
ਲੁਧਿਆਣਾ, 12 ਅਪ੍ਰੈਲ (ਹਿੰ.ਸ.)| ਲੁਧਿਆਣਾ ਪੰਚਾਇਤ ਸੰਮਤੀ
ਬਲਾਕ-2 ਨੂੰ ਨਵੀਂ ਅਗਵਾਈ
ਮਿਲ ਗਈ ਹੈ।
ਨਵੇਂ ਚੁਣੇ ਗਏ ਚੇਅਰਮੈਨ
ਦਰਸ਼ਨ ਸਿੰਘ ਮਾਹਲਾ ਅਤੇ ਵਾਈਸ ਚੇਅਰਮੈਨ
ਰਣਜੀਤ ਕੌਰ ਨੇ
ਅੱਜ ਆਪਣੇ ਅਹੁਦੇ
ਸੰਭਾਲ ਲਏ। ਅਹੁਦਾ
ਸੰਭਾਲਣ ਦੀ ਰਸਮ
ਦੌਰਾਨ ਪੰਜਾਬ ਦੇ ਕੈਬਨਿਟ
ਮੰਤਰੀ ਹਰਦੀਪ ਸਿੰਘ ਮੁੰਡੀਆ ਵਿਸ਼ੇਸ਼ ਤੌਰ
‘ਤੇ ਮੌਜੂਦ ਰਹੇ।
ਉਨ੍ਹਾਂ ਨੇ ਦੋਵਾਂ
ਅਹੁਦੇਦਾਰਾਂ ਨੂੰ ਕੁਰਸੀ ‘ਤੇ
ਬਿਠਾ ਕੇ ਅਧਿਕਾਰਿਕ
ਤੌਰ ‘ਤੇ ਚਾਰਜ
ਸੰਭਾਲਵਾਇਆ। ਇਸ ਮੌਕੇ
ਵੱਡੀ ਗਿਣਤੀ ਵਿੱਚ ਪੰਚਾਇਤਾਂ
ਦੇ ਨੁਮਾਇੰਦੇ, ਸਰਪੰਚ,
ਬਲਾਕ ਮੈਂਬਰ ਅਤੇ ਇਲਾਕਾ
ਨਿਵਾਸੀ ਹਾਜ਼ਰ ਸਨ।
ਮੀਡੀਆ
ਨਾਲ ਗੱਲਬਾਤ ਕਰਦਿਆਂ
ਮੰਤਰੀ ਮੁੰਡੀਆਂ ਨੇ ਕਿਹਾ
ਕਿ ਚੇਅਰਮੈਨ ਅਤੇ
ਵਾਈਸ ਚੇਅਰਮੈਨ ਆਪਣੇ ਤਜਰਬੇ
ਅਤੇ ਮਿਹਨਤ ਨਾਲ
ਇਲਾਕੇ ਦੇ ਵਿਕਾਸ
ਨੂੰ ਨਵੀਂ ਦਿਸ਼ਾ
ਦੇਣਗੇ। ਉਨ੍ਹਾਂ ਦੱਸਿਆ ਕਿ
ਭਗਵੰਤ ਸਿੰਘ ਮਾਨ ਦੀ ਅਗਵਾਈ
ਹੇਠ ਸਰਕਾਰ ਵੱਲੋਂ
ਹਲਕੇ ਲਈ ਵੱਡੇ
ਪੱਧਰ ‘ਤੇ ਗ੍ਰਾਂਟਾਂ
ਜਾਰੀ ਕੀਤੀਆਂ ਜਾ ਰਹੀਆਂ
ਹਨ, ਤਾਂ ਜੋ
ਵਿਕਾਸ ਕਾਰਜਾਂ ਵਿੱਚ ਕੋਈ
ਘਾਟ ਨਾ ਰਹੇ।
ਚੇਅਰਮੈਨ
ਦਰਸ਼ਨ ਸਿੰਘ ਮਾਹਲਾ ਨੇ
ਇਸ ਮੌਕੇ ਪਾਰਟੀ
ਹਾਈ ਕਮਾਂਡ ਅਤੇ
ਆਗੂਆਂ ਦਾ ਧੰਨਵਾਦ
ਕਰਦਿਆਂ ਕਿਹਾ ਕਿ ਉਹ
ਪਿੰਡਾਂ ਦੇ ਵਿਕਾਸ
ਲਈ ਵੱਡੇ ਪੱਧਰ
‘ਤੇ ਕੰਮ ਕਰਨਗੇ।
ਉਨ੍ਹਾਂ ਨੇ ਅਰਵਿੰਦਰ ਕੇਜਰੀਵਾਲ ਤੇ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਦਾ
ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ
ਕਿਹਾ ਕਿ ਆਮ
ਆਦਮੀ ਪਾਰਟੀ ਨੇ ਆਪਣੇ
ਚਾਰ ਸਾਲਾਂ ਦੇ
ਕਾਰਜਕਾਲ ਦੌਰਾਨ ਲੋਕਾਂ ਨਾਲ
ਕੀਤੇ ਵਾਅਦੇ ਪੂਰੇ ਕੀਤੇ
ਹਨ ਅਤੇ ਭਵਿੱਖ
ਵਿੱਚ ਵੀ ਵਿਕਾਸ
ਦੀ ਗਤੀ ਨੂੰ
ਜਾਰੀ ਰੱਖਿਆ ਜਾਵੇਗਾ। ਸਮਾਗਮ ਦੌਰਾਨ ਮਾਹਲਾ
ਨੇ ਸਾਰੇ ਹਾਜ਼ਰ
ਅਹੁਦੇਦਾਰਾਂ, ਆਗੂਆਂ ਅਤੇ ਵਰਕਰਾਂ
ਦਾ ਦਿਲੋਂ ਧੰਨਵਾਦ
ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH