
ਮੋਹਾਲੀ , 01 ਅਪ੍ਰੈਲ (ਹਿੰ.ਸ.)| ਵਿਧਾਇਕ ਕੁਲਵੰਤ ਸਿੰਘ ਹੋਰਾਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਫੇਜ਼ 3ਬੀ2 ਮਾਰਕੀਟ ਦੇ ਐਸ.ਸੀ.ਓ. ਨੰਬਰ 37 ਤੋਂ 73 ਤੱਕ ਦੇ ਪਿੱਛੇ ਅਤੇ ਮਕਾਨ ਨੰਬਰ 1688 ਤੋਂ 1763 ਲਿਬਰਟੀ ਹਸਪਤਾਲ ਤੱਕ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪਲਾਈਨ ਪਾਈ ਜਾ ਰਹੀ ਹੈ, ਸੀਵਰੇਜ ਦੀ ਲਾਈਨ ਲਗਭਗ ਬੰਦ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ 78.90 ਲੱਖ ਰੁਪਏ ਦੀ ਲਾਗਤ ਦੇ ਨਾਲ ਦੋਵੇਂ ਸੀਵਰੇਜ ਲਾਈਨਾਂ ਨੂੰ ਬਦਲਿਆ ਜਾ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਾਰਕੀਟ ਦੇ ਪਿੱਛੇ ਦੀ ਪਾਈਪਲਾਈਨ ਦੀ ਲੰਬਾਈ 290 ਮੀਟਰ ਅਤੇ ਸਾਈਜ਼ 250 ਐਮ.ਐਮ.ਐਸ. ਐਨ. ਪਾਈਪ ਹੋਵੇਗਾ। ਉਹਨਾਂ ਦੱਸਿਆ ਕਿ ਮਕਾਨ ਨੰਬਰ 1688 ਤੋਂ 1763 ਲਿਬਰਟੀ ਹਸਪਤਾਲ ਤੱਕ ਪੈਣ ਵਾਲੀ ਪਾਈਪਲਾਈਨ ਦੀ ਲੰਬਾਈ 481 ਮੀਟਰ ਹੋਵੇਗੀ,ਜਿਸ ਵਿੱਚੋਂ 253 ਮੀਟਰ ਪਾਈਪ ਲਾਈਨ ਦਾ ਸਾਈਜ਼ 200 ਐਮ 8 ਪਾਈਪ ਅਤੇ 228 ਮੀਟਰ ਦਾ ਸਾਈਜ਼ 250-ਐਮ.ਐਮ.ਐਸ.ਐਨ. 85 ਹੋਵੇਗਾ , ਇਸ ਕੰਮ ਨੂੰ ਦੋ ਮਹੀਨੇ ਦੇ ਅੰਦਰ -ਅੰਦਰ ਪੂਰਾ ਕਰ ਲਿਆ ਜਾਵੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਨਗਰ ਨਿਗਮ ਦੀ ਹੱਦਬੰਦੀ ਦੇ ਤਹਿਤ ਜਿਹੜੇ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਉਹਨਾਂ ਤੇ ਵਿਕਾਸ ਦੇ ਮਾਮਲੇ ਵਿੱਚ ਨਵੀਂ ਨੀਤੀ ਦੇ ਤਹਿਤ ਗਮਾਡਾ ਵੱਲੋਂ ਦਿੱਤੀ ਜਾ ਰਹੀ ਸਰਵਿਸ ਦੇ ਨਾਲ ਜੋੜਿਆ ਜਾਵੇਗਾ। ਜਿਸ ਨਾਲ ਇਹਨਾਂ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇਗਾ, ਅਤੇ ਕਿਸੇ ਨੂੰ ਵੀ ਸੀਵਰੇਜ, ਸਟੋਰਮ, ਸਟਰੀਟ ਲਾਈਟਾਂ ਆਦਿ ਸਮੱਸਿਆਵਾਂ ਨਾਲ ਦੋ-ਚਾਰ ਨਹੀਂ ਹੋਣਾ ਪਵੇਗਾ।
ਵਿਧਾਇਕ ਕੁਲਵੰਤ ਸਿੰਘ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਨੂੰ ਆਪਣੇ ਵੱਲੋਂ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਦੀ ਸਮਝ ਹੀ ਨਹੀਂ ਹੈ, ਜਦਕਿ ਇੱਕ ਮੁਖੀ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਸਭ ਨੂੰ ਨਾਲ ਲੈ ਕੇ ਚੱਲੇ, ਅਫਸਰ ਸ਼ਾਹੀ ਅਤੇ ਲੋਕਾਂ ਦੇ ਵਿੱਚ ਤਾਲਮੇਲ ਬਣਾਈ ਰੱਖੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਾਂ ਰਹਿੰਦਿਆਂ ਹੱਲ ਕਰਵਾਵੇ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਉਹਨਾਂ ਦੇ ਬਤੌਰ ਮੇਅਰ ਮੋਹਾਲੀ ਕਾਰਪੋਰੇਸ਼ਨ ਦੇ ਕਾਰਜਗਾਲ ਦੇ ਦੌਰਾਨ ਮੋਹਾਲੀ ਸ਼ਹਿਰ ਵਿੱਚ ਸਾਫ ਸਫਾਈ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਲੋਕਾਂ ਨੂੰ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਅਤੇ ਉਹ ਖੁਦ ਲੋਕਾਂ ਵਿੱਚ ਜਾ ਕੇ ਉਹਨਾਂ ਤੋਂ ਹਰ ਕੰਮ ਅਤੇ ਜਰੂਰਤ ਨਾਲ ਸੰਬੰਧਿਤ ਜਾਣਕਾਰੀ ਇਕੱਤਰ ਕਰਦੇ ਸਨ, ਲੋਕਾਂ ਅਤੇ ਅਫਸਰ ਸ਼ਾਹੀ ਦੇ ਵਿੱਚ ਬਕਾਇਦਾ ਤਾਲਮੇਲ ਬਣਾਇਆ ਜਾਂਦਾ ਸੀ ਤਾਂ ਕਿ ਕਿਸੇ ਵੀ ਸਮੱਸਿਆ ਦਾ ਹੱਲ ਸਮੇਂ ਸਿਰ ਹੋ ਸਕੇ,
ਉਹਨਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਜਲਦੀ ਹੀ ਹੋਣ ਜਾ ਰਹੀਆਂ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਵਰੇ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਅਤੇ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ।
ਇਸ ਮੌਕੇ ਤੇ ਅਕਬਿੰਦਰ ਸਿੰਘ ਗੋਸਲ ਚੇਅਰਮੈਨ (ਟ੍ਰੇਡ ਵਿੰਗ ਵਿਧਾਨ ਸਭਾ ਹਲਕਾ ਮੋਹਾਲੀ ), ਅਨਿਲ ਕੁਮਾਰ ਐਸ. ਈ., ਪਬਲਿਕ ਹੈਲਥ, ਗੁਰਪ੍ਰਕਾਸ਼ ਸਿੰਘ- ਐਕਸੀਅਨ, ਰਮਨਦੀਪ ਸਿੰਘ - ਐਸ. ਡੀ. ਓ, ਆਤਮਾ ਰਾਮ ਅੱਗਰਵਾਲ (ਚੇਅਰਮੈਨ 3b2 ਮਾਰਕੀਟ), ਤਰਲੋਚਨ ਸਿੰਘ ਪ੍ਰਧਾਨ, ਅਸ਼ੋਕ ਬਾਸਲ, ਸ਼ਰਨਜੀਤ ਕੌਰ ਬਲਾਕ ਪ੍ਰਧਾਨ, ਕੁਲਦੀਪ ਕੌਰ, ਕੁਲਵਿੰਦਰ ਜੀਤ ਕੌਰ, ਪਰਮਜੀਤ ਸਿੰਘ ਮਾਵੀ, ਡਾ. ਕੁਲਦੀਪ ਸਿੰਘ, ਆਰ ਪੀ ਸ਼ਰਮਾ, ਜਸਪਾਲ ਸਿੰਘ ਮਟੋਰ, ਹਰਪਾਲ ਸਿੰਘ ਚੰਨਾ, ਗੁਰਮੁੱਖ ਸਿੰਘ ਸੋਹਲ, ਗੁਰਵਿੰਦਰ ਸਿੰਘ ਪਿੰਕੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੰਜੀਵ