ਅੱਪਡੇਟ-ਹਰਿਆਣਾ ਵਿੱਚ ਨਗਰ ਨਿਗਮ ਅਤੇ ਪੰਚਾਇਤ ਚੋਣਾਂ ਦਾ ਐਲਾਨ, 10 ਮਈ ਨੁੰ ਹੋਵੇਗਾ ਚੋਣ : ਦੇਵਿੰਦਰ ਸਿੰਘ ਕਲਿਆਣ
ਸਬੰਧਿਤ ਖੇਤਰਾਂ ਵਿੱਚ ਚੋਣ ਜਾਬਤਾ ਲਾਗੂ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਦੀ 528 ਸੀਟਾਂ 'ਤੇ ਜਿਮਨੀ ਚੋਣ ਦਾ ਐਲਾਨ
ਹਰਿਆਣਾ ਦੇ ਚੋਣ ਕਮਿਸ਼ਨਰ ਦੇਵੇਂਦਰ ਸਿੰਘ ਕਲਿਆਣ ਜਾਣਕਾਰੀ ਦਿੰਦੇ ਹੋਏ।


ਚੰਡੀਗੜ੍ਹ, 13 ਅਪ੍ਰੈਲ (ਹਿੰ.ਸ.)| ਹਰਿਆਣਾ ਰਾਜ ਚੋਣ ਕਮਿਸ਼ਨਰ ਦੇਵਿੰਦਰ ਸਿੰਘ ਕਲਿਆਣ ਨੇ ਅੱਜ ਪੰਚਕੂਲਾ ਸਥਿਤ ਰਾਜ ਚੋਣ ਕਮਿਸ਼ਨ ਦੇ ਦਫਤਰ ਵਿੱਚ ਨਗਰ ਨਿਗਮਾਂ ਅਤੇ ਪੰਚਾਇਤੀ ਰਾਜ ਅਦਾਰਿਆਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ, ਜਿਸ ਦੇ ਨਾਲ ਹੀ ਸਬੰਧਿਤ ਖੇਤਰਾਂ ਵਿੱਚ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ।

ਇਸ ਐਲਾਨ ਅਨੁਸਾਰ, ਅੰਬਾਲਾ, ਪੰਚਕੂਲਾ ਅਤੇ ਸੋਨੀਪਤ ਨਗਰ ਨਿਗਮਾਂ ਦੇ ਮੇਅਰਾਂ ਅਤੇ ਪਾਰਸ਼ਦਾਂ ਦੇ ਨਾਲ -ਨਾਲ ਰਿਵਾੜੀ ਨਗਰ ਪਰਿਸ਼ਦ ਅਤੇ ਸਾਂਪਲਾ, ਧਾਰੂਹੇੜਾ ਅਤੇ ਉਕਲਾਨਾ ਨਗਰ ਪਾਲਿਕਾਵਾਂ ਦੇ ਚੇਅਰਮੈਨਾਂ ਤੇ ਸਾਰੇ ਵਾਰਡਾਂ ਦੇ ਮੈਂਬਰਾਂ ਦੇ ਲਈ ਆਮ ਚੋਣ ਕਰਾਏ ਜਾਣਗੇ।

ਨਾਲ ਹੀ ਟੋਹਾਨਾ, ਝੱਜਰ, ਰਾਜੌਂਦ, ਤਲਵੰਡੀ, ਕਨੀਨਾ ਅਤੇ ਸਢੌਰਾ ਦੀ ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਦੇ ਵੱਖ-ਵੱਖ ਵਾਰਡਾਂ ਦੀ 6 ਖਾਲੀ ਸੀਟਾਂ 'ਤੇ ਮੈਂਬਰਾਂ ਦੇ ਲਈ ਜਿਮਨੀ ਚੋਣ ਵੀ ਸਪੰਨ ਹੋਣਗੇ।

ਪੰਚਾਇਤੀ ਰਾਜ ਅਦਾਰਿਆਂ ਦੇ ਤਹਿਤ ਹਿਸਾਰ ਦੇ ਪਿੰਡ ਪੰਚਾਇਤ ਮੰਡੀ ਆਦਮਪੁਰ ਅਤੇ ਜਵਾਹਰ ਨਗਰ ਅਤੇ ਕੈਥਲ ਦੇ ਗੋਵਿੰਦਪੁਰਾ ਅਤੇ ਪੋਲੜ ਵਿੱਚ ਆਮ ਚੋਣ ਹੋਣਗੇ, ਜਦੋਂ ਕਿ ਸੂਬੇ ਦੀ ਹੋਰ 528 ਖਾਲੀ ਸੀਟਾਂ (ਪੰਚ, ਸਰਪੰਚ, ਪੰਚਾਇਤ ਕਮੇਟੀ ਅਤੇ ਜਿਲ੍ਹਾ ਪਰਿਸ਼ਦ) 'ਤੇ ਨਗਰ ਨਿਗਮ ਅਤੇ ਪੰਚਾਇਤ ਖੇਤਰਾਂ ਵਿੱਚ ਚੋਣ ਜਾਬਤਾ 13 ਅਪ੍ਰੈਲ, 2026 ਤੋਂ ਤੁਰੰਤ ਪ੍ਰਭਾਵੀ ਹੋ ਗਈ ਹੈ, ਜਿਸ ਦੇ ਤਹਿਤ ਚੋਣ ਪ੍ਰਕ੍ਰਿਆ ਪੂਰੀ ਹੋਣ ਤੱਕ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਚੋਣ ਪ੍ਰੋਗਰਾਮ ਅਨੁਸਾਰ, ਨਾਮਜਦਗੀ ਲਈ ਰਿਟਰਨਿੰਗ ਆਫਿਸਰ ਵੱਲੋਂ ਨੋਟਿਸ 15 ਅਪ੍ਰੈਲ, 2026 ਨੂੰ ਜਾਰੀ ਕੀਤਾ ਜਾਵੇਗਾ ਅਤੇ ਉਮੀਦਵਾਰ 21 ਅਪ੍ਰੈਲ ਤੋਂ 25 ਅਪ੍ਰੈਲ, 2026 ਦੇ ਵਿੱਚ ਸਵੇਰੇ 1 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੀ ਨਾਮਜਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜਦਗੀ ਪੱਤਰਾਂ ਦੀ ਜਾਂਚ 27 ਅਪ੍ਰੈਲ ਨੂੰ ਕੀਤੀ ਜਾਵੇਗੀ ਅਤੇ ਉਮੀਦਵਾਰ 28 ਅਪ੍ਰੈਲ, 2026 ਨੂੰ ਦੁਪਹਿਰ 3 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦੇ ਹਨ, ਜਿਸ ਦੇ ਤੁਰੰਤ ਬਾਅਦ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਅਲਾਟ ਕਰ ਦਿੱਤੇ ਜਾਣਗੇ।

ਇੰਨ੍ਹਾਂ ਸਾਰੇ ਅਹੁਦਿਆਂ ਲਈ ਚੋਣ 10 ਮਈ, 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਨਗਰ ਨਿਗਮਾਂ ਦੇ ਵੋਟਾਂ ਦੀ ਗਿਣਤੀ 13 ਮਈ ਨੂੰ ਸਵੇਰੇ 8 ਵਜੇ ਤੋਂ ਨਿਰਧਾਰਿਤ ਕੇਂਦਰਾਂ 'ਤੇ ਸ਼ੁਰੂ ਹੋਵੇਗੀ, ਜਦੋਂ ਕਿ ਪੰਚਾਹਿਤੀ ਰਾਜ ਅਦਾਰਿਆਂ ਲਈ ਵੋਟ ਗਿਣਤੀ ਚੋਣ ਖਤਮ ਹੋਣ ਦੇ ਤੁਰੰਤ ਬਾਅਦ ਜਾਂ ਜਰੂਰਤ ਅਨੁਸਾਰ 12 ਮਈ ਨੂੰ ਮੁੜ ਚੋਣ ਦੇ ਹਾਲਾਤ ਵਿੱਚ ਸਪੰਨ ਕੀਤੀ ਜਾਵੇਗੀ।

ਵਿਦਿਅਕ ਯੋਗਤਾ ਦੇ ਮਾਨਦੰਡਾਂ ਨੂੰ ਸਪਸ਼ਟ ਕਰਦੇ ਹੋਏ ਕਮਿਸ਼ਨ ਨੇ ਦਸਿਆ ਕਿ ਨਗਰ ਨਿਗਮ ਮੇਅਰ ਅਤੇ ਨਗਰ ਪਰਿਸ਼ਦ/ਪਾਲਿਕਾ ਚੇਅਰਮੈਨ ਅਹੁਦੇ ਲਈ ਗੈਰ-ਰਾਖਵਾਂ ਅਤੇ ਪਿਛੜਾ ਵਰਗ ਦੇ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜਰੂਰੀ ਹੈ, ਜਦੋਂ ਕਿ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਇਹ ਯੋਗਤਾ 8ਵੀਂ ਪਾਸ ਰੱਖੀ ਗਈ ਹੈ।

ਪੰਚਾਇਤੀ ਰਾਜ ਅਦਾਰਿਆਂ ਵਿੱਚ ਪੰਚ, ਸਰਪੰਚ ਅਤੇ ਮੈਂਬਰ ਅਹੁਦੇ ਤਹਿਤ ਆਮ ਸ਼੍ਰੇਣੀ ਲਈ 10ਵੀਂ ਪਾਸ ਹੋਣਾ ਜਰੂਰੀ ਹੈ, ਜਦੋਂ ਕਿ ਮਹਿਲਾਵਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ 8ਵੀਂ ਪਾਸ ਦੀ ਯੋਗਤਾ ਤੈਅ ਕੀਤੀ ਗਈ ਹੈ। ਵਿਸ਼ੇਸ਼ ਰੂਪ ਨਾਲ, ਅਨੁਸੂਚਿਤ ਜਾਤੀ ਦੀ ਉਨ੍ਹਾਂ ਮਹਿਲਾ ਉਮੀਦਵਾਰਾਂ ਦੇ ਲਈ, ਜੋ ਪੰਚ (ਮੈਂਬਰ ਪਿੰਡ ਪੰਚਾਇਤ), ਨਗਰ ਪਰਿਸ਼ਦ/ਪਾਲਿਕਾ ਅਤੇ ਨਿਗਮ ਦੀ ਮੈਂਬਰ ਦਾ ਚੋਣ ਲੜਨਾ ਚਾਹੁੰਦੀ ਹੈ, ਘੱਟੋ ਘੱਟ ਵਿਦਿਅਕ ਯੋਗਤਾ 5ਵੀਂ ਪਾਸ ਨਿਰਧਾਰਿਤ ਕੀਤੀ ਗਈ ਹੈ।

ਇਸ ਤੋਂ ਇਲਾਵਾ, ਚੋਣ ਲੜਨ ਵਾਲੇ ਉਮੀਦਵਾਰਾਂ ਲਈ ਖਰਚ ਦੀ ਸੀਮਾ ਵੀ ਤੈਅ ਕੀਤੀ ਗਈ ਹੈ, ਜਿਸ ਵਿੱਚ ਨਗਰ ਨਿਗਮ ਮੇਅਰ ਲਈ ਵੱਧ ਤੋਂ ਵੱਧ 30 ਲੱਖ ਰੁਪਏ ਅਤੇ ਮੈਂਬਰਾਂ ਲਈ 7.50 ਲੱਖ ਰੁਪਏ ਨਿਰਧਾਰਿਤ ਹਨ। ਪੰਚਾਇਤੀ ਰਾਜ ਵਿੱਚ ਸਰਪੰਚ ਲਈ ਇਹ ਸੀਮਾ 2 ਲੱਖ ਰੁਪਏ ਅਤੇ ਜਿਲ੍ਹਾ ਪਰਿਸ਼ਦ ਮੈਂਬਰ ਲਈ 6 ਲੱਖ ਰੁਪਏ ਰੱਖੀ ਗਈ ਹੈ। ਸਾਰੇ ਉਮੀਦਵਾਰਾਂ ਨੂੰ ਚੋਣ ਨਤੀਜੇ ਦੇ 30 ਦਿਨਾਂ ਦੇ ਅੰਦਰ ਆਪਣੇ ਖਰਚ ਦਾ ਬਿਊਰਾ ਜਮ੍ਹਾ ਕਰਾਨਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਅਗਾਮੀ ਚੋਣਾਂ ਲਈ ਅਯੋਗ ਐਲਾਨ ਕੀਤਾ ਜਾ ਸਕਦਾ ਹੈ।

ਚੋਣ ਵਿੱਚ ਈਵੀਐਮ ਦੀ ਵਰਤੋ ਕੀਤੀ ਜਾਵੇਗੀ, ਜਿਸ ਵਿੱਚ ਮੇਅਰ ਅਤੇ ਚੇਅਰਮੈਨ ਦੇ ਲਈ ਗੁਲਾਬੀ ਰੰਗ ਦਾ ਮੱਤਪੱਤਰ ਅਤੇ ਮੈਂਬਰਾਂ ਲਈ ਚਿੱਟੇ ਰੰਗ ਦਾ ਮੱਤਪੱਤਰ ਹੋਵੇਗਾ, ਜਿਸ 'ਤੇ ਉਮੀਦਵਾਰ ਦੀ ਫੋਟੋ ਵੀ ਦਰਜ ਹੋਵੇਗੀ।

ਵੋਟਰਾਂ ਨੂੰ ਨੋਟਾ ਦਾ ਵਿਕਲਪ ਵੀ ਦਿੱਤਾ ਜਾਵੇਗਾ। ਕਮਿਸ਼ਨ ਨੇ ਸੁਤੰਤਰ ਅਤੇ ਨਿਰਪੱਖ ਚੋਣ ਯਕੀਨੀ ਕਰਨ ਲਈ ਭਾਰੀ ਪੁਲਿਸ ਫੋਰਸ ਅਤੇ ਸੀਨੀਅਰ ਅਧਿਕਾਰੀਆਂ ਨੂੰ ਆਬਜਰਵਰ ਵਜੋ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਸੂਬੇ ਦੇ ਵੋਟਰਾਂ ਨਾਲ ਬਿੰਨ੍ਹਾਂ ਕਿਸੇ ਭੇਦਭਾਵ ਦੇ ਭਾਰੀ ਗਿਣਤੀ ਵਿੱਚ ਚੋਣ ਕਰਨ ਦੀ ਅਪੀਲ ਕੀਤੀ ਹੈ।

ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਵਾਰ ਵੋਟਰ ਸਲਿਪ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਬੰਧਿਤ ਵੋਟਰਾਂ ਦੇ ਘਰ-ਘਰ ਪਹੁੰਚ ਕੇ ਵੰਡੀਆਂ ਜਾਣਗੀਆਂ। ਇਹ ਵੰਡ ਚੋਣ ਮਿੱਤੀ ਤੋਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਯਕੀਨੀ ਕੀਤਾ ਜਾਵੇਗਾ, ਤਾਂ ਜੋ ਹਰੇਕ ਵੋਟਰ ਨੂੰ ਆਪਣੇ ਚੋਣ ਕੇਂਦਰ ਅਤੇ ਬੂਥ ਦੀ ਸਪਸ਼ਟ ਜਾਣਕਾਰੀ ਸਮੇਂ ਰਹਿੰਦੇ ਮਿਲ ਸਕੇ ਅਤੇ ਇਹ ਚੋਣ ਦੇ ਦਿਨ ਨਿਰਧਾਰਿਤ ਸਥਾਨ 'ਤੇ ਪਹੁੰਚ ਕੇ ਸੁਗਮਤਾ ਨਾਲ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande