ਜ਼ਿਲ੍ਹਾ ਪੱਧਰੀ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸਮਾਗਮ 5 ਅਪ੍ਰੈਲ ਨੂੰ
ਫਾਜ਼ਿਲਕਾ, 26 ਮਾਰਚ (ਹਿੰ.ਸ.)। ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਲੋਕ ਘੋਲਾਂ ਦੇ ਸਿਰਕੱਢ ਆਗੂ ਕਾਮਰੇਡ ਆਲਾ ਸਿੰਘ ਦੀ 23ਵੀਂ ਬਰਸੀ ਅਨਾਜ਼ ਮੰਡੀ ਜਲਾਲਾਬਾਦ ਵਿਖੇ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸਮਾਗਮ ਕਰਕੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਸੀਪੀਆਈ ਦੇ ਬ
ਕਾਮਰੇਡ ਆਲਾ ਸਿੰਘ


ਫਾਜ਼ਿਲਕਾ, 26 ਮਾਰਚ (ਹਿੰ.ਸ.)। ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਲੋਕ ਘੋਲਾਂ ਦੇ ਸਿਰਕੱਢ ਆਗੂ ਕਾਮਰੇਡ ਆਲਾ ਸਿੰਘ ਦੀ 23ਵੀਂ ਬਰਸੀ ਅਨਾਜ਼ ਮੰਡੀ ਜਲਾਲਾਬਾਦ ਵਿਖੇ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸਮਾਗਮ ਕਰਕੇ ਕਰਵਾਇਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਸੀਪੀਆਈ ਦੇ ਬਲਾਕ ਸਕੱਤਰ ਕਾਮਰੇਡ ਛਿੰਦਰ ਮਹਾਲਮ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਸਾਥੀ ਕ੍ਰਿਸ਼ਨ ਧਰਮੂ ਵਾਲਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ। ਆਗੂਆਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਨਕਲਾਬੀ ਗਾਇਕ ਜਗਸੀਰ ਜੀਦਾ ਦੀ ਟੀਮ ਵੱਲੋਂ ਇਨਕਲਾਬੀ ਕਵਿਤਾਵਾਂ ਅਤੇ ਗੀਤ ਪੇਸ਼ ਕੀਤੀਆਂ ਜਾਣਗੀਆਂ। ਮੌਜੂਦਾ ਦੌਰ ਵਿੱਚ ਸਥਾਨਕ ਪੱਧਰ ਤੋਂ ਲੈ ਕੇ ਕਮਾਂਤਰੀ ਪੱਧਰ ਤੱਕ ਵੱਡੀਆਂ ਤਬਦੀਲੀਆਂ ਵਾਪਰ ਰਹੀਆਂ ਹਨ। ਰਾਜਸੀ ਤੌਰ 'ਤੇ ਸਮਾਜਵਾਦੀ ਪ੍ਰਬੰਧ ਰਾਹੀਂ ਸਭ ਲੋਕਾਂ ਦੇ ਸਰਬਤ ਦੇ ਭਲੇ ਦੀ ਗੱਲ ਕੀਤੀ ਜਾ ਸਕਦੀ ਹੈ। ਇਸ ’ਤੇ ਗੰਭੀਰ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਕਾਨਫਰੰਸ ਨੂੰ ਸੀਪੀਆਈ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਅਤੇ ਸਥਾਨਕ ਆਗੂ ਸੰਬੋਧਨ ਕਰਨਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande