ਮਜ਼ਦੂਰਾਂ ’ਤੇ ਨਿਰਭਰਤਾ ਘਟਾਉਣ ਲਈ ਗੰਨੇ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਜ਼ਰੂਰੀ : ਕੇਨ ਕਮਿਸ਼ਨਰ
ਕਾਦੀਆਂ/ਬਟਾਲਾ, 11 ਅਪ੍ਰੈਲ (ਹਿੰ.ਸ.)। ਪ੍ਰਬੰਧਕੀ ਸਕੱਤਰ (ਖੇਤੀਬਾੜੀ) ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਦਫਤਰ ਗੰਨਾ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਲੋੜੀਂਦੀ ਖੇਤੀ ਮਸ਼
ਚੱਢਾ ਖੰਡ ਮਿੱਲ ਕੀੜੀ ਅਫਗਾਨਾ ਵਿਚ ਗੰਨਾ ਹਾਰਵੈਸਟਰ ਮਾਲਕ ਉਦਮੀ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ


ਕਾਦੀਆਂ/ਬਟਾਲਾ, 11 ਅਪ੍ਰੈਲ (ਹਿੰ.ਸ.)। ਪ੍ਰਬੰਧਕੀ ਸਕੱਤਰ (ਖੇਤੀਬਾੜੀ) ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਦਫਤਰ ਗੰਨਾ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਲੋੜੀਂਦੀ ਖੇਤੀ ਮਸ਼ੀਨਰੀ ਨੁੰ ਉਤਸ਼ਾਹਿਤ ਕਰਨ ਲਈ ਚੱਢਾ ਖੰਡ ਮਿੱਲ ਕੀੜੀ, ਜ਼ਿਲ੍ਹਾ ਗੁਰਦਾਸਪੁਰ ਦੇ ਸਹਿਯੋਗ ਨਾਲ ਕੇਨ ਹਾਰਵੈਸਟਰ ਮਾਲਕ ਉਦਮੀ ਕਿਸਾਨਾਂ ਦੀ ਮੀਟਿੰਗ ਖੰਡ ਮਿੱਲ ਵਿਚ ਕੀਤੀ ਗਈ, ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਕੇਨ ਹਾਰਵੈਸਟਰ ਮਾਲਕ ਉਦਮੀ ਗੰਨਾ ਕਾਸ਼ਤਕਾਰ ਗੁਰਪ੍ਰਤਾਪ ਸਿੰਘ, ਮੁਕੇਸ਼ ਕੁਮਾਰ, ਜੈਨ ਸਮੇਤ ਵੱਡੀ ਗਿਣਤੀ ਵਿਚ ਹਾਰਵੈਸਟਰ ਚਲਾਉਣ ਵਾਲੇ ਉਦਮੀ ਕਿਸਾਨ ਸ਼ਾਮਲ ਹੋਏ।

ਇਸ ਤੋਂ ਇਲਾਵਾ ਸਹਾਇਕ ਗੰਨਾ ਵਿਕਾਸ ਅਫ਼ਸਰ,ਖੇਤੀਬਾੜੀ ਵਿਕਾਸ ਅਫ਼ਸਰ ਅਤੇ ਸਹਾਇਕ ਖੇਤੀਬਾੜੀ ਇੰਜੀਨੀਅਰ ਵੀ ਹਾਜ਼ਰ ਸਨ। ਇਸ ਮੀਟਿੰਗ ਦਾ ਮੁੱਖ ਮਕਸਦ ਕੇਨ ਹਾਰਵੈਸਟਰ ਮਾਲਕ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਮਸ਼ੀਨ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਸੁਝਾਅ ਲੈਣੇ ਸੀ।

ਉਦਮੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ, ਕੋਈ ਆਧੁਨਿਕ ਅਭਿਆਸ ਨਹੀਂ ਹੈ, ਇਹ ਉਤਪਾਦਨ ਵਿੱਚ ਸੁਧਾਰ, ਲਾਗਤ ਘਟਾਉਣ ਅਤੇ ਚਿਰ ਸਥਾਈ ਗੰਨੇ ਦੀ ਖੇਤੀ ਨੂੰ ਯਕੀਨੀ ਬਣਾਉਣ ਲਈ ਅਜਿਹਾ ਕਾਰਜ ਹੈ ਜੋ ਮਜ਼ਦੂਰਾਂ ’ਤੇ ਨਿਰਭਰਤਾ ਨੂੰ ਘਟਾਉਂਦਾ ਅਤੇ ਪ੍ਰਤੀ ਏਕੜ ਆਮਦਨ ਵਿਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਣਕ ਝੋਨੇ ਨਾਲੋਂ ਗੰਨੇ ਦੀ ਫ਼ਸਲ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਜ਼ਦੂਰਾਂ ਦੀ ਵਧੇਰੇ ਜ਼ਰੂਰਤ ਪੈਂਦੀ ਹੈ ਜਦ ਕਿ ਦਿਨ ਬ ਦਿਨ ਮਜ਼ਦੂਰਾਂ ਦੀ ਘਾਟ ਆ ਰਹੀ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਘਾਟ ਕਾਰਨ ਖੇਤੀ ਲਾਗਤ ਖਰਚੇ ਦਿਨ ਪ੍ਰਤੀਦਿਨ ਵਧਦੇ ਜਾ ਰਹੇ ਹਨ ਅਤੇ ਆਮਦਨ ਘੱਟ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਸ਼ੀਨੀਕਰਨ ਕਰਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਸੀਨਰੀ ਮਹਿੰਗੀ ਹੋਣ ਕਾਰਨ ਹਰੇਕ ਕਿਸਾਨ ਲਈ ਖਰੀਦ ਕੇ ਵਰਤਣੀ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਲੋੜੀਂਦੀ ਮਸੀਨਰੀ ਸਾਂਝੇ ਤੌਰ ਤੇ ਜਾਂ ਹਾਰਵੈਸਟਰ ਮਾਲਕ ਉਦਮੀ ਕਿਸਾਨ, ਖੇਤੀ ਮਸੀਨਰੀ ਦੇ ਕਸਟਮ ਹਾਇਰਿੰਗ ਸੈਂਟਰ ਸਥਾਪਤ ਕਰਕੇ ਕਿਸਾਨਾਂ ਨੁੰ ਕਿਰਾਏ ਤੇ ਸੇਵਾਵਾਂ ਦੇਣ ਤਾਂ ਜਿੱਥੇ ਹਾਰਵੈਸਟਰ ਮਾਲਕਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਗੰਨਾ ਕਾਸ਼ਤ ਕਾਰਾਂ ਨੂੰ ਮਸੀਨਰੀ ਵਰਤਣ ਦਾ ਮੌਕਾ ਮਿਲੇਗਾ ਜਿਸ ਨਾਲ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਨਿਰਭਰਤਾ ਘਟਾ ਕੇ ਪ੍ਰਤੀ ਏਕੜ ਆਮਦਨ ਵਧਾਈ ਜਾ ਸਕਦੀ ਹੈ।

ਸਹਾਇਕ ਖੇਤੀਬਾੜੀ ਇੰਜੀਨੀਅਰ ਅਮਨਪ੍ਰੀਤ ਸਿੰਘ ਘਈ ਅਤੇ ਇੰਜੀਨੀਅਰ ਦੀਪਕ ਕੁਮਾਰ ਨੇ ਕਿਹਾ ਕਿ ਪਿੰਡਾਂ ਵਿਚ ਕਸਟਮ ਹਾਈਰਿੰਗ ਸੈਂਟਰ ਸਥਾਪਿਤ ਕਰਕੇ ਗੰਨਾ ਕਾਸ਼ਤ ਕਾਰਾਂ ਨੂੰ ਮਸ਼ਿਨਰੀ ਵਰਤਣ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਲੋਂ ਸਮੇਮ ਅਤੇ ਸੀ ਡੀ ਪੀ ਸਕੀਮ ਤਹਿਤ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਾਬਕਾ ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋ ਨੇ ਗੰਨੇ ਦੀ ਮਸ਼ੀਨੀ ਕਰਨ ਦੀ ਮਹੱਤਤਾ ਬਾਰੇ ਅਤੇ ਵਾਈਸ ਪ੍ਰੈਜ਼ੀਡੈਂਟ ਸਤਿੰਦਰ ਜੀਤ ਸਿੰਘ ਨੇ ਗੰਨੇ ਦੀ ਟਰੇਂਚ ਵਿਧੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਦਮੀ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande