ਅੰਬ ਦੀ ਫ਼ਸਲ ‘ਤੇ ਮੈਂਗੋ ਹੌਪਰ ਦੇ ਵਧਦੇ ਹਮਲੇ ਤੋਂ ਸਾਵਧਾਨ ਰਹਿਣ ਕਿਸਾਨ : ਡਾ. ਰਾਕੇਸ਼ ਕੁਮਾਰ ਸ਼ਰਮਾ
ਹੁਸ਼ਿਆਰਪੁਰ, 04 ਮਾਰਚ (ਹਿੰ.ਸ.)। ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਦੇ ਸੀਨੀਅਰ ਐਕਸਟੈਂਸ਼ਨ ਵਿਗਿਆਨੀ (ਕੀੜ ਵਿਗਿਆਨ) ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਅੰਬ ਉਤਪਾਦਕ ਕਿਸਾਨਾਂ ਨੂੰ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਮੈਂਗੋ ਹੌਪਰ (ਅੰਬ ਦਾ ਟਿੱਡੇ) ਦੇ ਵਧਦੇ ਹਮਲੇ ਬਾਰੇ ਸਾਵਧਾਨ ਰਹਿਣ ਦੀ
ਸੀਨੀਅਰ ਐਕਸਟੈਂਸ਼ਨ ਵਿਗਿਆਨੀ (ਕੀੜ ਵਿਗਿਆਨ) ਡਾ. ਰਾਕੇਸ਼ ਕੁਮਾਰ ਸ਼ਰਮਾ


ਹੁਸ਼ਿਆਰਪੁਰ, 04 ਮਾਰਚ (ਹਿੰ.ਸ.)। ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਦੇ ਸੀਨੀਅਰ ਐਕਸਟੈਂਸ਼ਨ ਵਿਗਿਆਨੀ (ਕੀੜ ਵਿਗਿਆਨ) ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਜ਼ਿਲ੍ਹੇ ਦੇ ਅੰਬ ਉਤਪਾਦਕ ਕਿਸਾਨਾਂ ਨੂੰ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਮੈਂਗੋ ਹੌਪਰ (ਅੰਬ ਦਾ ਟਿੱਡੇ) ਦੇ ਵਧਦੇ ਹਮਲੇ ਬਾਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਅੰਬ ਦੀ ਫ਼ਸਲ ਇਸ ਸਮੇਂ ਫੁੱਲਾਂ ਦੀ ਅਵਸਥਾ ਵਿੱਚ ਹੈ ਅਤੇ ਇਸ ਸਮੇਂ ਇਹ ਕੀੜਾ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ।

ਡਾ. ਸ਼ਰਮਾ ਨੇ ਦੱਸਿਆ ਕਿ ਭਾਰਤ ਦੇ ਲਗਭਗ ਸਾਰੇ ਰਾਜਾਂ ਵਿੱਚ ਅੰਬ ਦੀ ਖੇਤੀ ਕੀਤੀ ਜਾਂਦੀ ਹੈ, ਜਦਕਿ ਪੰਜਾਬ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਅੰਬ ਉਤਪਾਦਨ ਲਈ ਵਿਸ਼ੇਸ਼ ਪਛਾਣ ਰੱਖਦਾ ਹੈ। ਫਰਵਰੀ-ਮਾਰਚ ਦੌਰਾਨ ਜਦੋਂ ਰੁੱਖਾਂ ‘ਤੇ ਬੌਰ ਆਉਂਦਾ ਹੈ, ਤਾਂ ਮੈਂਗੋ ਹੌਪਰ ਵੱਡੀ ਗਿਣਤੀ ਵਿੱਚ ਫੁੱਲਾਂ ਅਤੇ ਨਰਮ ਪੱਤਿਆਂ ‘ਤੇ ਇਕੱਠੇ ਹੋ ਕੇ ਉਨ੍ਹਾਂ ਦਾ ਰਸ ਚੂਸਦਾ ਹੈ, ਜਿਸ ਨਾਲ ਉਤਪਾਦਨ ‘ਤੇ ਮਾੜਾ ਅਸਰ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ ਕਈ ਬਾਗਾਂ ਵਿੱਚ ਇਸ ਕੀੜੇ ਦਾ ਗੰਭੀਰ ਮਹਲਾ ਵੇਖਣ ਨੂੰ ਮਿਲਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਲਈ ਸਮੇਂ ਸਿਰ ਇਸ ਦੀ ਪਛਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ।

ਡਾ. ਰਾਕੇਸ਼ ਨੇ ਦੱਸਿਆ ਕਿ ਮੈਂਗੋ ਹੌਪਰ ਦੇ ਬੱਚੇ (ਨਿੰਫ) ਹਲ ਦੇ ਫਾਲ ਵਰਗੇ ਆਕਾਰ ਦੇ ਹੁੰਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਇਨ੍ਹਾਂ ਦਾ ਰੰਗ ਸਫੈਦ ਅਤੇ ਅੱਖਾਂ ਲਾਲ ਹੁੰਦੀਆਂ ਹਨ। ਵਧਣ ਨਾਲ ਇਨ੍ਹਾਂ ਦਾ ਰੰਗ ਪੀਲਾ-ਹਰਾ ਅਤੇ ਬਾਅਦ ਵਿੱਚ ਹਰਾ-ਭੂਰਾ ਹੋ ਜਾਂਦਾ ਹੈ। ਇਸ ਦੇ ਅੱਗੇ ਵਾਲੇ ਪਰ ਪਿਛਲੇ ਪਰਾਂ ਨਾਲੋਂ ਮੋਟੇ ਹੁੰਦੇ ਹਨ।

ਸਾਲ ਵਿੱਚ ਇਸ ਦੀਆਂ ਦੋ ਪੀੜ੍ਹੀਆਂ ਵਿਕਸਤ ਹੁੰਦੀਆਂ ਹਨ-ਇੱਕ ਫਰਵਰੀ ਤੋਂ ਅਪ੍ਰੈਲ ਅਤੇ ਦੂਜੀ ਜੂਨ ਤੋਂ ਅਗਸਤ ਤੱਕ। ਬਸੰਤ ਰੁੱਤ ਦੀ ਪੀੜ੍ਹੀ ਅੰਬ ਦੀ ਫ਼ਸਲ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ।

ਉਨ੍ਹਾਂ ਦੱਸਿਆ ਕਿ ਇਹ ਕੀੜਾ ਫੁੱਲਾਂ, ਨਰਮ ਪੱਤਿਆਂ ਅਤੇ ਛੋਟੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਪ੍ਰਭਾਵਿਤ ਫੁੱਲ ਚਿਪਚਿਪੇ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਕਾਲੀ ਫਫੂੰਦ ਜੰਮ ਜਾਂਦੀ ਹੈ, ਜਿਸ ਨਾਲ ਉਹ ਸੁੱਕ ਕੇ ਡਿੱਗ ਜਾਂਦੇ ਹਨ। ਕੀੜੇ ਵੱਲੋਂ ਨਿਕਲਣ ਵਾਲਾ ਮਿੱਠਾ ਤਰਲ (ਹਨੀਡਿਊ) ਪੱਤਿਆਂ ਅਤੇ ਫਲਾਂ ਤੇ ਕਾਲਿਖ ਵਰਗੀ ਪਰਤ ਬਣਾ ਦਿੰਦਾ ਹੈ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਘਣੇ ਅਤੇ ਘੱਟ ਦੇਖਭਾਲ ਵਾਲੇ ਬਾਗਾਂ ਵਿੱਚ ਇਸ ਦਾ ਪ੍ਰਕੋਪ ਵੱਧ ਹੁੰਦਾ ਹੈ।

ਡਾ. ਸ਼ਰਮਾ ਨੇ ਦੱਸਿਆ ਕਿ ਸਰਦੀਆਂ ਵਿੱਚ ਬਾਗ ਦੀਆਂ ਘਣੀਆਂ ਅਤੇ ਬੇਲੋੜੀਆਂ ਸ਼ਾਖਾਵਾਂ ਦੀ ਕਟਾਈ ਕਰਨੀ ਚਾਹੀਦੀ ਹੈ, ਤਾਂ ਜੋ ਧੁੱਪ ਅਤੇ ਹਵਾ ਦਾ ਠੀਕ ਪ੍ਰਵਾਹ ਬਣਿਆ ਰਹੇ। ਖੇਤ ਵਿੱਚ ਅਨੁਸੰਸਿਤ ਦੂਰੀ ‘ਤੇ ਹੀ ਪੌਦ ਲਾਉਣੇ ਚਾਹੀਦੇ ਹਨ।

ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ 5 ਲੀਟਰ ਪੀ.ਏ.ਯੂ. ਨੀਮ ਜਾਂ ਧਰੇਕ ਦਾ ਘੋਲ 500 ਲੀਟਰ ਪਾਣੀ ਵਿੱਚ ਮਿਲਾ ਕੇ ਹਫ਼ਤੇ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕੀਤਾ ਜਾ ਸਕਦਾ ਹੈ। ਜ਼ਰੂਰਤ ਪੈਣ ਤੇ 200 ਮਿਲੀਲੀਟਰ ਕਾਨਫੀਡੋਰ 17.8 ਐੱਸਐੱਲ (ਇਮੀਡਾਕਲੋਪ੍ਰਿਡ) ਜਾਂ 50 ਗ੍ਰਾਮ ਐਕਟਾਰਾ 25 ਡਬਲਿਊਜੀ (ਥਾਇਮੇਥੋਕਸਮ) ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ 15 ਦਿਨ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕਰੋ।

ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਰਸਾਇਣਕ ਦਵਾਈਆਂ ਦਾ ਛਿੜਕਾਅ ਸ਼ਾਮ ਨੂੰ ਕਰੋ, ਜਦੋਂ ਪਰਾਗਣ ਕਰਨ ਵਾਲੀਆਂ ਮੱਖੀਆਂ ਫੁੱਲਾਂ ਤੇ ਸਰਗਰਮ ਨਾ ਹੋਣ।

ਪਹਿਲਾ ਛਿੜਕਾਅ ਨੀਮ ਅਧਾਰਿਤ ਘੋਲ ਨਾਲ ਕਰਨਾ ਵਧੇਰੇ ਉਚਿਤ ਰਹਿੰਦਾ ਹੈ। ਡਾ. ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕਰਨ ਅਤੇ ਸਮੇਂ ਸਿਰ ਰੋਕਥਾਮ ਵਾਲੇ ਉਪਾਅ ਅਪਣਾ ਕੇ ਆਮ ਦੀ ਫਸਲ ਨੂੰ ਸੁਰੱਖਿਅਤ ਰੱਖਣ, ਤਾਂ ਜੋ ਵਧੀਆ ਉਤਪਾਦਨ ਯਕੀਨੀ ਬਣਾਇਆ ਜਾ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande