
ਹੁਸ਼ਿਆਰਪੁਰ, 14 ਅਪ੍ਰੈਲ (ਹਿੰ.ਸ.)। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਮਨਜੀਤ ਬਾਲੀ ਤੱਲ੍ਹਣ ਦੀ ਅਗਵਾਈ ’ਚ ਭਾਰਤੀ ਸੰਵਿਧਾਨ ਦੇ ਨਿਰਮਤਾ ਦਲੀਤਾ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਪਿੰਡ ਜੋਹਲ ਵਿਖੇ ਬੜੀ ਸ਼ਰਧਾਪੂਰਵਕ ਨਾਲ ਮਨਾਇਆ ਗਿਆ। ਇਸ ਮੌਕੇ ਮਨਜੀਤ ਬਾਲੀ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਵਾਰੇ, ਅਨੁਸੂਚਿਤ ਜਾਤੀ ਤੇ ਪੱਛੜਿਆ ਵਰਗ ਦੇ ਉਥਾਨ ਲਈ ਕੀਤੇ ਗਏ ਸੰਘਰਸ਼ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਨੂੰ ਸਭ ਨੂੰ ਊਚ ਨੀਚ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇੱਕਜੁਟ ਹੋ ਕੇ ਇੱਕ ਤਾਕਤ ਬਣ ਕੇ ਸਮਾਜ ਦੇ ਸੁਧਾਰ ਲਈ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।
ਇਸ ਮੌਕੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਬਾਬਾ ਸਾਹਿਬ ਵਲੋਂ ਆਪਣੀ ਜ਼ਿੰਦਗੀ ਦਾ ਹਰ ਪਲ ਦੇ ਦੇਸ਼ ਅਤੇ ਦਬੇ ਕੁਚਲੇ ਲੋਕਾ ਦੀ ਤਰੱਕੀ ਲਈ ਲਗਾਉਣ ਵਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਪਿੰਡ ਦੇ ਸਰਪੰਚ ਪਰਵੀਨ ਸਿੰਘ ਜੋਹਲ ਅਤੇ ਭਾਜਪਾ ਐਸ.ਸੀ. ਮੋਰਚਾ ਦੇ ਜਨਰਲ ਸਕੱਤਰ ਪਰਮਜੀਤ ਬਾਘਾ ਵੱਲੋਂ ਉਨ੍ਹਾਂ ਦੇ ਪਿੰਡ ਆਏ ਹੋਏ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।
ਤਰਸੇਮ ਲਾਲ ਜਲਭੈ ਨੇ ਡਾ. ਅੰਬੇਡਕਰ ਦੀ ਰਚਨਾ ਗਾ ਕੇ ਸਮਾਗਮ ’ਚ ਆਏ ਹੋਏ ਆਗੂਆਂ ਤੇ ਵਰਕਰਾਂ ’ਤੇ ਅਮਿੱਟ ਛਾਪ ਛੱਡੀ। ਇਸ ਮੌਕੇ ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਰਜੀਵ ਪਾਂਜਾ, ਅਰੁਣ ਸ਼ਰਮਾ, ਪਰਸੋਤਮ ਗੋਗੀ ਸਕੱਤਰ ਓਬੀਸੀ ਮੋਰਚਾ ਪੰਜਾਬ, ਜ਼ਿਲਾ ਜਨਰਲ ਸਕੱਤਰ ਸੰਦੀਪ ਵਰਮਾ ਸਰਪੰਚ, ਮੰਡਲ ਪ੍ਰਧਾਨ ਪਰਮਿੰਦਰ ਰਾਣਾ ਆਦਮਪੁਰ, ਮੰਡਲ ਪ੍ਰਧਾਨ ਪਲਵਿੰਦਰ ਸਾਬੀ ਕਠਾਰ, ਡਾ. ਜਸਵੀਰ ਕਲੇਰ ਮੰਡਲ ਪ੍ਰਧਾਨ, ਮਨਜੀਤ ਸਿੰਘ ਬਿੱਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਵਿਜੇ ਕੁਮਾਰ ਸਾਬਕਾ ਮੰਡਲ ਪ੍ਰਧਾਨ ਅਲਾਵਲਪੁਰ, ਈਸ਼ਵਰ ਕੁਮਾਰ ਜੋਹਲ, ਹੰਸਰਾਜ ਚਾਹਲ ਸਰਪੰਚ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ