ਜੁਝਾਰੂ ਅਤੇ ਮਿਹਨਤੀ ਵਰਕਰਾਂ ਨੂੰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਿੰਦਾ ਹੈ ਸਨਮਾਨ : ਲਖਵਿੰਦਰ ਲੱਖੀ
ਜਹਾਨ ਖੇਲਾਂ, 07 ਮਾਰਚ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਪਣੇ ਜੁਝਾਰੂ ਅਤੇ ਮਿਹਨਤੀ ਵਰਕਰਾਂ ਦਾ ਸਨਮਾਨ ਕਰਦਾ ਆਇਆ ਹੈ ਤੇ ਅੱਗੇ ਵੀ ਕਰਦਾ ਰਹੇਗਾ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੇ ਅੱਜ ਸਰਕਲ ਜਹਾਨ ਖੇਲਾਂ ਅਤੇ ਸਦਰ ਦੇ ਵਿੱਚੋਂ ਨਵੇਂ ਚੁਣੇ ਗਏ ਜਿਲੇ ਦੇ
ਮੀਟਿੰਗ ’ਚ ਪਹੁੰਚ ਅਕਾਲੀ ਆਗੂ ਅਤੇ ਵਰਕਰ।


ਜਹਾਨ ਖੇਲਾਂ, 07 ਮਾਰਚ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਆਪਣੇ ਜੁਝਾਰੂ ਅਤੇ ਮਿਹਨਤੀ ਵਰਕਰਾਂ ਦਾ ਸਨਮਾਨ ਕਰਦਾ ਆਇਆ ਹੈ ਤੇ ਅੱਗੇ ਵੀ ਕਰਦਾ ਰਹੇਗਾ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੇ ਅੱਜ ਸਰਕਲ ਜਹਾਨ ਖੇਲਾਂ ਅਤੇ ਸਦਰ ਦੇ ਵਿੱਚੋਂ ਨਵੇਂ ਚੁਣੇ ਗਏ ਜਿਲੇ ਦੇ ਅਹੁਦੇਦਾਰਾਂ ਦੇ ਸਨਮਾਨ ਵਿੱਚ ਰੱਖੇ ਹੋਏ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਹੇ।

ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੀ ਉਸ ਦੀ ਮੁੱਖ ਤਾਕਤ ਹਨ ਅਤੇ ਉਹਨਾਂ ਦੀ ਮਿਹਨਤ ਦੇ ਸਦਕਾ ਹੀ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ।

ਇਸ ਮੌਕੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਜੇਕਰ ਝਾਤ ਮਾਰੀਏ ਤਾਂ ਹਰ ਪਿੰਡ ਹਰ ਗਲੀ ਹਰ ਨੁੱਕਰ ਤੇ ਜੋ ਵਿਕਾਸ ਕੰਮ ਹੋਏ ਹਨ ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਵਿਕਾਸ ਦੇ ਕੰਮਾਂ ਨੂੰ ਝੁਠਲਾ ਨਹੀਂ ਸਕਦਾ, ਇਸ ਲਈ ਸਾਡੇ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੀਤੇ ਗਏ ਕੰਮਾਂ ਦੇ ਚਲਦੇ ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਕਰਨ।

ਵਰਕਰਾਂ ਵਿੱਚ ਜੋਸ਼ ਭਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਵਪਾਰ ਸੈਲ ਕੋਰ ਕਮੇਟੀ ਦੇ ਮੈਂਬਰ ਸੰਜੀਵ ਤਲਵਾੜ ਨੇ ਕਿਹਾ ਬੂਥ ਉੱਪਰ ਬੈਠਾ ਹਰ ਇੱਕ ਵਰਕਰ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਸਮਝ ਕੇ ਕੰਮ ਕਰਨਾ ਸ਼ੁਰੂ ਕਰੇ ਤਾਂ ਯਕੀਨਨ ਜਿੱਤ ਤੁਹਾਡੀ ਝੋਲੀ ਵਿੱਚ ਹੋਵੇਗੀ। ਉਨ੍ਹਾਂ ਨੇ ਕਿਹਾ ਵਰਕਰਾਂ ਦੇ ਮਾਨ ਸਨਮਾਨ ਦੀ ਲੜਾਈ ਅਸੀਂ ਲੜਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਲੜਾਈ ਵਰਕਰ ਇੱਕ ਮੁੱਠ ਹੋ ਕੇ ਲੜਨ ਇਸ ਮੌਕੇ ਸਰਕਲ ਜਹਾਨ ਖੇਲਾਂ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਸਰਕਲ ਸਦਰ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

ਮੀਟਿੰਗ ਵਿੱਚ ਸੰਤੋਖ ਸਿੰਘ, ਪਰਵੀਨ ਸੈਣੀ ਦਿਲਬਾਗ ਸਿੰਘ ਵਿਜੇ ਕੁਮਾਰ, ਜਰਨੈਲ ਸਿੰਘ ਹਰਚਰਨ ਸਿੰਘ, ਪਿਆਰਾ ਸਿੰਘ ਕੁਲਵੰਤ ਕਰਨੈਲ ਸਿੰਘ ਸਿੰਘ ਸੁਖਦੇਵ ਸਿੰਘ ਕਰਨੈਲ ਸਿੰਘ ਅਸ਼ੋਕ ਕਲਿਆਣ ਹਰਜੀਤ ਸਿੰਘ ਨੂੰ ਨਵੀਂ ਮਿਲੀ ਜ਼ਿੰਮੇਵਾਰੀ ਕਾਰਨ ਸਨਮਾਨਿਤ ਵੀ ਕੀਤਾ ਗਿਆ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande