ਜਲਾਲਾਬਾਦ ’ਚ ਚਿੱਟੇ ਸੇਵਨ ਕਰਨ ਵਾਲੇ ’ਤੇ ਪਰਚਾ ਦਰਜ
ਜਲਾਲਾਬਾਦ, 30 ਮਾਰਚ (ਹਿੰ.ਸ.)। ਫਾਜ਼ਿਲਕਾ ਪੁਲਿਸ ਦੇ ਅਧੀਨ ਜਲਾਲਾਬਾਦ ਦੇ ਥਾਣਾ ਅਮੀਰਖਾਸ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨਹਿਰ ਪੱਟੜੀ ਨੇੜੇ ਪਿੰਡ ਅਮੀਰ ਖਾਸ ਪੁੱਜੀ ਤਾਂ
ਜਲਾਲਾਬਾਦ ’ਚ ਚਿੱਟੇ ਸੇਵਨ ਕਰਨ ਵਾਲੇ ’ਤੇ ਪਰਚਾ ਦਰਜ


ਜਲਾਲਾਬਾਦ, 30 ਮਾਰਚ (ਹਿੰ.ਸ.)। ਫਾਜ਼ਿਲਕਾ ਪੁਲਿਸ ਦੇ ਅਧੀਨ ਜਲਾਲਾਬਾਦ ਦੇ ਥਾਣਾ ਅਮੀਰਖਾਸ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਿਸ਼ਲੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨਹਿਰ ਪੱਟੜੀ ਨੇੜੇ ਪਿੰਡ ਅਮੀਰ ਖਾਸ ਪੁੱਜੀ ਤਾਂ ਇੱਕ ਨੌਜਵਾਨ ਸੜਕ ਕਿਨਾਰੇ ਝਾੜੀਆਂ ਵਿੱਚ ਬੈਠਾ ਨਸ਼ਾ ਕਰ ਰਿਹਾ ਸੀ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਖਿਸਕਣ ਲੱਗਿਆ ਤਾਂ ਉਸਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰਕੇ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋਂ ਸਿਲਵਰ ਪੰਨੀ, ਬੀੜੀਨੁਮਾ ਲਾਈਟਰ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ। ਫੜੇ ਗਏ ਵਿਅਕਤੀ ਦੀ ਪਛਾਣ ਜੱਜਵੀਰ ਸਿੰਘ ਵਾਸੀ ਚੱਕ ਸਵਾਹਵਾਲਾ ਵਜੋਂ ਹੋਈ ਹੈ। ਜਿਸ 'ਤੇ ਧਾਰਾ 27/61/85 ਐਨ.ਡੀ.ਪੀ.ਐਸ. ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande