ਉਦਯੋਗਪਤੀ ਵਿਜੇਪਤ ਸਿੰਘਾਨੀਆ ਅੱਜ ਹੋਣਗੇ ਪੰਜ ਤੱਤਾਂ ’ਚ ਵਿਲੀਨ
ਮੁੰਬਈ, 29 ਮਾਰਚ (ਹਿੰ.ਸ.)। ਦਿੱਗਜ਼ ਉਦਯੋਗਪਤੀ ਅਤੇ ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਡਾ. ਵਿਜੇਪਤ ਕੈਲਾਸ਼ਪਤ ਸਿੰਘਾਨੀਆ ਦਾ ਅੰਤਿਮ ਸੰਸਕਾਰ ਅੱਜ ਇੱਥੇ ਕੀਤਾ ਜਾਵੇਗਾ। ਸ਼ਨੀਵਾਰ ਨੂੰ ਮੁੰਬਈ ਵਿੱਚ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲੈਣ ਵਾਲੇ ਸਿੰਘਾਨੀਆ ਦੀ ਆਤਮਾ ਦੀ
ਦਿੱਗਜ਼ ਉਦਯੋਗਪਤੀ ਅਤੇ ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਡਾ. ਵਿਜੇਪਤ ਕੈਲਾਸ਼ਪਤ ਸਿੰਘਾਨੀਆ


ਮੁੰਬਈ, 29 ਮਾਰਚ (ਹਿੰ.ਸ.)। ਦਿੱਗਜ਼ ਉਦਯੋਗਪਤੀ ਅਤੇ ਰੇਮੰਡ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਡਾ. ਵਿਜੇਪਤ ਕੈਲਾਸ਼ਪਤ ਸਿੰਘਾਨੀਆ ਦਾ ਅੰਤਿਮ ਸੰਸਕਾਰ ਅੱਜ ਇੱਥੇ ਕੀਤਾ ਜਾਵੇਗਾ। ਸ਼ਨੀਵਾਰ ਨੂੰ ਮੁੰਬਈ ਵਿੱਚ 87 ਸਾਲ ਦੀ ਉਮਰ ਵਿੱਚ ਆਖਰੀ ਸਾਹ ਲੈਣ ਵਾਲੇ ਸਿੰਘਾਨੀਆ ਦੀ ਆਤਮਾ ਦੀ ਸ਼ਾਂਤੀ ਲਈ ਦੁਪਹਿਰ 1.30 ਵਜੇ ਹਵੇਲੀ (ਐਲਡੀ ਰੂਪਰੇਲ ਮਾਰਗ) ਵਿਖੇ ਪ੍ਰਾਰਥਨਾ ਸਭਾ ਕੀਤੀ ਜਾਵੇਗੀ। ਇਸ ਤੋਂ ਬਾਅਦ, ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ 3 ਵਜੇ ਚੰਦਨਵਾੜੀ ਵਿਖੇ ਕੀਤਾ ਜਾਵੇਗਾ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਗੌਤਮ ਸਿੰਘਾਨੀਆ ਨੇ ਐਕਸ 'ਤੇ ਦਿੱਤੀ। ਗੌਤਮ ਰੇਮੰਡ ਗਰੁੱਪ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ।

ਵਿਜੇਪਤ ਸਿੰਘਾਨੀਆ ਏਵੀਏਸ਼ਨ ਪ੍ਰਤੀ ਆਪਣੇ ਜਨੂੰਨ ਲਈ ਵੀ ਮਸ਼ਹੂਰ ਰਹੇ ਹਨ। ਉਨ੍ਹਾਂ ਦੇ ਨਾਂ ਹਾਟ ਬੈਲੂਨ ਵਿੱਚ ਸਭ ਤੋਂ ਵੱਧ ਉਚਾਈ 'ਤੇ ਪਹੁੰਚਣ ਦਾ ਵਿਸ਼ਵ ਰਿਕਾਰਡ ਹੈ। ਵਿਜੇਪਤ ਸਿੰਘਾਨੀਆ ਨੇ ਲਗਭਗ ਦੋ ਦਹਾਕਿਆਂ ਤੱਕ ਰੇਮੰਡ ਗਰੁੱਪ ਦੀ ਅਗਵਾਈ ਕੀਤੀ। 2000 ਵਿੱਚ, ਉਨ੍ਹਾਂ ਨੇ ਕੰਪਨੀ ਦੀ ਵਾਗਡੋਰ ਗੌਤਮ ਸਿੰਘਾਨੀਆ ਨੂੰ ਸੌਂਪ ਦਿੱਤੀ। ਉਨ੍ਹਾਂ ਨੇ ਆਪਣੀ 37 ਫੀਸਦੀ ਹਿੱਸੇਦਾਰੀ ਵੀ ਪੁੱਤਰ ਨੂੰ ਤਬਦੀਲ ਕਰ ਦਿੱਤੀ। ਵਿਜੇਪਤ ਸਿੰਘਾਨੀਆ ਨੇ ਰੇਮੰਡ ਨੂੰ ਛੋਟੀ ਜਿਹੀ ਮਿੱਲ ਤੋਂ ਇੱਕ ਗਲੋਬਲ ਸਾਮਰਾਜ ਵਿੱਚ ਸਫਲਤਾਪੂਰਵਕ ਬਦਲ ਦਿੱਤਾ। ਉਨ੍ਹਾਂ ਦੇ ਗੌਤਮ ਨਾਲ ਕਾਨੂੰਨੀ ਵਿਵਾਦ ਵੀ ਹੋਏ, ਹਾਲਾਂਕਿ ਪਿਤਾ ਅਤੇ ਪੁੱਤਰ ਨੇ ਬਾਅਦ ਵਿੱਚ ਵਿਵਾਦ ਨੂੰ ਹੱਲ ਕਰ ਲਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande