੈਣੀ ਸਾਹਿਬ ਦੀ ਪੰਚਾਇਤ ਅਤੇ ਸ੍ਰੀ ਭੈਣੀ ਸਾਹਿਬ ਸੰਪਰਦਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਇੱਕ ਪੱਤਰ ਲਿਖ ਕੇ ਉਠਾਈ ਸੀ, ਜਿਸ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਇੱਕ ਪੂਰਾ ਨਵਾਂ ਸੀਵਰ ਨੈੱਟਵਰਕ ਅਤੇ ਪਾਣੀ ਸਪਲਾਈ ਲਈ ਪਾਈਪਾਂ ਪਾਉਣ ਦੀ ਮੰਗ ਕੀਤੀ ਗਈ ਸੀ।

ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦਾ ਨੋਟਿਸ ਲੈਂਦੇ ਹੋਏ ਮੰਤਰੀ ਮੁੰਡੀਆਂ ਨੇ 9 ਜਨਵਰੀ, 2026 ਨੂੰ ਪ੍ਰਮੁੱਖ ਸਕੱਤਰ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪਿੰਡ ਸ੍ਰੀ ਭੈਣੀ ਸਾਹਿਬ ਦਾ ਦੌਰਾ ਕੀਤਾ। ਦੌਰੇ ਦੌਰਾਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੌਜੂਦਾ ਸੀਵਰੇਜ ਸਿਸਟਮ ਵਿਭਾਗ ਦੁਆਰਾ ਲਗਭਗ 24 ਸਾਲ ਪਹਿਲਾਂ 2001-02 ਵਿੱਚ ਵਿਛਾਇਆ ਗਿਆ ਸੀ। ਪਿਛਲੇ ਸਾਲਾਂ ਦੌਰਾਨ ਆਬਾਦੀ ਵਿੱਚ ਮਹੱਤਵਪੂਰਨ ਵਾਧੇ ਕਾਰਨ ਪੁਰਾਣੀਆਂ ਸੀਵਰੇਜ ਲਾਈਨਾਂ ਹੁਣ ਮੌਜੂਦਾ ਸੀਵਰੇਜ ਲੋਡ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਨ ਅਤੇ ਪਿੰਡ ਵਿੱਚ ਕੋਈ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਹੈ। ਇਸ ਲਈ ਸ੍ਰੀ ਭੈਣੀ ਸਾਹਿਬ ਦੀ ਪੰਚਾਇਤ ਅਤੇ ਸ੍ਰੀ ਭੈਣੀ ਸਾਹਿਬ ਸੰਪਰਦਾ ਪ੍ਰਬੰਧਕ ਕਮੇਟੀ ਨੇ ਪੂਰੇ ਪਿੰਡ ਲਈ ਇੱਕ ਐਸ.ਟੀ.ਪੀ ਦੇ ਨਾਲ ਇੱਕ ਤਾਜ਼ਾ ਵਿਆਪਕ ਸੀਵਰੇਜ ਸਿਸਟਮ ਦੀ ਜ਼ੋਰਦਾਰ ਮੰਗ ਕੀਤੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande