
ਫਾਜ਼ਿਲਕਾ, 26 ਮਾਰਚ (ਹਿੰ.ਸ.)। ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਿੱਖਿਆ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫ਼ਾਜ਼ਿਲਕਾ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੁਆਰਾ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਲਈ ਐਜੂਕੇਸ਼ਨਲ ਰੋਕਸਟਾਰ ਅਚੀਵਰਜ਼ ਅਵਾਰਡ ਲਈ ਸਿੱਖਣ ਸਿਖਾਉਣ ਸਮੱਗਰੀ (ਟੀ.ਐੱਲ.ਐੱਮ.) ਮੁਕਾਬਲੇ ਪੰਜਾਬੀ, ਵਾਤਾਵਰਨ ਸਿੱਖਿਆ ਅਤੇ ਗਣਿਤ ਵਿਸ਼ਿਆਂ ਅਧਾਰਿਤ ਡਾਇਟ ਫਾਜ਼ਿਲਕਾ ਵਿਖੇ ਕਰਵਾਏ ਗਏ। ਜ਼ਿਲ੍ਹਾ ਫਾਜ਼ਿਲਕਾ ਦੇ 8 ਬਲਾਕਾਂ ਤੋਂ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਆਪਣੀਆਂ ਐਂਟਰੀਆਂ ਜਮਾਂ ਕੀਤੀਆਂ ਗਈਆਂ।
ਜਮਾਂ ਕੀਤੀਆਂ ਗਈਆਂ ਐਂਟਰੀਆਂ ਵਿਚੋਂ ਹਰੇਕ ਬਲਾਕ ਵਿੱਚੋਂ ਤਿੰਨਾਂ ਵਿਸ਼ਿਆਂ ਪੰਜਾਬੀ, ਵਾਤਾਵਰਨ ਸਿੱਖਿਆ ਅਤੇ ਗਣਿਤ ਲਈ 2-2 ਉੱਤਮ ਟੀ. ਐੱਲ. ਐਮ.ਦੀ ਚੋਣ ਬਲਾਕ ਪੱਧਰ ਤੇ ਬੀ.ਪੀ.ਈ.ਓ. ਵੱਲੋਂ ਕੀਤੀ ਗਈ। ਵੱਖ-ਵੱਖ ਬਲਾਕਾਂ ਤੋਂ ਚੁਣੇ ਗਏ ਕੁੱਲ 36 ਟੀ.ਐੱਲ.ਐਮ. ਦੀ ਪੇਸ਼ਕਾਰੀ ਅਧਿਆਪਕਾਂ ਦੁਆਰਾ ਕੀਤੀ ਗਈ। ਜ਼ਿਲ੍ਹਾ ਪੱਧਰ ਤੇ ਪੰਜਾਬੀ ਵਿਸ਼ੇ ਵਿੱਚੋਂ ਪਹਿਲਾ ਸਥਾਨ ਸਰਵਜੀਤ ਸਿੰਘ ਸ.ਪ੍ਰ.ਸ. ਹੋਜ ਗੰਧੜ, ਦੂਜਾ ਸਥਾਨ ਅੰਮ੍ਰਿਤਪਾਲ ਕੌਰ ਸ.ਪ੍ਰ.ਸ. ਬਾਘੇ ਵਾਲਾ, ਤੀਜਾ ਸਥਾਨ ਪਲਕਦੀਪ ਕੌਰ ਸ.ਪ੍ਰ.ਸ. ਬੇਰੀ ਵਾਲਾ, ਵਾਤਾਵਰਨ ਸਿੱਖਿਆ ਪਹਿਲਾ ਸਥਾਨ ਸੁਰਜੀਤ ਕੰਬੋਜ ਸ. ਪ੍ਰ. ਸ. ਤੇਲੂਪੁਰਾ, ਦੂਜਾ ਸਥਾਨ ਕਲਪਨਾ ਨਾਗਪਾਲ ਸ. ਪ੍ਰ. ਸ. ਨੰਬਰ -3, ਤੀਜਾ ਸਥਾਨ ਪੂਨਮ ਸ. ਪ੍ਰ. ਸ. ਝੁੱਗੇ ਜਵਾਹਰ ਸਿੰਘ ਵਾਲਾ, ਗਣਿਤ ਵਿਸ਼ੇ ਵਿੱਚ ਪਹਿਲਾ ਸਥਾਨ ਗੁਰਜਿੰਦਰ ਕੌਰ ਸ. ਪ੍ਰ. ਸ. ਬਸਤੀ ਟਿਵਾਣਾ, ਦੂਜਾ ਸਥਾਨ ਗਗਨਪ੍ਰੀਤ ਕੌਰ ਸ. ਪ੍ਰ. ਸ. ਘਾਂਗਾ ਕਲਾਂ ਅਤੇ ਤੀਜਾ ਸਥਾਨ ਮੋਨਿਕਾ ਰਾਣੀ ਜੰਡਵਾਲਾ ਭੀਮੇਸ਼ਾਹ ਵੱਲੋਂ ਪ੍ਰਾਪਤ ਕੀਤਾ ਗਿਆ।
ਇਹ ਮੁਕਾਬਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕਡੰਰੀ ਸਿੱਖਿਆ ਅਜੈ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸਤੀਸ਼ ਕੁਮਾਰ, ਡਾਇਟ ਪ੍ਰਿੰਸੀਪਲ ਡਾ. ਰਚਨਾ ਦੀ ਯੋਗ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਨਾਲ ਹੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਰਹੇ। ਬਤੌਰ ਜੱਜ ਵਿਜੇਪਾਲ, ਪਰਵਿੰਦਰ ਸਿੰਘ, ਇਸ਼ਾਨ ਠਕਰਾਲ, ਮਨੀਸ਼ ਗੁਪਤਾ, ਮਨਵਿੰਦਰ ਕੌਰ, ਅਮਨਦੀਪ ਕੌਰ ਦੁਆਰਾ ਡਿਊਟੀ ਨਿਭਾਈ ਗਈ। ਇਸ ਸਮਾਗਮ ਦੇ ਪ੍ਰਬੰਧ ਵਿੱਚ ਸੁਨੀਲ ਕੁਮਾਰ ਸ.ਪ੍ਰ.ਸ. ਬਹਾਦਰ ਖੇੜਾ, ਸੁਨੀਲ ਕੁਮਾਰ ਸ.ਪ੍ਰ.ਸ. ਦੋਨਾ ਨਾਨਕਾ ਦੁਆਰਾ ਜ਼ਿੰਮੇਵਾਰੀ ਨਿਭਾਈ ਗਈ। ਅਧਿਆਪਕਾਂ ਵੱਲੋਂ ਬਣਾਏ ਗਏ ਟੀ. ਐੱਲ. ਐਮ. ਦੀ ਪ੍ਰਸ਼ੰਸ਼ਾ ਕਰਦੇ ਹੋਏ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀਆਂ ਦੇ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਟੀ. ਐੱਲ.ਐਮ. ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਨਾਲ ਹੀ ਅਧਿਆਪਕਾਂ ਨੇ ਸਿੱਖਣ ਸਿਖਾਉਣ ਲਈ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ 'ਦ ਟੀਚਰ ਐਪ' ਬਾਰੇ ਵੀ ਭਾਰਤੀ ਏਅਰਟੈੱਲ ਫਾਊਂਡੇਸ਼ਨ ਟੀਮ ਵੱਲੋਂ ਚਾਨਣਾ ਪਾਇਆ ਗਿਆ।
ਇਸ ਪੂਰੇ ਪ੍ਰੋਗਰਾਮ ਦੀ ਰੂਪ ਰੇਖਾ ਅਤੇ ਸੰਚਾਲਨ ਵਿੱਚ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਗੌਰਵ ਮਗੂ ਅਤੇ ਫਾਜ਼ਿਲਕਾ ਟੀਮ ਦੁਆਰਾ ਅਹਿਮ ਭੂਮਿਕਾ ਨਿਭਾਈ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ