
ਹੁਸ਼ਿਆਰਪੁਰ, 11 ਅਪ੍ਰੈਲ (ਹਿੰ.ਸ.)। ਸੇਵਾ ਮੁਕਤ ਕਰਮਚਾਰੀ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਨਗਰ ਨਿਗਮ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿਚ ਸਰਪ੍ਰਸਤ ਸੰਜੀਵ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਧ ਚੜ ਕੇ ਸੇਵਾ ਮੁਕਤ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨੇ, ਡੀ.ਏ ਦੇਣਾ, ਨਵਾਂ ਸਕੇਲ ਦੇਣਾ, ਮੁੱਦਿਆਂ ਕਰਕੇ ਬਣੀ ਸੀ, ਬਣਦੇ ਸਾਰ ਹੀ ਇਹ ਆਪਣੇ ਰਾਹ ਤੋਂ ਭਟਕ ਗਈ ਹੈ, ਇਹ ਸਰਕਾਰ ਨੇ ਕਿਸੇ ਦਾ ਵੀ ਕੋਈ ਕੰਮ ਨਹੀਂ ਕੀਤਾ।
ਉਹਨਾਂ ਕਿਹਾ ਕਿ ਜਦੋਂ ਸਰਕਾਰ ਨੂੰ ਯੂਨੀਅਨਾਂ ਮੰਗ ਪੱਤਰ ਦਿੰਦੀਆਂ ਹਨ ਉੱਥੇ ਮੀਟਿੰਗ ਕਰਨ ਲਈ ਕਿਸੇ ਕੋਲ ਕੋਈ ਸਮਾਂ ਨਹੀਂ, ਜੇਕਰ ਮੁਲਾਜ਼ਮ ਰੈਲੀਆਂ ਕਰਦੇ ਹਨ ਤਾਂ ਉਹਨਾਂ ਉੱਪਰ ਅਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾਰਾ, ਲਾਠੀਚਾਰਜ ਕੀਤਾ ਜਾਂਦਾ ਹੈ, ਜਿਸ ਵਿਚ ਇਹ ਸਰਕਾਰ ਨੇ ਸਰਦਾਰਾ ਦੀਆਂ ਪੱਗੜੀਆਂ ਅਤੇ ਬੀਬੀਆਂ ਦੀਆਂ ਚੁੰਨੀਆਂ ਪੈਰਾਂ ਵਿੱਚ ਰੋਲੀਆਂ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਹੱਕ ਦੇਣ ਦੀ ਬਜਾਏ ਝੂਠਾ ਪ੍ਰਚਾਰ ਕਰਕੇ ਹਰ ਖੰਬਾ, ਹਰ ਦਰੱਖਤ ਅਤੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਆਪਣੀ ਐਡਵਰਟਾਈਜਮੈਂਟ ਦੇ ਬੋਰਡ ਲਗਾਏ ਹੋਏ ਹਨ ਜੋ ਕਿ ਅਰਬਾਂ ਦਾ ਖਰਚ ਹੈ। ਦੂਜੇ ਪਾਸੇ ਇਹ ਸਰਕਾਰ ਲੋਕਾਂ ਨੂੰ ਮੰਗਤੇ ਬਣਾਉਂਦੇ ਹੋਏ ਉਹਨਾਂ ਨੂੰ ਸਹੂਲਤਾਂ ਦੇ ਕੇ ਮੰਗਤੇ ਬਣਾ ਰਹੇ ਹਨ।
ਕੁਲਵੰਤ ਸੈਣੀ ਨੇ ਕਿਹਾ ਕਿ ਕਿਸੇ ਸਰਕਾਰ ਨੇ ਵੀ ਜੇਕਰ ਕੋਈ ਸਹੂਲਤ ਦੇਣੀ ਹੈ ਤਾਂ ਉਹ ਆਪਣੀ ਪਾਰਟੀ ਫੰਡ ਵਿਚੋਂ ਦੇਵੇ। ਹਜਾਰਾ ਦਾ ਕਰਜਾ ਲੈ ਕੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਕਿਹੜੀ ਅਕਲ ਦੀ ਗੱਲ ਹੈ। ਉਹਨਾਂ ਅੱਗੇ ਕਿਹਾ ਕਿ ਜੋ ਲੋਕ ਟੈਕਸ ਦਿੰਦੇ ਹਨ ਉਹਨਾਂ ਦੇ ਪੈਸੇ ਆਮ ਲੋਕਾਂ ਨੂੰ ਦੇ ਕੇ ਜਿੱਥੇ ਪੰਜਾਬ ਨੂੰ ਡਬੋ ਰਹੇ ਹਨ ਉੱਥੇ ਲੋਕਾਂ ਨੂੰ ਵੀ ਨਿਕੰਮੇ ਕਰ ਰਹੇ ਹਨ। ਇਸਦੇ ਕੀਤੇ ਕੰਮਾਂ ਦਾ ਸਰਕਾਰ ਨੂੰ 2027 ਵਿਚ ਪਤਾ ਲੱਗ ਜਾਵੇਗਾ। ਇਹ ਸਰਕਾਰ ਨੇ ਕਿਸੇ ਰੈਲੀ ਵਿਚ ਜਾਂਦੇ ਹੋਏ ਲੀਡਰ ਜਿਹਨਾਂ ਨੂੰ ਫੜ ਕੇ ਜੇਲ ਵਿਚ ਲਿਆਂਦਾ ਜਾਂ ਉਹਨਾਂ ਨੂੰ ਘਰ ਵਿਚ ਨਜਰਬੰਦ ਕੀਤਾ ਜਾਂਦਾ ਹੈ ਇਹ ਕਿਹੜਾ ਕਾਨੂੰਨ ਹੈ ਆਮ ਲੋਕਾਂ ਦੀ ਅਜਾਦੀ ਕਿੱਥੇ ਗਈ ਹੈ।
ਮੀਟਿੰਗ ਵਿਚ ਦਸ਼ਰਤ ਲਾਲ, ਅਸ਼ੋਕ ਕੁਮਾਰ, ਰਾਮ ਕੁਮਾਰ, ਰਵਿੰਦਰ ਕਾਕਾ, ਨਰੇਸ਼ ਕੁਮਾਰ ਡਰਾਈਵਰ, ਜੋਗਿੰਦਰ ਪਾਲ ਆਦੀਆ, ਹਰੀਸ਼ ਕੁਮਾਰ ਜੇ.ਈ, ਵਿਨੋਦ ਕੁਮਾਰ ਐਸ.ਐਫ.ਓ, ਰਮੇਸ਼ ਕੁਮਾਰ ਫਾਇਰਮੈਨ, ਸੰਜੀਵ ਕੁਮਾਰ ਸੈਨਟਰੀ ਇੰਸਪੈਕਟਰ, ਅਵਤਾਰ ਸਿੰਘ, ਏ.ਡੀ.ਐਫ.ਓ, ਨਰਿੰਦਰਪਾਲ ਸਬ ਫਾਇਰ ਅਫਸਰ, ਅਸ਼ਵਨੀ ਐਸ.ਡੀ.ਓ, ਅਸ਼ਵਨੀ ਜੇ.ਈ ਆਦਿ ਸ਼ਾਮਿਲ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ