ਅਜਨਾਲਾ ‘ਚ 255 ਸੜਕਾਂ ਦਾ ਨਵੀਨੀਕਰਨ, 194 ਕਰੋੜ ਨਾਲ ਵਿਕਾਸ ਪ੍ਰੋਜੈਕਟ ਸ਼ੁਰੂ
ਅਜਨਾਲਾ, 12 ਅਪ੍ਰੈਲ (ਹਿੰ.ਸ.)| ਹਲਕਾ ਅਜਨਾਲਾ ਵਿੱਚ ਸੜਕਾਂ ਦੇ ਵੱਡੇ ਵਿਕਾਸ ਲਈ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਹਲਕੇ ਵਿੱਚ ਕਰ
ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ।


ਅਜਨਾਲਾ, 12 ਅਪ੍ਰੈਲ (ਹਿੰ.ਸ.)| ਹਲਕਾ ਅਜਨਾਲਾ

ਵਿੱਚ ਸੜਕਾਂ ਦੇ ਵੱਡੇ

ਵਿਕਾਸ ਲਈ ਮਹੱਤਵਪੂਰਨ

ਕਦਮ ਚੁੱਕਿਆ ਗਿਆ

ਹੈ। ਆਮ ਆਦਮੀ

ਪਾਰਟੀ ਦੇ ਸੂਬਾ

ਮੁੱਖ ਬੁਲਾਰੇ, ਵਿਧਾਇਕ ਅਤੇ

ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ

ਕੀਤਾ ਕਿ ਹਲਕੇ

ਵਿੱਚ ਕਰੀਬ 480 ਕਿਲੋਮੀਟਰ ਲੰਬੀਆਂ

255 ਸੜਕਾਂ ਦਾ 194 ਕਰੋੜ ਰੁਪਏ

ਦੀ ਲਾਗਤ ਨਾਲ

ਅਪਗ੍ਰੇਡੇਸ਼ਨ ਅਤੇ ਨਵੀਨੀਕਰਨ ਕੀਤਾ

ਜਾ ਰਿਹਾ ਹੈ।

ਇਸ

ਦੇ ਨਾਲ ਹੀ,

ਸਰਹੱਦੀ ਪਿੰਡ ਸਿੰਘੋਕੇ ਵਿਖੇ

15.88 ਕਰੋੜ ਰੁਪਏ ਦੀ ਲਾਗਤ

ਨਾਲ 14.80 ਕਿਲੋਮੀਟਰ ਲੰਬੀ ਪਿੰਡਾਂ

ਨੂੰ ਜੋੜਣ ਵਾਲੀ

ਸੜਕ ਦਾ ਨੀਂਹ

ਪੱਥਰ ਵੀ ਰੱਖਿਆ

ਗਿਆ। ਇਹ ਸੜਕ

ਵਾਇਆ ਥੋਬਾ ਰਾਹੀਂ ਦਰਜਨਾਂ

ਪਿੰਡਾਂ ਨੂੰ ਜੋੜੇਗੀ, ਜਿਸ

ਨਾਲ ਲੋਕਾਂ ਨੂੰ

ਆਵਾਜਾਈ ਵਿੱਚ ਵੱਡੀ ਸੁਵਿਧਾ

ਮਿਲੇਗੀ।

ਧਾਲੀਵਾਲ

ਨੇ ਦੱਸਿਆ ਕਿ

ਭਾਰਤ-ਪਾਕਿਸਤਾਨ ਸਰਹੱਦ ਨੇੜੇ

ਘੋਹਨੇਵਾਲਾ ਤੋਂ ਗੁਲਗੜ ਤੱਕ

67.59 ਕਰੋੜ ਰੁਪਏ ਦੀ ਲਾਗਤ

ਨਾਲ 40 ਕਿਲੋਮੀਟਰ ਲੰਬੇ ਧੁੱਸੀ

ਬੰਨ੍ਹ ‘ਤੇ ਸੜਕ

ਦਾ ਨਿਰਮਾਣ ਵੀ

ਜਾਰੀ ਹੈ। ਇਹ ਪ੍ਰੋਜੈਕਟ

ਸਰਹੱਦੀ ਇਲਾਕਿਆਂ ਦੇ ਵਿਕਾਸ

ਲਈ ਇਤਿਹਾਸਕ ਮੀਲ

ਪੱਥਰ ਸਾਬਤ ਹੋਵੇਗਾ ਅਤੇ

ਇਸ ਨਾਲ ਵਿਦਿਆਰਥੀਆਂ,

ਕਿਸਾਨਾਂ ਅਤੇ ਬੀਐਸਐਫ ਜਵਾਨਾਂ

ਨੂੰ ਵੱਡੀ ਸਹੂਲਤ

ਮਿਲੇਗੀ।

ਉਨ੍ਹਾਂ

ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ

ਸਰਕਾਰ ਵੱਲੋਂ ਚਾਲੂ ਵਿੱਤੀ

ਸਾਲ ਦੌਰਾਨ 40 ਹਜ਼ਾਰ

ਕਿਲੋਮੀਟਰ ਪੇਂਡੂ ਸੜਕਾਂ ਦਾ

ਨਿਰਮਾਣ 4600 ਕਰੋੜ ਰੁਪਏ ਦੀ

ਲਾਗਤ ਨਾਲ ਕੀਤਾ ਜਾਵੇਗਾ।

ਪਹਿਲੇ ਪੜਾਅ ਵਿੱਚ 19 ਹਜ਼ਾਰ

ਕਿਲੋਮੀਟਰ ਲਿੰਕ ਸੜਕਾਂ ਨੂੰ

10 ਫੁੱਟ ਤੋਂ 18 ਫੁੱਟ ਤੱਕ

ਚੌੜਾ ਕਰਨ ਦਾ ਕੰਮ

ਵੀ ਮੁਕੰਮਲ ਕੀਤਾ

ਜਾ ਚੁੱਕਾ ਹੈ।

ਧਾਲੀਵਾਲ

ਨੇ ਇਹ ਵੀ

ਕਿਹਾ ਕਿ ਪਿਛਲੇ

15 ਸਾਲਾਂ ਤੋਂ ਖਰਾਬ ਹਾਲਤ

ਵਿੱਚ ਰਹੀਆਂ ਅਜਨਾਲਾ ਤੋਂ

ਅੰਮ੍ਰਿਤਸਰ, ਚੋਗਾਵਾਂ, ਫਤਹਿਗੜ ਚੂੜੀਆਂ

ਅਤੇ ਡੇਰਾ ਬਾਬਾ

ਨਾਨਕ ਨੂੰ ਜਾਣ ਵਾਲੀਆਂ

ਸੜਕਾਂ ਦਾ ਨਿਰਮਾਣ

ਵੀ ਤੇਜ਼ੀ ਨਾਲ

ਹੋ ਰਿਹਾ ਹੈ। ਇਸ

ਤੋਂ ਇਲਾਵਾ, ਸਰਕਾਰੀ

ਸਕੂਲਾਂ ਦੇ ਵਿਕਾਸ

ਲਈ 20 ਕਰੋੜ ਰੁਪਏ ਦੀ

ਗ੍ਰਾਂਟ ਜਾਰੀ ਕੀਤੀ ਗਈ

ਹੈ, ਜਿਸ ਨਾਲ

ਆਧੁਨਿਕ ਕਲਾਸਰੂਮ, ਲੈਬਾਂ ਅਤੇ

ਹੋਰ ਸਹੂਲਤਾਂ ਮੁਹੱਈਆ

ਕਰਵਾਈਆਂ ਜਾ ਰਹੀਆਂ

ਹਨ, ਤਾਂ ਜੋ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ

ਵਿੱਚ ਭਰੋਸਾ ਵਧੇ। ਇਸ ਮੌਕੇ

ਵੱਖ-ਵੱਖ ਪਿੰਡਾਂ

ਅਤੇ ਸ਼ਹਿਰੀ ਇਲਾਕਿਆਂ

ਵਿੱਚ ਜਨ ਸੰਵਾਦ

ਸਮਾਗਮ ਵੀ ਕਰਵਾਏ

ਗਏ, ਜਿੱਥੇ ਵੱਡੀ

ਗਿਣਤੀ ਵਿੱਚ ਆਗੂਆਂ ਅਤੇ

ਵਲੰਟੀਅਰਾਂ ਨੇ ਹਿੱਸਾ

ਲਿਆ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande