ਜਗਰਾਉਂ ਮਾਰਗ ‘ਤੇ ਹਾਦਸੇ ‘ਚ ਜ਼ਖਮੀ ਕੰਡਕਟਰ ਦੀ ਮੌਤ, ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ
ਚੰਡੀਗੜ੍ਹ, 11 ਅਪ੍ਰੈਲ (ਹਿੰ.ਸ.)| ਸਿੱਧਵਾਂ ਬੇਟ–ਜਗਰਾਉਂ ਮਾਰਗ ‘ਤੇ ਦੋ ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਹਰਕਿਰਨ ਸਿੰਘ ਉਰਫ ਮਿੰਟੂ (55) ਦੀ ਅੱਜ ਲੁਧਿਆਣਾ ਦੇ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਹਾਦਸਾ ਪਿੰਡ ਸਵੱਦੀ ਕਲਾਂ ਨੇੜੇ ਵਾਪਰਿਆ ਸੀ। ਪੁਲਿਸ ਨੇ ਲਾਸ਼ ਨੂੰ
ਟੱਕਰ ਤੋਂ ਬਾਅਦ ਟਰੱਕ ਦੀ ਫੋਟੋ।


ਚੰਡੀਗੜ੍ਹ, 11 ਅਪ੍ਰੈਲ (ਹਿੰ.ਸ.)| ਸਿੱਧਵਾਂ ਬੇਟ–ਜਗਰਾਉਂ ਮਾਰਗ ‘ਤੇ ਦੋ ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਹਰਕਿਰਨ ਸਿੰਘ ਉਰਫ ਮਿੰਟੂ (55) ਦੀ ਅੱਜ ਲੁਧਿਆਣਾ ਦੇ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਹਾਦਸਾ ਪਿੰਡ ਸਵੱਦੀ ਕਲਾਂ ਨੇੜੇ ਵਾਪਰਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫਰਾਰ ਟਰੈਕਟਰ-ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਸਦਰ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪੱਤੀ ਬਾਡਾ, ਕਾਉਂਕੇ ਕਲਾਂ (ਜਗਰਾਉਂ) ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਕਿ 9 ਅਪ੍ਰੈਲ 2026 ਨੂੰ ਉਹ ਖੁਦ ਟਰੱਕ ਚਲਾ ਰਹੇ ਸਨ। ਉਨ੍ਹਾਂ ਨਾਲ ਸੁਖਦੇਵ ਸਿੰਘ ਉਰਫ ਬਿੱਲਾ ਅਤੇ ਕੰਡਕਟਰ ਹਰਕਿਰਨ ਸਿੰਘ ਉਰਫ ਮਿੰਟੂ ਵੀ ਮੌਜੂਦ ਸਨ।

ਸ਼ਾਮ ਕਰੀਬ ਪੌਣੇ ਛੇ ਵਜੇ ਜਦੋਂ ਉਹਨਾਂ ਦਾ ਟਰੱਕ ਪਿੰਡ ਸਵੱਦੀ ਖੁਰਦ ਨੇੜੇ ਮਠਾੜੂ ਵਰਕਸ਼ਾਪ ਕੋਲ ਪਹੁੰਚਿਆ ਤਾਂ ਸੜਕ ਦੇ ਖੱਬੇ ਪਾਸੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਖੜੀ ਸੀ। ਟਰਾਲੀ ਚਾਲਕ ਗੁਰਮੇਜ ਸਿੰਘ ਵਾਸੀ ਹਰੇਲਾ ਹਾਜੀ, ਜ਼ਿਲ੍ਹਾ ਫਿਰੋਜ਼ਪੁਰ ਨੇ ਬਿਨਾਂ ਦੇਖੇ ਲਾਪਰਵਾਹੀ ਨਾਲ ਅਚਾਨਕ ਟਰਾਲੀ ਸੜਕ ‘ਤੇ ਚੜ੍ਹਾ ਦਿੱਤੀ, ਜਿਸ ਨਾਲ ਟਰੱਕ ਪਿੱਛੇ ਤੋਂ ਟਕਰਾ ਗਿਆ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਇਸ ਹਾਦਸੇ ‘ਚ ਕੰਡਕਟਰ ਹਰਕਿਰਨ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦਕਿ ਦੂਜੇ ਡਰਾਈਵਰ ਸੁਖਦੇਵ ਸਿੰਘ ਉਰਫ ਬਿੱਲਾ ਨੂੰ ਹਲਕੀਆਂ ਚੋਟਾਂ ਆਈਆਂ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਹਰਕਿਰਨ ਸਿੰਘ ਨੂੰ ਪਹਿਲਾਂ ਜਗਰਾਉਂ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande