ਬੱਸਾਂ ਨੂੰ ਰੰਗ, ਸਰਕਾਰੀ ਸੰਪਤੀ ਨੂੰ ਆਪ ਪਾਰਟੀ ਦੀ ਸੰਪਤੀ ਬਣਾਉਣ ਦੀ ਵੱਡੀ ਸਾਜ਼ਿਸ਼ : ਰਾਜੂ ਖੰਨਾ
ਫਤਿਹਗੜ੍ਹ ਸਾਹਿਬ, 04 ਮਾਰਚ (ਹਿੰ.ਸ.)। ਪੰਜਾਬ ਵਿੱਚ ਪੀਆਰਟੀਸੀ ਬੱਸਾਂ ‘ਤੇ ਸੱਤਾਰੂੜ ਪਾਰਟੀ ਦੇ ਕਥਿਤ ਰੰਗਾਂ ਦੇ ਇਸਤੇਮਾਲ ਨੂੰ ਲੈ ਕੇ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਨੇ ਮੁੱਖ ਮੰਤਰੀ
ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ।


ਫਤਿਹਗੜ੍ਹ ਸਾਹਿਬ, 04 ਮਾਰਚ (ਹਿੰ.ਸ.)। ਪੰਜਾਬ ਵਿੱਚ ਪੀਆਰਟੀਸੀ ਬੱਸਾਂ ‘ਤੇ ਸੱਤਾਰੂੜ ਪਾਰਟੀ ਦੇ ਕਥਿਤ ਰੰਗਾਂ ਦੇ ਇਸਤੇਮਾਲ ਨੂੰ ਲੈ ਕੇ ਰਾਜਨੀਤਿਕ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਕਰੜੇ ਬਿਆਨ ਵਿੱਚ ਰਾਜੂ ਖੰਨਾ ਨੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੀ ਤੁਲਨਾ ਉੱਤਰ ਕੋਰੀਆ ਦੇ ਆਗੂ ਕਿੰਮ ਜੌਗ ਨਾਲ ਕਰਦੇ ਹੋਏ ਦੋਸ਼ ਲਗਾਇਆ ਕਿ ਪੰਜਾਬ ਸਰਕਾਰ “ਤਾਨਾਸ਼ਾਹੀ ਰੁਝਾਨਾਂ” ਦਾ ਪ੍ਰਦਰਸ਼ਨ ਕਰ ਰਹੀ ਹੈ।

ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲਾਂ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਨੀਲੇ ਅਤੇ ਪੀਲੇ ਰੰਗ ਜੋ ਸੱਤਾਰੂੜ ਆਮ ਆਦਮੀ ਪਾਰਟੀ (ਆਪ) ਨਾਲ ਜੋੜੇ ਜਾਂਦੇ ਹਨ, ਨਾਲ ਰੰਗਿਆ ਗਿਆ ਅਤੇ ਹੁਣ ਇਸੇ ਤਰ੍ਹਾਂ ਦੀ ਬ੍ਰਾਂਡਿੰਗ ਪੀਆਰਟੀਸੀ ਬੱਸਾਂ ‘ਤੇ ਵੀ ਵੇਖੀ ਜਾ ਰਹੀ ਹੈ। ਰਾਜੂ ਖੰਨਾ ਨੇ ਇਸਨੂੰ ਸਰਕਾਰੀ ਸੰਪਤੀ ਨੂੰ “ਪਾਰਟੀ ਦੀ ਸੰਪਤੀ” ਬਣਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਇਸਨੂੰ “ਰੀਅਲ ਬਦਲਾਵ” ਦੱਸਦੇ ਹੋਏ ਅਕਾਲੀ ਆਗੂ ਨੇ ਸਰਕਾਰੀ ਸੰਸਥਾਵਾਂ ਦੇ ਰਾਜਨੀਤਿਕ ਰੰਗਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਭਵਿੱਖ ਵਿੱਚ ਸਰਕਾਰੀ ਅਧਿਕਾਰੀਆਂ ਲਈ ਵੀ ਇਸੇ ਤਰ੍ਹਾਂ ਦੇ ਰੰਗਾਂ ਵਾਲਾ ਡ੍ਰੈੱਸ ਕੋਡ ਲਾਗੂ ਕੀਤਾ ਜਾ ਸਕਦਾ ਹੈ।

ਨਿੱਜੀ ਟਿੱਪਣੀ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਜੇ ਅਜੇਹੇ ਹੁਕਮ ਲਾਗੂ ਕੀਤੇ ਜਾਂਦੇ ਹਨ ਤਾਂ ਮੁੱਖ ਮੰਤਰੀ ਨੂੰ ਖੁਦ ਵੀ ਉਹੀ ਰੰਗਾਂ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਮਾਮਲੇ ਨੇ ਪੰਜਾਬ ਰਾਜ ਵਿੱਚ ਸੱਤਾਰੂੜ ਆਪ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਚੱਲ ਰਹੀ ਰਾਜਨੀਤਿਕ ਤਣਾਅ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਖ਼ਿਲਾਫ਼ ਪੰਜਾਬ ਦੇ ਲੋਕਾਂ ਨੂੰ ਲੋਕ ਵਿਰੋਧੀ ਨੀਤੀਆਂ ਤੇ ਧੱਕੇਸ਼ਾਹੀ ਦੇ ਕਾਰਜਾਂ ਖਿਲਾਫ ਇੱਕਜੁੱਟ ਹੋ ਕੇ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਤਾ ਜੋ ਅੱਗੋਂ ਭਗਵੰਤ ਮਾਨ ਸਰਕਾਰ ਕੋਈ ਵੀ ਪੰਜਾਬ ਵਿਰੋਧੀ, ਕਾਨੂੰਨ ਨੂੰ ਛਿੱਕੇ ਟੰਗ ਕੇ ਫੈਸਲਾ ਨਾ ਲੈ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande