
ਅੰਮ੍ਰਿਤਸਰ
, 12 ਅਪ੍ਰੈਲ (ਹਿੰ.ਸ.)| ਬੀਐਸਐਫ ਪੰਜਾਬ ਵੱਲੋਂ
ਰਾਸ਼ਟਰੀ ਸੁਰੱਖਿਆ ਨੂੰ ਹੋਰ
ਮਜ਼ਬੂਤ ਬਣਾਉਣ ਲਈ ਅੰਮ੍ਰਿਤਸਰ ’ਚ ਦੇਰ ਸ਼ਾਮ ਸ਼ਨੀਵਾਰ ਨੂੰ ਇੱਕ ਉੱਚ ਪੱਧਰੀ
ਰਣਨੀਤਿਕ ਵਰਕਸ਼ਾਪ ਆਯੋਜਿਤ ਕੀਤੀ
ਗਈ। ਇਸ ਵਰਕਸ਼ਾਪ
ਦਾ ਵਿਸ਼ਾ “ਆਧੁਨਿਕ
ਯੁੱਧ, ਸਰਹੱਦੀ ਪ੍ਰਬੰਧਨ ਅਤੇ
ਰਾਸ਼ਟਰੀ ਸੁਰੱਖਿਆ ਵਿੱਚ ਡਰੋਨਾਂ
ਦੀ ਬਦਲਦੀ ਭੂਮਿਕਾ”
ਰਿਹਾ। ਇਸ
ਅਹਿਮ ਸਮਾਗਮ ਵਿੱਚ ਫੌਜ,
ਕੇਂਦਰੀ ਅਰਧ-ਸੈਨਿਕ ਬਲਾਂ
(ਸੀਏਪੀਐਫਐਸ), ਰਾਜ ਪੁਲਿਸ ਅਤੇ ਵੱਖ-ਵੱਖ ਕੇਂਦਰੀ ਏਜੰਸੀਆਂ
ਦੇ ਸੀਨੀਅਰ ਅਧਿਕਾਰੀਆਂ
ਨੇ ਭਾਗ ਲਿਆ।
ਵਰਕਸ਼ਾਪ ਦੌਰਾਨ ਡਰੋਨ ਆਧਾਰਿਤ
ਨਵੇਂ ਖਤਰਿਆਂ ਅਤੇ ਉਨ੍ਹਾਂ
ਨਾਲ ਨਿਪਟਣ ਲਈ
ਪ੍ਰਭਾਵਸ਼ਾਲੀ ਰਣਨੀਤੀਆਂ ‘ਤੇ ਗਹਿਰਾਈ
ਨਾਲ ਚਰਚਾ ਕੀਤੀ
ਗਈ। ਚਰਚਾ
ਦੌਰਾਨ ਸਰਹੱਦਾਂ ‘ਤੇ ਡਰੋਨਾਂ
ਰਾਹੀਂ ਵਧ ਰਹੀ
ਤਸਕਰੀ ਅਤੇ ਨਿਗਰਾਨੀ ਦੇ
ਖਤਰੇ ਨੂੰ ਉਜਾਗਰ ਕੀਤਾ
ਗਿਆ। ਅਧਿਕਾਰੀਆਂ ਨੇ ਕਿਹਾ
ਕਿ ਇਨ੍ਹਾਂ ਚੁਣੌਤੀਆਂ
ਨਾਲ ਨਿਪਟਣ ਲਈ
ਆਧੁਨਿਕ ਡਿਟੈਕਸ਼ਨ ਸਿਸਟਮ, ਫੋਰੈਂਸਿਕ
ਸਮਰੱਥਾ ਅਤੇ ਵੱਖ-ਵੱਖ
ਏਜੰਸੀਆਂ ਵਿਚਕਾਰ ਮਜ਼ਬੂਤ ਤਾਲਮੇਲ
ਬਹੁਤ ਜ਼ਰੂਰੀ ਹੈ। ਵਰਕਸ਼ਾਪ ਵਿੱਚ ਇਹ
ਵੀ ਜ਼ੋਰ ਦਿੱਤਾ
ਗਿਆ ਕਿ ਤੇਜ਼ੀ
ਨਾਲ ਬਦਲ ਰਹੀਆਂ
ਤਕਨੀਕੀ ਚੁਣੌਤੀਆਂ ਦੇ ਮੱਦੇਨਜ਼ਰ
ਸੁਰੱਖਿਆ ਬਲਾਂ ਨੂੰ ਇਕਜੁੱਟ
ਅਤੇ ਪ੍ਰੋ-ਐਕਟਿਵ
ਰਵੱਈਏ ਨਾਲ ਕੰਮ ਕਰਨਾ
ਹੋਵੇਗਾ, ਤਾਂ ਜੋ ਸਰਹੱਦੀ
ਸੁਰੱਖਿਆ ਅਤੇ ਰਾਸ਼ਟਰੀ ਹਿਤਾਂ
ਦੀ ਪੂਰੀ ਤਰ੍ਹਾਂ
ਰੱਖਿਆ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH