ਫਾਜ਼ਿਲਕਾ : 20 ਲੱਖ ਰੁਪਏ ਦੀ ਬੈਂਕ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ’ਤੇ ਮੁਕੱਦਮਾ
ਫਾਜ਼ਿਲਕਾ, 11 ਅਪ੍ਰੈਲ (ਹਿੰ.ਸ.)। ਥਾਣਾ ਅਰਨੀਵਾਲਾ ਪੁਲਿਸ ਨੇ ਬੈਂਕ ਨਾਲ 20 ਲੱਖ ਰੁਪਏ ਦੀ ਬੈਂਕ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਵਾਸੀ ਅਰਨੀਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ
ਫਾਜ਼ਿਲਕਾ : 20 ਲੱਖ ਰੁਪਏ ਦੀ ਬੈਂਕ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ’ਤੇ ਮੁਕੱਦਮਾ


ਫਾਜ਼ਿਲਕਾ, 11 ਅਪ੍ਰੈਲ (ਹਿੰ.ਸ.)। ਥਾਣਾ ਅਰਨੀਵਾਲਾ ਪੁਲਿਸ ਨੇ ਬੈਂਕ ਨਾਲ 20 ਲੱਖ ਰੁਪਏ ਦੀ ਬੈਂਕ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਜੀਤ ਸਿੰਘ ਵਾਸੀ ਅਰਨੀਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੇਜਰ ਸਿੰਘ ਵਾਸੀ ਅਰਨੀਵਾਲਾ ਨੇ ਆਪਣੇ ਭਰਾਵਾਂ ਜਸਵੰਤ ਸਿੰਘ ਅਤੇ ਜਗਵਿੰਦਰ ਸਿੰਘ ਵਾਸੀ ਅਰਨੀਵਾਲਾ ਦੀ ਸਾਂਝੀ ਜਗ੍ਹਾ ਤੇ ਸਾਲ 2001 ਵਿੱਚ 2 ਲੱਖ ਰੁਪਏ ਦਾ ਲੋਨ ਲਿਆ ਗਿਆ ਸੀ, ਜੋ ਅੱਜ ਤੱਕ ਪੈਂਡਿੰਗ ਚੱਲ ਰਿਹਾ ਹੈ ਅਤੇ ਕਿਸ਼ਤਾਂ ਨਹੀਂ ਭਰੀਆਂ ਗਈਆਂ।

ਜਾਂਚ ਦੌਰਾਨ ਪਟਵਾਰੀ ਰਾਕੇਸ਼ ਕੁਮਾਰ ਦੇ ਬਿਆਨਾਂ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਆੜ ਰਹਿਣ ( ਮੋਰਟਗੇਜ) ਹੁੰਦੇ ਹੋਏ ਜ਼ਮੀਨ ਦੀ ਮਾਲਕੀਅਤ ਬਦਲੀ ਨਹੀਂ ਜਾ ਸਕਦੀ ਸੀ, ਪਰ ਖਾਤਾ ਧਾਰਕ ਦੀ ਬੈਂਕ ਨੂੰ ਕਰੀਬ 20 ਲੱਖ ਰੁਪਏ ਦੀ ਦੇਣਦਾਰੀ ਹੋਣ ਦੇ ਬਾਵਜੂਦ ਉਸਨੇ ਸਾਜ਼ਿਸ਼ ਤਹਿਤ ਆੜ ਰਹਿਣ ਕੀਤੀ ਜਾਇਦਾਦ ਨੂੰ ਮਾਲਕੀਅਤ ਰਾਹੀਂ ਆਪਣੀ ਪਤਨੀ ਦੇ ਨਾਮ ਪਰ ਤਬਦੀਲ ਕਰਵਾ ਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ। ਪੁਲਿਸ ਵੱਲੋਂ ਉੱਚ ਅਧਿਕਾਰੀਆਂ ਦੀ ਅਪਰੂਵਲ ਅਤੇ ਜ਼ਿਲ੍ਹਾ ਅਟਾਰਨੀ ਦੀ ਕਾਨੂੰਨੀ ਰਾਏ ਤੋਂ ਬਾਅਦ ਤਿੰਨਾਂ ਵਿਅਕਤੀਆਂ ਤੇ ਧਾਰਾ 318(4), 61(2) ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande