ਵੇਰਕਾ ਵੱਲੋਂ ਮੱਝਾਂ ਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ
ਪਟਿਆਲਾ,01 ਅਪ੍ਰੈਲ (ਹਿੰ.ਸ.)। ਵੇਰਕਾ ਨੇ ਦੁੱਧ ਉਤਪਾਦਕ ਅਤੇ ਡੇਅਰੀ ਫਾਰਮਰਾਂ ਨੂੰ ਤੋਹਫਾ ਦਿੰਦਿਆਂ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਮਿਲਕਸ਼ੈਡ ਏਰੀਏ (ਪਟਿਆਲਾ ਤੇ ਫਹਿਤਗੜ੍ਹ ਸਾਹਿਬ) ਵਿੱਚ ਇੱਕ ਅਪ੍ਰੈਲ ਤੋਂ ਮੱਝਾਂ ਅਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋਂ ਫੈਟ ਦਾ ਵਾਧਾ ਕੀਤਾ
ਵੇਰਕਾ ਵੱਲੋਂ ਮੱਝਾਂ ਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ


ਪਟਿਆਲਾ,01 ਅਪ੍ਰੈਲ (ਹਿੰ.ਸ.)। ਵੇਰਕਾ ਨੇ ਦੁੱਧ ਉਤਪਾਦਕ ਅਤੇ ਡੇਅਰੀ ਫਾਰਮਰਾਂ ਨੂੰ ਤੋਹਫਾ ਦਿੰਦਿਆਂ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਮਿਲਕਸ਼ੈਡ ਏਰੀਏ (ਪਟਿਆਲਾ ਤੇ ਫਹਿਤਗੜ੍ਹ ਸਾਹਿਬ) ਵਿੱਚ ਇੱਕ ਅਪ੍ਰੈਲ ਤੋਂ ਮੱਝਾਂ ਅਤੇ ਗਾਵਾਂ ਦੇ ਦੁੱਧ ਦੇ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿਲੋਂ ਫੈਟ ਦਾ ਵਾਧਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਮਿਲਕਫੈਡ ਪੰਜਾਬ ਪ੍ਰਬੰਧਕ ਨਿਰਦੇਸ਼ਕ ਦੇ ਰਾਹੁਲ ਗੁਪਤਾ ਵੱਲੋਂ ਲਿਆ ਗਿਆ ਹੈ।

ਜਨਰਲ ਮੈਨੇਜਰ ਡਾ. ਅਮਿਤ ਗਰਗ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ, ਪਟਿਆਲਾ ਦੁੱਧ ਉਤਪਾਦਕਾਂ ਦਾ ਆਪਣਾ ਅਦਾਰਾ ਹੈ ਅਤੇ ਦੁੱਧ ਉਤਪਾਦਕਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਧੀਆਂ ਰੇਟ ਦੇਣ ਦੇ ਨਾਲ ਜਿੱਥੇ ਪੰਜਾਬ ਦੀ ਨੌਜਵਾਨੀ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਹੋਵੇਗੀ, ਉੱਥੇ ਹੀ ਮੌਜੂਦਾ ਸਮੇਂ ਤੋਂ ਚੱਲ ਰਹੇ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਦੀ ਰੁੱਚੀ ਡੇਅਰੀ ਦੇ ਇਸ ਪ੍ਰਫੁਲੱਤ ਕਿੱਤੇ ਵਿੱਚ ਹੋਰ ਵਧੇਗੀ।

ਡਾ. ਗਰਗ ਨੇ ਹੋਰ ਦੱਸਿਆ ਕਿ ਵੇਰਕਾ ਆਪਣੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਵਧੀਆਂ ਰੇਟ ਦੇਣ ਦੇ ਨਾਲ-ਨਾਲ ਹੋਰ ਤਕਨੀਕੀ ਸੇਵਾਵਾਂ ਜਿਵੇਂ ਕਿ ਵੈਟਨਰੀ ਡਾਕਟਰਾਂ ਦੀ ਸਹੂਲਤ ਅਤੇ ਦਵਾਈਆਂ, ਹਰੇ ਚਾਰੇ ਦੇ ਸੋਧੇ ਹੋਏ ਬੀਜ, ਵਧੀਆਂ ਕੁਆਲਟੀ ਦੀ ਫੀਡ, ਮਿਲਰਲ ਮਿਕਸਚਰ, ਵੈਂਟੀਲੇਸ਼ਨ ਪੱਖੇ, ਮਿਲਕਿੰਗ ਮਸ਼ੀਨਾਂ (ਸਿੰਗਲ ਅਤੇ ਡੱਬਲ ਬਕਿਟ) ਇੰਮਪੋਰਟਡ ਸੀਮਨ ਆਦਿ ਵੀ ਸਬਸਿਸਡੀ ਦੇ ਮੁਹੱਈਆ ਕਰਵਾਇਆ ਜਾਂਦਾ ਹੈ।

ਜੀ. ਐਮ ਡਾ. ਗਰਗ ਨੇ ਪੰਜਾਬ ਭਰ ਵਿੱਚ ਪੈਂਦੇ ਦੁੱਧ ਉਤਪਾਦਕ ਤੇ ਡੇਅਰੀ ਫਾਰਮਰਾਂ ਨੂੰ ਵੀ ਵੇਰਕਾ ਨਾਲ ਜੁੜ ਕੇ ਇਨਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵੇਰਕਾ ਮਾਰਕੀਟ ਵਿੱਚ ਉਪਭੋਗਤਾਵਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁੱਧ ਉਤਪਾਦਕਾਂ ਤੋਂ ਖਰੀਦਿਆਂ ਗਿਆ ਵਧੀਆ ਕੁਆਲਟੀ ਦਾ ਦੁੱਧ ਅਤੇ ਦੁੱਧ ਤੋਂ ਬਣੇ ਤਾਜੇ ਪਦਾਰਥ ਵਾਜਿਬ ਰੇਟ ਉਤੇ ਸਪਲਾਈ ਕਰ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande