
ਚੰਡੀਗੜ੍ਹ, 04 ਮਾਰਚ (ਹਿੰ.ਸ.)। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਹੋਲੀ ਦੇ ਖੁਸ਼ੀਆਂ ਭਰੇ ਤਿਉਹਾਰ ਮੌਕੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ, ਹੋਲੀ ਦਾ ਤਿਉਹਾਰ ਬਸੰਤ ਦੇ ਆਮਦ ਨੂੰ ਦਰਸਾਉਂਦਾ ਹੈ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਜਿਵੇਂ ਕਿ ਬਸੰਤ ਦੀ ਸ਼ੁਰੂਆਤ ਵਾਤਾਵਰਣ ਨੂੰ ਰਹੱਸਮਈ ਸੁਹਜ ਅਤੇ ਖੁਸ਼ਬੂ ਨਾਲ ਭਰ ਦਿੰਦੀ ਹੈ, ਉਸੇ ਤਰ੍ਹਾਂ ਰੰਗਾਂ ਦਾ ਇਹ ਤਿਉਹਾਰ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰੇ ਅਤੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ੀ, ਪ੍ਰਗਤੀ ਤੇ ਨਵੀਂ ਉਮੀਦ ਲੈ ਕੇ ਆਵੇ।ਰਾਜਪਾਲ ਨੇ ਲੋਕਾਂ ਨੂੰ ਹੋਲੀ ਦੇ ਇਸ ਤਿਉਹਾਰ ਨੂੰ ਸਦਭਾਵਨਾ, ਆਪਸੀ ਪਿਆਰ, ਭਾਈਚਾਰਕ ਸਾਂਝ ਨਾਲ ਮਨਾਉਣ ਦੀ ਅਪੀਲ ਕੀਤੀ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ