
ਹੁਸ਼ਿਆਰਪੁਰ, 06 ਮਾਰਚ (ਹਿੰ.ਸ.)। ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਛਾਪ ਛੱਡ ਰਹੀਆਂ ਜ਼ਿਲ੍ਹੇ ਨਾਲ ਸੰਬੰਧਿਤ ਔਰਤਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅੰਡਰ ਰਾਜ ਦਿਹਾਤੀ ਅਜੀਵਕਾ ਮਿਸ਼ਨ ਤਹਿਤ ਬੀ.ਡੀ.ਪੀ.ਓ. ਬਲਾਕ-1 ਦੇ ਦਫਤਰ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਔਰਤਾਂ ਦੇ ਸਨਮਾਨ ਵਿੱਚ ਰੱਖੇ ਗਏ ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜ੍ਹੋਂ ਆਪ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਜੋਤ ਕੌਰ, ਰਜਵੰਤ ਕੌਰ ਧਾਮੀ ਬਲਾਕ ਕੋਆਰਡੀਨੇਟਰ ਮੁੱਖ ਮਹਿਮਾਨ ਵਜੋਂ ਪੁੱਜੇ ਜਿਨ੍ਹਾਂ ਦਾ ਸਮਾਗਮ ਵਿੱਚ ਪੁੱਜਣ ’ਤੇ ਸੁਪਰਡੈਂਟ ਅਜੇ ਕੁਮਾਰ, ਬੀ.ਡੀ.ਪੀ.ਓ.ਦਿਲਬਾਗ ਸਿੰਘ, ਬਲਾਕ ਇੰਚਾਰਜ ਸੀਮਾ ਰਾਣੀ, ਪੰਚਾਇਤ ਸੈਕਟਰੀ ਆਰਤੀ ਰਾਣੀ, ਨੇਹਾ ਸ਼ਰਮਾ ਵੱਲੋਂ ਸਵਾਗਤ ਕੀਤਾ ਗਿਆ। ਇਸ ਸਮਾਗਮ ਦੌਰਾਨ 100 ਦੇ ਲੱਗਭੱਗ ਉਨ੍ਹਾਂ ਉੱਦਮੀ ਔਰਤਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵੱਲੋਂ ਸੈਲਫ ਹੈਲਪ ਗਰੁੱਪ, ਆਪਣੇ ਛੋਟੇ ਬਿਜਨਿਸ ਚਲਾਉਣ ਦੇ ਨਾਲ-ਨਾਲ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਭੂਮਿਕਾ ਨਿਭਾਈ ਜਾ ਰਹੀ ਹੈ।
ਇਸ ਮੌਕੇ ਮਨਜੋਤ ਕੌਰ ਨੇ ਕਿਹਾ ਕਿ ਔਰਤਾਂ ਹਰ ਇੱਕ ਖੇਤਰ ਵਿੱਚ ਆਪਣੇ ਕੰਮ ਨਾਲ ਪ੍ਰਭਾਵ ਛੱਡ ਰਹੀਆਂ ਹਨ, ਉਨ੍ਹਾਂ ਕਿਹਾ ਕਿ ਹਰ ਇੱਕ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੇਹਨਤ ਕਰੇ, ਘਰ ਦੇ ਨਾਲ-ਨਾਲ ਆਪਣੇ ਬਿਜਨਿਸ ਖੜ੍ਹੇ ਕੀਤੇ ਜਾਣ। ਸਮਾਗਮ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਔਰਤਾਂ ਵਿੱਚੋਂ ਮੁੱਖ ਰਵਿੰਦਰ ਕੌਰ, ਮੀਨਾ ਰਾਣੀ, ਰਜਵੰਤ ਕੌਰ ਧਾਮੀ, ਪਿ੍ਰਯਾ, ਲਵਲੀਨ ਚੋਪੜਾ, ਅਨੀਤਾ ਰਾਣੀ, ਸੁਮਨ ਨੇ ਸਾਂਝੇ ਤੌਰ ’ਤੇ ਕਿਹਾ ਕਿ ਘਰ ਸੰਭਾਲਣ ਵਾਲੀ ਔਰਤ ਸਮਾਜ ਦੀ ਅਗਵਾਈ ਕਰਨ ਦੇ ਸਮਰੱਥ ਹੈ ਤੇ ਜੇਕਰ ਕਿਸੇ ਚੀਜ ਦੀ ਜਰੂਰਤ ਹੈ ਤੇ ਉਹ ਮਿਲਣ ਵਾਲੇ ਮੌਕਿਆਂ ਦੀ ਹੈ, ਇਨ੍ਹਾਂ ਅੱਗੇ ਕਿਹਾ ਕਿ ਅੱਜ ਸਰਕਾਰਾਂ ਵੱਲੋਂ ਵੱਖ-ਵੱਖ ਸਕੀਮਾਂ ਚਲਾ ਕੇ ਔਰਤਾਂ ਨੂੰ ਆਪਣੇ ਰੁਜਗਾਰ ਖੜ੍ਹੇ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ, ਇਨ੍ਹਾਂ ਸਕੀਮਾਂ ਦੀ ਮਦਦ ਨਾਲ ਔਰਤਾਂ ਆਪਣੇ ਕਾਰੋਬਾਰ ਖੜ੍ਹੇ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੀਆਂ ਔਰਤਾਂ ਸੈਲਫ ਹੈਲਪ ਗਰੁੱਪ ਬਣਾ ਕੇ ਅੱਗੇ ਵੱਧ ਰਹੀਆਂ ਹਨ।
ਰਵਿੰਦਰ ਕੌਰ ਤੇ ਰਜਵੰਤ ਕੌਰ ਧਾਮੀ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਉੱਦਮੀ ਔਰਤਾਂ ਦਾ ਸਨਮਾਨ ਕਰਕੇ ਜੋ ਹੌਸਲਾ ਅਫਜ਼ਾਈ ਕੀਤੀ ਗਈ ਹੈ ਇਸ ਲਈ ਅਸੀਂ ਸਭ ਵਿਭਾਗ ਦੇ ਧੰਨਵਾਦੀ ਹਾਂ ਅਤੇ ਵਿਸ਼ਵਾਸ਼ ਦਿਵਾਉਦੇ ਹਾਂ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਜਿੱਥੇ ਆਪਣੇ-ਆਪਣੇ ਖੇਤਰ ਵਿੱਚ ਸੁਚੱਜੇ ਢੰਗ ਨਾਲ ਅੱਗੇ ਵਧਿਆ ਜਾਵੇਗਾ ਉੱਥੇ ਹੀ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ-ਪਿੰਡ ਤੱਕ ਪਹੁੰਚ ਬਣਾਈ ਜਾਵੇਗੀ। ਇਸ ਮੌਕੇ ਪੂਜਾ ਸੈਣੀ, ਰਘੁਬੀਰ ਕੌਰ, ਨਰਿੰਦਰ ਕੌਰ, ਸੁਮਿਤਾ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ