ਮਾਨ ਸਰਕਾਰ ਨੇ ਪਾਰਦਰਸ਼ੀ ਤੇ ਜੁਆਬਦੇਹ ਸਾਸ਼ਨ ਦੇ ਕੇ ਰੰਗਲੇ ਪੰਜਾਬ ਦੀ ਨੀਂਹ ਮਜ਼ਬੂਤ ਕੀਤੀ - ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 26 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ‘ਚ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ 10 ਰੋਜ਼ਾ ਪ੍ਰਚਾਰ ਪਸਾਰ ਮੁਹਿੰਮ ਦਾ ਆਗਾਜ਼ ਕੌਮਾਂਤਰੀ ਸਰਹੱਦੀ ਪਿੰਡ ਘੋਹ
ਸੰਬੋਧਨ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ


ਅੰਮ੍ਰਿਤਸਰ/ਅਜਨਾਲਾ, 26 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਧਾਨ ਸਭਾ ਹਲਕਾ ਅਜਨਾਲਾ ‘ਚ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ 10 ਰੋਜ਼ਾ ਪ੍ਰਚਾਰ ਪਸਾਰ ਮੁਹਿੰਮ ਦਾ ਆਗਾਜ਼ ਕੌਮਾਂਤਰੀ ਸਰਹੱਦੀ ਪਿੰਡ ਘੋਹਨੇਵਾਲ ਤੋਂ ਸ਼ੁਰੂ ਕਰਕੇ ਪਿੰਡ ਮਾਛੀਵਾਹਲਾ, ਸਹਿਜਾਦਾ, ਪੱਛੀਆ, ਅਬਾਦੀ ਚੰਡੀਗੜ, ਤੇ ਨਿਸੋਕੇ ਵਿਖੇ ਪ੍ਰਭਾਵਸ਼ਾਲੀ ਪੇਂਡੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਕੇ ਕੀਤਾ।

ਇਨ੍ਹਾਂ ਪੇਂਡੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਕ ਅਗਵਾਈ ਹੇਠ ਪੰਜਾਬ ਵਾਸੀਆਂ ਨੂੰ ਬੇਮਿਸਾਲ, ਪਾਰਦਰਸ਼ੀ ਅਤੇ ਜੁਆਬਦੇਹ ਸ਼ਾਸ਼ਨ ਦੇ ਕੇ ਰੰਗਲੇ ਪੰਜਾਬ ਦੀ ਨੀਂਹ ਹੀ ਨਹੀਂ ਮਜ਼ਬੂਤ ਕੀਤੀ, ਸਗੋਂ ਰਾਜ ਦੇ ਹਰ ਲੋੜਵੰਦ ਨਾਗਰਿਕ ਨੂੰ ਇਕ ਹਜਾਰ ਦੇ ਕਰੀਬ ਆਮ ਆਦਮੀ ਕਲੀਨਿਕ, ਨਵੇਂ ਮੈਡੀਕਲ ਕਾਲਜ ਤੇ ਹਸਪਤਾਲਾਂ ਦੀ ਸਥਾਪਨਾ ਕਰਕੇ ਮੁਫਤ ਡਾਇਲਸਿਸ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਵਿਵਸਥਾ ਕਰਦਿਆਂ ਸਿਹਤ ਕ੍ਰਾਂਤੀ ਨੂੰ ਦੇਸ਼ ‘ਚ ਅਵੱਲ ਸਥਾਨ ਦਿਵਾਇਆ।

ਧਾਲੀਵਾਲ ਨੇ ਸੂਬੇ ਵਿੱਚ ਹਰ ਰੋਜ਼ ਸੜਕੀ ਦੁਰਘਟਨਾਵਾਂ ‘ਚ ਹੋ ਰਹੀਆਂ 15 ਮੌਤਾਂ ਦੇ ਅੰਕੜੇ ਤੋਂ ਮੁਕਤ ਕਰਵਾਉਣ ਲਈ ਮਾਨ ਸਰਕਾਰ ਵਲੋਂ ਚੁੱਕੇ ਗਏ ਉਸਾਰੂ ਕਦਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕਰਕੇ ਸੜਕ ਹਾਦਸਿਆਂ ਦੀਆਂ ਸੰਭਾਵੀ ਸੰਵੇਦਣਸ਼ੀਲ ਥਾਵਾਂ ਤੇ ਤਾਇਨਾਤੀ ਕਰਕੇ ਹਾਦਸੇ ‘ਚ ਪੀੜਤ ਲੋਕਾਂ ਨੂੰ ਮੌਕੇ ਤੇ ਹੀ ਮੁੱਢਲੀ ਸਿਹਤ ਸਹਾਇਤਾ ਮੁਹੱਈਆ ਕਰਵਾਉਂਦਿਆਂ ਇਤਿਹਾਸਕ ਪ੍ਰਾਪਤੀ ਕੀਤੀ, ਜਿਸਦਾ ਸ਼ਲਾਘਾਯੋਗ ਜ਼ਿਕਰ ਰਾਜ ਸਭਾ ਇਜਲਾਸ ‘ਚ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੇ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਯੋਜਨਾ ਨਾਲ ਪੰਜਾਬ ‘ਚ ਪਹਿਲਾਂ ਹੁੰਦੀਆਂ ਸੜਕੀ ਦੁਰਘਟਨਾਵਾਂ ਦੀ ਮੌਤ ਦਰ ‘ਚ 48 ਫੀਸਦੀ ਕਮੀ ਆਈ ਹੈ, ਜਿਸਦੀ ਪ੍ਰਸੰਸਾ ਕਰਨੀ ਬਣਦੀ ਹੈ।

ਧਾਲੀਵਾਲ ਨੇ ਦਾਅਵਾ ਕੀਤਾ ਕਿ ਸੂਬਾ ਭਗਵੰਤ ਮਾਨ ਸਰਕਾਰ ਨੇ ਆਪਣੇ ਛੋਟੇ ਜਿਹੇ ਮੁਢਲੇ 4 ਸਾਲਾਂ ਦੇ ਕਾਰਜਕਾਲ ‘ਚ ਚਹੁੰਮੁਖੀ ਵਿਕਾਸ, ਰੁਜਗਾਰ, ਯੁੱਧ ਨਸ਼ਿਆਂ ਵਿਰੁੱਧ , ਗੈਂਗਸਟਰਾਂ ਵਿਰੁੱਧ ਪ੍ਰਹਾਰ, ਤੇ ਅਮਨ ਕਾਨੂੰਨ ਦੀ ਬਹਾਲੀ ‘ਚ ਉਹ ਵੱਡੀਆਂ ਪ੍ਰਾਪਤੀਆਂ ਕਰ ਵਿਖਾਈਆਂ ਹਨ, ਜੋ 1952 ਤੋਂ ਲੈ ਕੇ ਪੰਜਾਬ ਦੇ ਸੱਤਾ ਤੇ ਕਾਬਜ਼ ਰਹੀਆਂ ਕਾਂਗਰਸ , ਅਕਾਲੀ ਤੇ ਭਾਜਪਾ ਸਰਕਾਰਾਂ 70 ਸਾਲਾਂ ਵਿੱਚ ਹੀ ਨਹੀਂ ਕਰ ਸਕੀਆਂ।ਜਦੋਂਕਿ ਇਸ ਤੋਂ ਪਹਿਲਾਂ ਇਹ ਰਵਾਇਤੀ ਪਾਰਟੀਆਂ ਆਪਣੇ ਚੋਣ ਵਾਅਦਿਆਂ/ਚੋਣ ਮੈਨੀਫੈਸਟੋ ਨੂੰ ਫਜ਼ੂਲ ਸਮਝ ਕੇ ਰੱਦੀ ਦੀ ਟੋਕਰੀ ‘ਚ ਸੁੱਟਣ ਦੀਆਂ ਕੁਰੀਤੀਆਂ ਅਪਣਾਉਂਦੀਆਂ ਰਹੀਆਂ ਹਨ।

ਧਾਲੀਵਾਲ ਨੇ ਇਨ੍ਹਾਂ ਪੇਂਡੂ ਜਨਤਕ ਮੀਟਿੰਗਾਂ ਦੌਰਾਨ ਹਲਕੇ ‘ਚ ਕੁੱਝ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਵੱਲੋਂ ਸਰਕਾਰੀ ਗ੍ਰਾਂਟਾ ਨਾਲ ਵਿਕਾਸ ਕਾਰਜ ਮੁਕੰਮਲ ਕਰਵਾਉਣ ‘ਚ ਵਰਤੀ ਜਾ ਰਹੀ ਅਣਗਹਿਲੀ ਦੀਆਂ ਮਿਲੀਆਂ ਸ਼ਿਕਇਤਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਜਿਹੜੇ ਸਰਪੰਚ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਅ ਰਹੇ, ਉਹਨਾਂ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਦਿਆਂ ਸਰਪੰਚੀ ਸੰਵਿਧਾਨਿਕ ਅਧਿਕਾਰ ਵਾਪਸ ਲੈਣ ਲਈ ਉਚਿਤ ਕਾਰਵਾਈ ਕਰਕੇ ਉਨ੍ਹਾਂ ਪੰਚਾਇਤਾਂ ‘ਚ ਪ੍ਰਬੰਧਕ ਲੱਗਾ ਕੇ ਵਿਕਾਸ ਕਾਰਜ ਨੇਪਰੇ ਚਾੜੇ ਜਾਣਗੇ। ਵਿਕਾਸ ਕਾਰਜਾਂ ਚ ਕੁਤਾਹੀ, ਅਣਗਹਿਲੀ ਤੇ ਭ੍ਰਿਸ਼ਟਾਚਾਰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ’ਤੇ ਬਲਾਕ ਸੰਮਤੀ ਚੇਅਰਮੈਨ ਸਰਪੰਚ ਪ੍ਰਿਥੀਪਾਲ ਸਿੰਘ ਘੋਹਨੇਵਾਲਾ, ਬਲਾਕ ਇੰਚਾਰਜ ਅਮਰੀਕ ਸਿੰਘ, ਸੰਤੋਖ ਸਿੰਘ ਸਮੇਤ ਪਿੰਡਾਂ ਦੇ ਸਰਪੰਚ –ਪੰਚ , ਮੋਹਤਬਰ, ਤੇ ਪਾਰਟੀ ਵਲੰਟੀਅਰ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande