ਹਰਿਆਣਾ ਵਿੱਚ ਨਿਗਮ ਤੇ ਪੰਚਾਇਤੀ ਉਪਚੋਣਾਂ ਦਾ ਐਲਾਨ, 10 ਮਈ ਨੂੰ ਵੋਟਿੰਗ
ਪੰਚਕੂਲਾ, 13 ਅਪ੍ਰੈਲ (ਹਿੰ.ਸ.)| ਹਰਿਆਣਾ ਵਿੱਚ ਨਗਰ ਨਿਕਾਇਆਂ ਅਤੇ ਪੰਚਾਇਤੀ ਉਪਚੋਣਾਂ ਦਾ ਐਲਾਨ ਕਰਦਿਆਂ ਰਾਜ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਡਾ. ਭੀਮ ਰਾਵ ਅੰਬੇਡਕਰ ਦੀ ਜਨਮ ਜਯੰਤੀ ਅਤੇ ਵਿਸਾਖੀ ਦੀਆਂ ਵਧ
ਹਰਿਆਣਾ ਦੇ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਜਾਣਕਾਰੀ ਦਿੰਦੇ ਹੋਏ।


ਪੰਚਕੂਲਾ, 13 ਅਪ੍ਰੈਲ (ਹਿੰ.ਸ.)| ਹਰਿਆਣਾ ਵਿੱਚ ਨਗਰ ਨਿਕਾਇਆਂ ਅਤੇ ਪੰਚਾਇਤੀ ਉਪਚੋਣਾਂ ਦਾ ਐਲਾਨ ਕਰਦਿਆਂ ਰਾਜ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਡਾ. ਭੀਮ ਰਾਵ ਅੰਬੇਡਕਰ ਦੀ ਜਨਮ ਜਯੰਤੀ ਅਤੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਨਗਰ ਨਿਕਾਇ ਚੋਣਾਂ ਲਈ ਨਾਮਜ਼ਦਗੀਆਂ 21 ਤੋਂ 25 ਅਪ੍ਰੈਲ ਤੱਕ ਭਰੀਆਂ ਜਾਣਗੀਆਂ, 27 ਅਪ੍ਰੈਲ ਨੂੰ ਜਾਂਚ ਹੋਵੇਗੀ ਅਤੇ 28 ਅਪ੍ਰੈਲ ਨੂੰ ਨਾਮ ਵਾਪਸੀ ਅਤੇ ਚੋਣ ਚਿੰਨ੍ਹ ਵੰਡਣ ਤੋਂ ਬਾਅਦ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਵੋਟਿੰਗ 10 ਮਈ 2026 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ, ਜਦਕਿ ਲੋੜ ਪੈਣ 'ਤੇ 12 ਮਈ ਨੂੰ ਦੁਬਾਰਾ ਵੋਟਿੰਗ ਕਰਵਾਈ ਜਾਵੇਗੀ ਅਤੇ 13 ਮਈ ਨੂੰ ਮਤਗਣਨਾ ਹੋਵੇਗੀ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪੱਧਰ 'ਤੇ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਵਿੱਚ ਮੇਅਰ ਅਤੇ ਸਾਰੇ ਵਾਰਡਾਂ ਲਈ ਚੋਣਾਂ ਹੋਣਗੀਆਂ। ਨਗਰ ਪਰਿਸ਼ਦਾਂ ਵਿੱਚ ਰੋਹਤਕ, ਧਾਰੂਹੇੜਾ (ਰੇਵਾਡੀ) ਅਤੇ ਉਕਲਾਨਾ (ਹਿਸਾਰ) ਸ਼ਾਮਲ ਹਨ, ਜਦਕਿ ਨਗਰ ਪਾਲਿਕਾਵਾਂ ਵਿੱਚ ਟੋਹਾਣਾ, ਝੱਜਰ, ਰਾਜੌਂਦ, ਤਰਾਵੜੀ, ਸਢੌਰਾ ਅਤੇ ਕਨੀਨਾ ਦੇ ਚੁਣੇ ਹੋਏ ਵਾਰਡਾਂ ਵਿੱਚ ਵੋਟਿੰਗ ਹੋਵੇਗੀ। ਇਸਦੇ ਨਾਲ ਹੀ ਰਾਜ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਦੇ 528 ਅਹੁਦਿਆਂ ਜਿਨ੍ਹਾਂ ਵਿੱਚ 485 ਪੰਚ, 29 ਸਰਪੰਚ, 12 ਪੰਚਾਇਤ ਸਮਿਤੀ ਮੈਂਬਰ ਅਤੇ 2 ਜ਼ਿਲ੍ਹਾ ਪਰਿਸ਼ਦ ਮੈਂਬਰ ਦੀ ਵੀ ਉਪਚੋਣਾਂ ਕਰਵਾਈਆਂ ਜਾਣਗੀਆਂ।

ਚੋਣ ਆਯੋਗ ਦੇ ਮੁਤਾਬਕ ਸਾਰੀਆਂ ਚੋਣਾਂ ਈਵੀਐਮ ਰਾਹੀਂ ਹੋਣਗੀਆਂ ਅਤੇ ਵੋਟਰਾਂ ਨੂੰ ਨੋਟਾ ਦਾ ਵਿਕਲਪ ਵੀ ਮਿਲੇਗਾ। 13 ਅਪ੍ਰੈਲ 2026 ਤੋਂ ਸੰਬੰਧਿਤ ਇਲਾਕਿਆਂ ਵਿੱਚ ਆਦਰਸ਼ ਚੋਣ ਆਚਾਰ ਸੰਹਿਤਾ ਲਾਗੂ ਹੋ ਚੁੱਕੀ ਹੈ। ਉਮੀਦਵਾਰਾਂ ਲਈ ਚੋਣ ਖਰਚ ਦੀ ਸੀਮਾ, ਸ਼ੈੱਖਿਕ ਯੋਗਤਾ ਅਤੇ ਸੁਰੱਖਿਆ ਜਮ੍ਹਾਂ ਰਕਮ ਨਿਰਧਾਰਤ ਕੀਤੀ ਗਈ ਹੈ, ਜਦਕਿ ਆਪਰਾਧਿਕ ਮਾਮਲਿਆਂ ਵਾਲੇ ਉਮੀਦਵਾਰਾਂ ਨੂੰ ਆਪਣੀ ਜਾਣਕਾਰੀ ਜਨਤਕ ਕਰਨੀ ਲਾਜ਼ਮੀ ਹੋਵੇਗੀ। ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਯਕੀਨੀ ਬਣਾਉਣ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ। ਚੋਣ ਆਯੋਗ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਭੇਦਭਾਵ ਦੇ ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਪਾਓਣ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande