ਬਠਿੰਡਾ ਕੇਂਦਰੀ ਜੇਲ ਵਿੱਚ ਡਿਊਟੀ ਦੌਰਾਨ ਸੀਆਰਪੀਐਫ ਜਵਾਨ ਕੋਲੋਂ ਨਸ਼ੀਲਾ ਪਦਾਰਥ ਬਰਾਮਦ, ਮਾਮਲਾ ਦਰਜ
ਬਠਿੰਡਾ, 13 ਅਪ੍ਰੈਲ (ਹਿੰ.ਸ.)| ਹਾਈ ਸਕਿਉਰਟੀ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਿਊਟੀ ‘ਤੇ ਜਾ ਰਹੇ ਸੀਆਰਪੀਐਫ ਦੇ ਇੱਕ ਜਵਾਨ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਕੈਂਟ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਕੈਂਟ ਦੇ ਐਸਐਚਓ ਰਘਵੀਰ ਸਿੰਘ।

ਬਠਿੰਡਾ, 13 ਅਪ੍ਰੈਲ (ਹਿੰ.ਸ.)| ਹਾਈ ਸਕਿਉਰਟੀ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਿਊਟੀ ‘ਤੇ ਜਾ ਰਹੇ ਸੀਆਰਪੀਐਫ ਦੇ ਇੱਕ ਜਵਾਨ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਇਸ ਸਬੰਧੀ ਥਾਣਾ ਕੈਂਟ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ, ਜੇਲ ਸੁਪਰਡੈਂਟ ਵੱਲੋਂ ਚੌਂਕੀ ਜੇਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਇੱਕ ਸੀਆਰਪੀਐਫ ਜਵਾਨ, ਜੋ ਜੇਲ ਅੰਦਰ ਡਿਊਟੀ ਲਈ ਜਾ ਰਿਹਾ ਸੀ, ਦੀ ਡਿਓੜੀ ‘ਤੇ ਰੁਟੀਨ ਤਲਾਸ਼ੀ ਦੌਰਾਨ ਜਾਂਚ ਕੀਤੀ ਗਈ। ਤਲਾਸ਼ੀ ਦੌਰਾਨ ਉਸਦੇ ਕੋਲੋਂ 158 ਗ੍ਰਾਮ ਜਰਦਾ ਅਤੇ ਇੱਕ ਸਿਗਰਟਾਂ ਦਾ ਪੈਕਟ ਬਰਾਮਦ ਹੋਇਆ। ਇਸ ਤੋਂ ਬਾਅਦ, ਜੇਲ ਪ੍ਰਸ਼ਾਸਨ ਦੇ ਕਹਿਣ ‘ਤੇ ਪੁਲਿਸ ਵੱਲੋਂ ਜਵਾਨ ਦੇ ਬੈਰਕ ਦੀ ਵੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਦੌਰਾਨ 23.9 ਗ੍ਰਾਮ ਅਫੀਮ ਵੀ ਬਰਾਮਦ ਕੀਤੀ ਗਈ।

ਥਾਣਾ ਕੈਂਟ ਦੇ ਐਸਐਚਓ ਰਘਵੀਰ ਸਿੰਘ ਨੇ ਦੱਸਿਆ ਕਿ ਬਰਾਮਦਗੀ ਦੇ ਆਧਾਰ ‘ਤੇ ਉਕਤ ਜਵਾਨ ਖ਼ਿਲਾਫ਼ ਨਸ਼ੀਲੇ ਪਦਾਰਥਾਂ ਸਬੰਧੀ ਕਾਨੂੰਨੀ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਵਾਨ ਇਹ ਨਸ਼ੀਲਾ ਸਮਾਨ ਜੇਲ ਅੰਦਰ ਕਿਸ ਉਦੇਸ਼ ਨਾਲ ਲੈ ਕੇ ਜਾ ਰਿਹਾ ਸੀ ਅਤੇ ਕੀ ਇਸ ਮਾਮਲੇ ਵਿੱਚ ਹੋਰ ਕੋਈ ਵਿਅਕਤੀ ਵੀ ਸ਼ਾਮਲ ਹੈ। ਜੇਲ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦੀ ਗੱਲ ਵੀ ਕਹੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH

 rajesh pande