ਹਰਿਆਣਾ ਦੀ ਮੰਡੀਆਂ ਵਿੱਚ ਹੁਣ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ
ਹੁਣ ਤੱਕ ਲਗਭਗ 2.44 ਲੱਖ ਕਿਸਾਨਾਂ ਦਾ 30.90 ਲੱਖ ਮੀਟ੍ਰਿਕ ਟਨ ਕਣਕ ਤਹਿਤ ਬਾਇਓਮੈਟ੍ਰਿਕ ਤਸਦੀਕ
ਹਰਿਆਣਾ ਦੀ ਮੰਡੀ ’ਚ ਕਣਕ ਦੀ ਆਮਦ।


ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)| ਹਰਿਆਣਾ ਵਿੱਚ ਰਬੀ ਖਰੀਦ ਸੀਜ਼ਨ 2026-27 ਤਹਿਤ ਸੂਬੇ ਭਰ ਦੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਫਲਤਾਪੂਰਵਕ ਸਰੋਂ ਅਤੇ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਪਿਛਲੇ ਸਾਲ ਦੀ ਤੁਲਣਾ ਵਿੱਚ ਇਸ ਸਾਲ ਰਬੀ ਖਰੀਦ 2026-27 ਦੌਰਾਨ 12 ਅਪ੍ਰੈਲ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਲਗਭਗ 2.44 ਲੱਖ ਕਿਸਾਨਾਂ ਦਾ 30.90 ਲੱਖ ਮੀਟ੍ਰਿਕ ਟਨ ਕਣਕ ਤਹਿਤ ਬਾਇਓਮੈਟ੍ਰਿਕ ਤਸਦੀਕ ਹੋ ਚੁੱਕਾ ਹੈ। 10.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਲਗਭਗ 188 ਕਰੋੜ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਟ੍ਰਾਂਸਫਰ ਹੋ ਚੁੱਕੀ ਹੈ।

ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਰਾਜ ਵਿੱਚ ਰਬੀ ਖਰੀਦ ਸੀਜਨ 2026-27 ਦੌਰਾਨ ਸਰੋਂ ਦੀ ਖਰੀਦ 28 ਮਾਰਚ 2026 ਅਤੇ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਭਾਰਤ ਸਰਕਾਰ ਵੱਲੋਂ ਸਰੋਂ ਅਤੇ ਕਣਕ ਦੀ ਘੱਟੋ ਘੱਟ ਸਹਾਇਕ ਮੁੱਲ ਕ੍ਰਮਵਾਰ: 6200 ਅਤੇ 2585 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ। ਰਾਜ ਵਿੱਚ ਸਰੋਂ ਦੀ ਖਰੀਦ ਲਈ 112 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ ਅਤੇ ਕਣਕ ਦੀ ਖਰੀਦ ਲਈ 416 ਮੰਡੀਆਂ ਅਤੇ ਖਰੀਦ ਕੇਂਦਰ ਦੇ ਇਲਾਵਾ 264 ਵੱਧ ਖਰੀਦ ਸਥਾਨ ਵੀ ਖੋਲੇ ਗਏ ਹਨ। ਰਾਜ ਵਿੱਚ ਸਰੋਂ ਦੀ ਖਰੀਦ ਹੈਫੇਡ ਅਤੇ ਕਣਕ ਦੀ ਖਰੀਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਹੈਫੇਡ, ਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ ਕੀਤੀ ਜਾ ਰਹੀ ਹੈ।

ਰਾਜ ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਰਬੀ ਖਰੀਦ ਸੀਜ਼ਨ 2025-2026 ਦੌਰਾਨ 12 2025 ਤੱਕ ਰਾਜਭਰ ਦੀ ਮੰਡੀਆਂ ਵਿੱਚ ਲਗਭਗ 20.39 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ ਲਗਭਗ 10.47 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ ਸੀ ਅਤੇ 174.39 ਕਰੋੜ ਰਕਮ ਦਾ ਭੁਗਤਾਨ ਕਿਸਾਨਾਂ ਨੂੰ ਕੀਤਾ ਗਿਆ ਸੀ।

ਸਰਕਾਰ ਵੱਲੋਂ ਰਾਜ ਦੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਦੇ ਬਾਇਓਮੈਟ੍ਰਿਕ ਤਸਦੀਕ ਤਹਿਤ 1281 ਮਸ਼ੀਨਾਂ, 407 ਅੱਖ ਦੀ ਪੁਤਲੀ ਦੀ ਪਹਿਚਾਣ ਮਸ਼ੀਨ ਸਥਾਪਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੇਰੀ ਫਸਲ ਮੇਰਾ ਬਿਊਰਾ 'ਤੇ ਰਜਿਸਟਰਡ ਕਿਸਾਨ ਖੁਦ ਅਤੇ ਉਸ ਵੱਲੋਂ ਨਾਮਜਦ ਪ੍ਰਤੀਨਿਧੀਆਂ ਵਿੱਚੋਂ ਕੋਈ ਵੀ ਇੱਕ ਵਿਅਕਤੀ, ਮੰਡੀ ਵਿੱਚ ਆਉਣ ਦੇ ਬਾਅਦ ਆਪਣਾ ਬਾਇਓਮੈਟ੍ਰਿਕ ਤਸਦੀਕ ਕਰਦੇ ਹੋਏ ਫਸਲ ਵੇਚ ਸਕਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande